07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਰਾਜ ਪੱਧਰੀ ਕੁਇਜ਼ ਮੁਕਾਬਲੇ ਦਾ ਸਿਲੇਬਸ ਵਿਦਿਆਰਥੀਆਂ ਲਈ ਭੰਬਲਭੂਸਾ <br/>

Ad Position 21
No active advertisement
ਅਜੀਤ ਡੈਸਕ 22-11-2025
ਪਟਿਆਲਾ, 21 ਨਵੰਬਰ (ਗੁਰਵਿੰਦਰ ਸਿੰਘ ਔਲਖ)-ਭਾਸ਼ਾ ਵਿਭਾਗ ਪੰਜਾਬ ਵਲੋਂ ਮੋਗਾ ਵਿਖੇ ਕਰਵਾਏ ਜਾ ਰਹੇ ਰਾਜ ਪੱਧਰੀ ਪ੍ਰਸ਼ਨੋਤਰੀ (ਕੁਇਜ਼) ਮੁਕਾਬਲੇ ਦੇ ਸਿਲੇਬਸ ਨੂੰ ਲੈ ਕੇ ਅਧਿਆਪਕਾਂ ਅਤੇ ਵਿਦਿਆਰਥੀਆਂ ਵਿਚ ਭੰਬਲਭੂਸੇ ਵਾਲੀ ਸਥਿਤੀ ਬਣੀ ਹੋਈ ਹੈ | ਪਤਾ ਲੱਗਿਆ ਹੈ ਕਿ ਵਿਭਾਗ ਵਲੋਂ ਪਿਛਲੇ ਸਾਲਾਂ ਦੌਰਾਨ ਇਨ੍ਹਾਂ ਮੁਕਾਬਲਿਆਂ ਲਈ ਇਕ ਨਮੂਨਾ ਕਿਤਾਬ ਛਾਪੀ ਜਾਂਦੀ ਸੀ, ਜਿਸੇ ਅਧਾਰ 'ਤੇ ਵਿਦਿਆਰਥੀ ਤਿਆਰੀ ਕਰਦੇ ਸਨ | ਇਨ੍ਹਾਂ ਹੀ ਹਦਾਇਤਾਂ ਦੀ ਇਕ ਕਾਪੀ ਸਾਲ 2024 ਵਿਚ ਭਾਸ਼ਾ ਵਿਭਾਗ ਨੇ ਆਪਣੇ ਫੇਸਬੁੱਕ ਪੇਜ 'ਤੇ ਵੀ ਅਪਲੋਡ ਕੀਤੀ ਸੀ, ਜਿਸ ਵਿਚ ਸਪੱਸ਼ਟ ਲਿਖਿਆ ਗਿਆ ਕਿ 'ਕੁਇਜ਼ ਮੁਕਾਬਲਿਆਂ ਲਈ ਨਮੂਨਾ ਪੁਸਤਕ ਵਿਭਾਗ ਦੇ ਮੁੱਖ ਦਫ਼ਤਰ ਜਾਂ ਜ਼ਿਲ੍ਹਾ ਦਫ਼ਤਰਾਂ ਤੋਂ ਖਰੀਦੀ ਜਾ ਸਕਦੀ ਹੈ |' ਭਰੋਸੇਯੋਗ ਸੂਤਰਾਂ ਅਨੁਸਾਰ ਇਸ ਵਾਰ ਵੀ ਵਿਭਾਗ ਵਲੋਂ ਸਕੂਲਾਂ ਨੂੰ ਭੇਜੀ ਗਈ ਹਦਾਇਤਾਂ ਦੀ ਕਾਪੀ ਵਿਚ ਨਮੂਨਾ ਕਿਤਾਬ ਦਾ ਜ਼ਿਕਰ ਕੀਤਾ ਗਿਆ ਹੈ ਪਰ ਹਾਕੀਕਤ ਇਹ ਹੈ ਕਿ ਇਹ ਕਿਤਾਬ ਤਕਰੀਬਨ ਛੇ ਮਹੀਨਿਆਂ ਤੋਂ ਵਿਭਾਗ ਦੇ ਜ਼ਿਲ੍ਹਾ ਭਾਸ਼ਾ ਦਫ਼ਤਰਾਂ ਤੋਂ ਖਤਮ ਪਈ ਹੈ ਅਤੇ ਦੁਬਾਰਾ ਛਪਾਈ ਹੁਣ ਤੱਕ ਨਹੀਂ ਹੋ ਸਕੀ | ਕਈ ਸਕੂਲਾਂ ਦੇ ਅਧਿਆਪਕਾਂ ਨੇ ਨਾਮ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਉਹ ਕਈ ਵਾਰ ਮੇਲ ਰਾਹੀਂ ਅਤੇ ਖੁਦ ਦਫ਼ਤਰਾਂ 'ਤੇ ਜਾ ਕੇ ਕਿਤਾਬ ਦੀ ਮੰਗ ਕਰ ਚੁੱਕੇ ਹਨ, ਪਰ ਉਨ੍ਹਾਂ ਨੂੰ ''ਕੁਇਜ਼ ਮੁਕਾਬਲੇ ਸੰਬੰਧੀ ਕਿਤਾਬ ਖਤਮ ਹੈ'' ਦਾ ਹੀ ਜਵਾਬ ਮਿਲਿਆ | ਇਸ ਕਿਤਾਬ ਸੰਬੰਧੀ ਭਾਸ਼ਾ ਵਿਭਾਗ ਨਾਲ ਸੰਪਰਕ ਕਰਨ 'ਤੇ ਮੈਡਮ ਦਵਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਕੋਲ ਤਕਰੀਬਨ ਤਿੰਨ ਕਾਪੀਆਂ ਹੀ ਮੌਜੂਦ ਹਨ | ਉਨ੍ਹਾਂ ਕਿਹਾ ਕਿ ਨਮੂਨਾ ਕਿਤਾਬ ਨੂੰ ਮੁੜ ਛਪਾਉਣ ਲਈ ਪ੍ਰਸਤਾਵ ਭੇਜਿਆ ਗਿਆ ਹੈ ਪਰ ਛਪਾਈ ਕਦੋਂ ਹੋਵੇਗੀ ਇਸ ਬਾਰੇ ਸਪੱਸ਼ਟ ਜਾਣਕਾਰੀ ਨਹੀਂ ਦਿੱਤੀ | ਭਾਸ਼ਾ ਵਿਭਾਗ ਪੰਜਾਬ ਦੇ ਨਿਰਦੇਸ਼ਕ ਜਸਵੰਤ ਸਿੰਘ ਜਫਰ ਨੇ ਦੱਸਿਆ ਕਿ ਕੁਇਜ਼ ਸਿਲੇਬਸ ਵਿਚ ਪੰਜਾਬ, ਇਤਿਹਾਸ, ਸਾਹਿਤ, ਭੂਗੋਲ ਆਦਿ ਕਈ ਵਿਸ਼ੇ ਸ਼ਾਮਿਲ ਹਨ, ਇਸੇ ਕਰਕੇ ਇਸ ਨੂੰ ਕਿਸੇ ਇਕ ਖੇਤਰ ਜਾਂ ਦਾਇਰੇ ਤੱਕ ਸੀਮਿਤ ਨਹੀਂ ਕੀਤਾ ਗਿਆ | ਸਕੂਲ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਜਦੋਂ ਵਿਭਾਗ ਆਪ ਹੀ ਨਮੂਨਾ ਕਿਤਾਬ ਦਾ ਜ਼ਿਕਰ ਕਰਦਾ ਹੈ, ਤਾਂ ਇਸ ਦੀ ਉਪਲਬਧਤਾ ਯਕੀਨੀ ਬਣਾਉਣਾ ਵੀ ਵਿਭਾਗ ਦੀ ਜ਼ਿੰਮੇਵਾਰੀ ਹੈ | ਵਿਦਿਆਰਥੀ ਸਪੱਸ਼ਟ ਸਲੇਬਸ ਬਿਨ੍ਹਾਂ ਮੁਕਾਬਲੇ ਦੀ ਤਿਆਰੀ ਨਹੀਂ ਕਰ ਸਨ |

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸੀਸਗੰਜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਚਾਂਦੀ ਦੇ ਪੰਜ ਜੋੜੀਆਂ ਦਰਵਾਜ਼ੇ ਲਾਉਣ ਦੀ ਸੇਵਾ ਮੁਕੰਮਲ <br/... ਅਗਲੀ ਖ਼ਬਰ ਹਾਈ ਕੋਰਟ ਨੇ ਨਿਆਂਇਕ ਅਧਿਕਾਰੀਆਂ ਲਈ ਸਥਾਈ ਰਿਹਾਇਸ਼ ਦੀ ਘਾਟ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਪਾਈ ਝਾੜ
Ad Position 24
No active advertisement