10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਪੰਜਾਬ ਵਿਚ ਮਨੁੱਖੀ ਹੱਕਾਂ ਦੀ ਰਾਖੀ ਲਈ ‘ਹਿਊਮਨ ਰਾਈਟਜ਼ ਅਤੇ ਡੈਮੋਕ੍ਰੇਟਿਕ ਫੋਰਮ’ ਫਿਰ ਉੱਤਰੇਗੀ ਮੈਦਾਨ ’ਚ

ਚੰਡੀਗੜ੍ਹ, 10 ਸਤੰਬਰ (ਸੁਖਵਿੰਦਰ ਸਿੰਘ ਸ਼ਾਨ)-ਪੰਜਾਬ ਵਿਚ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ‘ਹਿਊਮਨ ਰਾਈਟਜ਼ ਅਤੇ ਡੈਮੋਕ੍ਰੇਟਿਕ ਫੋਰਮ’ (ਐਚ. ਆਰ.

Ad Position 21
repet_subhas-goyals [Copy P29]
ਅਜੀਤ ਡੈਸਕ 11-09-2026
ਚੰਡੀਗੜ੍ਹ, 10 ਸਤੰਬਰ (ਸੁਖਵਿੰਦਰ ਸਿੰਘ ਸ਼ਾਨ)-ਪੰਜਾਬ ਵਿਚ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ‘ਹਿਊਮਨ ਰਾਈਟਜ਼ ਅਤੇ ਡੈਮੋਕ੍ਰੇਟਿਕ ਫੋਰਮ’ (ਐਚ.ਆਰ.ਡੀ.ਐਫ.) ਮੁੜ ਸਰਗਰਮ ਹੋਣ ਜਾ ਰਿਹਾ ਹੈ। ਪ੍ਰਸਿੱਧ ਮਨੁੱਖੀ ਅਧਿਕਾਰ ਕਾਰਕੁਨ ਅਤੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਸਹਿਯੋਗੀ ਰਹੇ ਜਸਪਾਲ ਸਿੰਘ ਢਿੱਲੋਂ ਨੇ ਚੰਡੀਗੜ੍ਹ ਵਿਚ ਫੋਰਮ ਦੀ ਮੁੜ ਸ਼ੁਰੂਆਤ ਦਾ ਐਲਾਨ ਕੀਤਾ । ਉਨ੍ਹਾਂ ਕਿਹਾ ਕਿ ਇਹ ਗੈਰ-ਸਿਆਸੀ ਅਤੇ ਸੰਵਿਧਾਨਕ ਪਲੇਟਫਾਰਮ ਹੋਵੇਗਾ, ਜੋ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਰਿਕਾਰਡ ਰੱਖਣ, ਸੰਸਥਾਗਤ ਜਵਾਬਦੇਹੀ ਵਧਾਉਣ ਅਤੇ ਪ੍ਰਭਾਵਿਤ ਲੋਕਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਦੇਣ ਲਈ ਕੰਮ ਕਰੇਗਾ। ਢਿੱਲੋਂ ਨੇ ਦੱਸਿਆ ਕਿ ਉਨ੍ਹਾਂ ਨੇ 1985 ਤੋਂ ਮਨੁੱਖੀ ਅਧਿਕਾਰਾਂ ਲਈ ਕੰਮ ਸ਼ੁਰੂ ਕੀਤਾ ਸੀ ਅਤੇ 1997 ਵਿਚ ਐਚ.ਆਰ.ਡੀ.ਐਫ. ਦੀ ਸਥਾਪਨਾ ਕੀਤੀ ਗਈ ਸੀ, ਪਰ ਬਾਅਦ ਵਿਚ ਇਸ ਦੀਆਂ ਗਤੀਵਿਧੀਆਂ ਰੁਕ ਗਈਆਂ । ਉਨ੍ਹਾਂ ਅਨੁਸਾਰ, ਖਾਲੜਾ ਨਾਲ ਮਿਲ ਕੇ ਇਕੱਠੇ ਕੀਤੇ ਰਿਕਾਰਡ ਦੇ ਆਧਾਰ ’ਤੇ ਸੀ.ਬੀ.ਆਈ. ਜਾਂਚ ਤੋਂ ਬਾਅਦ ਕਰੀਬ 70 ਐਫ.ਆਈ.ਆਰ. ਦਰਜ ਹੋਈਆਂ । ਉਨ੍ਹਾਂ ਦਾਅਵਾ ਕੀਤਾ ਕਿ 29 ਮਾਮਲਿਆਂ ਵਿੱਚ ਲਗਭਗ 100 ਪੁਲਿਸ ਅਧਿਕਾਰੀ ਦੋਸ਼ੀ ਠਹਿਰਾਏ ਗਏ ਹਨ, ਜਦਕਿ ਛੇ ਕੇਸ ਅਜੇ ਵੀ ਅਦਾਲਤਾਂ ਵਿਚ ਵਿਚਾਰ ਅਧੀਨ ਹਨ। ਫੋਰਮ ਹਿਰਾਸਤੀ ਹਿੰਸਾ, ਗੈਰ-ਕਾਨੂੰਨੀ ਹਿਰਾਸਤ, ਨਿਰਪੱਖ ਸੁਣਵਾਈ ਤੋਂ ਇਨਕਾਰ ਅਤੇ ਔਰਤਾਂ-ਬੱਚਿਆਂ ਨਾਲ ਜੁੜੇ ਮਾਮਲਿਆਂ ’ਤੇ ਕੰਮ ਕਰੇਗਾ।
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਮੌਕੇ ਹੀ ਪੰਜਾਬ ਦਾ ਸਰਵਪੱਖੀ ਵਿਕਾਸ ਹੋਇਆ : ਕਰੀਰਵਾਲੀ, ਪਾਲੀ ਢਿੱਲੋਂ ਅਗਲੀ ਖ਼ਬਰ ਪੰਜਾਬ ਸਰਕਾਰ ਨੇ ਗੁਲਜ਼ਾਰ ਸਿੰਘ ਦੀ ਮ੍ਰਿਤਕ ਦੇਹ ਦਾ ਨਿਰਾਦਰ ਕਰਨ ਦੇ ਨਾਲ-ਨਾਲ ਚਿਖਾ ਨੂੰ ਅਗਨੀ ਦੇਣ ਦਾ ਵੀ ਪਰਿਵਾਰ ਤੋ...
Ad Position 24