10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਨੌਵੇਂ ਪਾਤਿਸ਼ਾਹ ਦੇ ਪ੍ਰਕਾਸ਼ ਅਸਥਾਨ ਸਮੇਤ ਪੰਜ ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਹੈ 'ਗੁਰਦੁਆਰਾ ਗੁਰੂ ਕੇ ਮਹਿਲ' <br/>

Ad Position 21
repet_subhas-goyals [Copy P29]
ਅਜੀਤ ਡੈਸਕ 23-11-2025
ਅੰਮਿ੍ਤਸਰ, 22 ਨਵੰਬਰ (ਜਸਵੰਤ ਸਿੰਘ ਜੱਸ)-ਸ੍ਰੀ ਦਰਬਾਰ ਸਾਹਿਬ ਤੋਂ ਕੁਝ ਕਦਮਾਂ ਦੀ ਦੂਰੀ 'ਤੇ ਅਤੇ ਸੋਨੇ-ਚਾਂਦੀ ਦੇ ਵਪਾਰ ਲਈ ਦੇਸ਼ ਭਰ 'ਚ ਪ੍ਰਸਿੱਧ ਵਪਾਰਕ ਕੇਂਦਰ ਗੁਰੂ ਬਾਜ਼ਾਰ 'ਚ ਸਥਿਤ 'ਗੁਰਦੁਆਰਾ ਗੁਰੂ ਕੇ ਮਹਿਲ' ਨੂੰ ਨੌਵੇਂ ਪਾਤਿਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦੇ ਜਨਮ ਅਸਥਾਨ ਹੋਣ ਦੇ ਨਾਲ ਪੰਜ ਗੁਰੂ ਸਾਹਿਬਾਨ ਦੀ ਪਵਿੱਤਰ ਚਰਨ ਛੋਹ ਤੇ ਗੁਰੂ ਪਰਿਵਾਰ ਦਾ ਗੁਰੂ ਨਗਰੀ 'ਚ ਪਹਿਲਾ ਰੈਣ ਬਸੇਰਾ ਹੋਣ ਦਾ ਸ਼ਰਫ਼ ਵੀ ਹਾਸਿਲ ਹੈ | ਗੁਰੂ ਰਾਮਦਾਸ ਜੀ ਵਲੋਂ ਮਾਝੇ ਦੀ ਇਸ ਧਰਤੀ 'ਤੇ ਨਵਾਂ ਨਗਰ 'ਗੁਰੂ ਕਾ ਚੱਕ' (ਚੱਕ ਰਾਮਦਾਸ, ਹੁਣ ਅੰਮਿ੍ਤਸਰ) ਵਸਾਉਣ ਲਈ ਸੰਨ੍ਹ 1564 ਈਸਵੀ ਵਿਚ ਪਹਿਲੀ ਮੋਹੜੀ ਇਸ ਅਸਥਾਨ 'ਤੇ ਗੱਡੀ ਗਈ ਸੀ | ਕਿਹਾ ਜਾਂਦਾ ਹੈ ਕਿ ਚੌਥੇ ਗੁਰੂ ਸਾਹਿਬ ਨੇ ਆਪਣੇ ਪਰਿਵਾਰ ਦੇ ਰੈਣ ਬਸੇਰੇ ਲਈ ਪਹਿਲਾਂ ਕਾਨਿਆਂ ਦੀ ਛਪਰੀ, ਫਿਰ ਕੱਚਾ ਤੇ ਪੱਕਾ ਘਰ ਉਸਾਰਿਆ ਸੀ ਤੇ ਉਹ ਘਰ ਹੀ ਹੁਣ 'ਗੁਰਦੁਆਰਾ ਗੁਰੂ ਕੇ ਮਹਿਲ' ਵਜੋਂ ਦੁਨੀਆਂ ਭਰ ਵਿਚ ਪ੍ਰਸਿੱਧ ਹੈ | ਤੰਗ ਜਿਹੀ ਗਲੀ 'ਚ ਸਥਿਤ ਇਸ ਗੁਰ ਅਸਥਾਨ ਵਿਖੇ ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ, ਗੁਰੂ ਹਰਗੋਬਿੰਦ ਸਾਹਿਬ ਅਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਕਰੀਬ 58 ਸਾਲ ਨਿਵਾਸ ਕੀਤਾ | ਪੰਜਵੇਂ ਤੇ ਛੇਵੇਂ ਗੁਰੂ ਸਾਹਿਬ ਦਾ ਅਨੰਦ ਕਾਰਜ ਵੀ ਇਸੇ ਅਸਥਾਨ ਵਿਖੇ ਹੋਇਆ | ਗੁਰੂ ਹਰਿਗੋਬਿੰਦ ਸਾਹਿਬ ਦੇ ਗ੍ਰਹਿ ਬਾਬਾ ਸੂਰਜ ਮੱਲ, ਬਾਬਾ ਅਣੀ ਰਾਇ, ਬਾਬਾ ਅਟੱਲ ਰਾਇ ਤੇ ਬੀਬੀ ਵੀਰੋ ਜੀ ਤੋਂ ਇਲਾਵਾ ਗੁਰੂ ਤੇਗ ਬਹਾਦਰ ਸਾਹਿਬ ਦਾ ਪ੍ਰਕਾਸ਼ ਵੀ ਸੰਨ੍ਹ 1621 ਈ: ਵਿਚ ਇਥੇ ਹੀ ਹੋਇਆ ਸੀ | ਗੁਰੂ ਸਾਹਿਬਾਨ ਦੇ ਇਸ ਅਸਥਾਨ ਦੀ ਕਾਰ ਸੇਵਾ ਸ਼ੋ੍ਰਮਣੀ ਕਮੇਟੀ ਵਲੋਂ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਦੇ ਮਹਾਂਪੁਰਸ਼ਾਂ ਨੂੰ ਸੰਨ 1975 ਵਿਚ ਸੌਂਪੀ ਸੀ, ਉਨ੍ਹਾਂ ਵਲੋਂ ਤੰਗ ਗਲੀਆਂ 'ਚ ਘਿਰੇ ਇਸ ਅਸਥਾਨ ਦੇ ਆਸ-ਪਾਸ ਦੀਆਂ 100 ਤੋਂ ਵੱਧ ਇਮਾਰਤਾਂ ਮਹਿੰਗੇ ਮੁੱਲ ਖਰੀਦ ਕੇ ਇਥੇ ਹੁਣ ਭੋਰਾ ਸਾਹਿਬ ਸਮੇਤ ਗੁਰਦੁਆਰਾ ਸਾਹਿਬ ਦੀ ਨਵੀਂ ਬਹੁਮੰਜ਼ਿਲਾ ਸੁੰਦਰ ਇਮਾਰਤ ਤਾਮੀਰ ਕਰਵਾਈ ਹੈ ਤੇ ਲੰਗਰ ਹਾਲ, ਦੀਵਾਨ ਹਾਲ ਤੇ ਪਰਿਕਰਮਾ ਦੀ ਕਾਰ ਸੇਵਾ ਦੇ ਕਾਰਜ ਅਜੇ ਜਾਰੀ ਹਨ | ਗੁੰਬਦਾਂ ਅਤੇ ਪਾਲਕੀ ਸਾਹਿਬ 'ਤੇ ਕਰੀਬ 20 ਕਿਲੋ ਸੋਨਾ ਲਗਵਾਇਆ ਗਿਆ ਹੈ | ਇਸ ਗੁਰਦੁਆਰਾ ਸਾਹਿਬ ਦੇ ਇੱਕ ਪਾਸੇ ਗੁਰੂ ਬਾਜ਼ਾਰ ਤੇ ਦੂਜੇ ਪਾਸੇ ਚੌਕ ਪਾਸੀਆਂ, ਇੱਕ ਪਾਸੇ ਗਲੀ ਰਬਾਬੀਆਂ ਅਤੇ ਦੂਜੇ ਪਾਸੇ ਗੁ: ਟੋਭਾ ਭਾਈ ਸਾਲੋ ਜੀ ਵਾਲੀ ਗਲੀ ਲੱਗਦੀ ਹੈ | ਕਰੀਬ ਸਾਢੇ ਚਾਰ ਸੌ ਸਾਲ ਪੁਰਾਤਨ ਇਸ ਇ ਤਿਹਾਸਕ ਅਸਥਾਨ ਵਿਖੇ ਗੁਰੂ ਪਰਿਵਾਰ ਦਾ ਪੁਰਾਤਨ ਖ਼ੂਹ ਅੱਜ ਵੀ ਮੌਜੂਦ ਹੈ | 350 ਸਾਲਾ ਸ਼ਹੀਦੀ ਸ਼ਤਾਬਦੀ ਦੇ ਅਵਸਰ 'ਤੇ ਸ੍ਰੀ ਦਰਬਾਰ ਸਾਹਿਬ ਤੇ ਸ਼ੋ੍ਰਮਣੀ ਕਮੇਟੀ ਵਲੋਂ ਜਿਥੇ ਇਸ ਅਸਥਾਨ ਵਿਖੇ ਗੁਰਮਤਿ ਸਮਾਗਮ ਕਰਵਾਏ ਜਾ ਰਹੇ ਹਨ ਉਥੇ ਗੁਰੂ ਤੇਗ ਬਹਾਦਰ ਸਾਹਿਬ ਦੇ ਦਿੱਲੀ ਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਥਿਤ ਗੁਰ ਅਸਥਾਨਾਂ ਦੇ ਨਾਲ ਇਸ ਪ੍ਰਕਾਸ਼ ਧਾਰਨ ਵਾਲੇ ਅਸਥਾਨ ਵਿਖੇ ਵੀ ਦੇਸ਼ ਵਿਦੇਸ਼ ਤੋਂ ਦਰਸ਼ਨ ਕਰਨ ਲਈ ਸੰਗਤਾਂ ਪੁੱਜ ਰਹੀਆਂ ਹਨ ਪਰ ਇਹ ਅਸਥਾਨ ਕੇਂਦਰ ਤੇ ਪੰਜਾਬ ਸਰਕਾਰਾਂ ਦੀ ਅਣਦੇਖੀ ਤੇ ਬੇਧਿਆਨੀ ਦਾ ਸ਼ਿਕਾਰ ਹੈ |


Ad Position 22
No active advertisement
ਪਿਛਲੀ ਖ਼ਬਰ ਜਥੇਦਾਰ ਗੜਗੱਜ ਵਲੋਂ ਆਪਣੀ ਰਿਹਾਇਸ਼ 'ਤੇ ਝੁਲਾਏ ਖ਼ਾਲਸਾਈ ਨਿਸ਼ਾਨ <br/> ਅਗਲੀ ਖ਼ਬਰ ਸ਼੍ਰੋਮਣੀ ਸੰਤ ਖ਼ਾਲਸਾ ਇੰਟਰਨੈਸ਼ਨਲ ਫਾਊਾਡੇਸ਼ਨ ਵਲੋਂ ਸਜਾਇਆ ਨਗਰ ਕੀਰਤਨ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਉਪਰੰਤ ਦਿੱਲੀ...
Ad Position 24