10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਪੰਜਾਬ ਸਰਕਾਰ ਨੇ ਗੁਲਜ਼ਾਰ ਸਿੰਘ ਦੀ ਮ੍ਰਿਤਕ ਦੇਹ ਦਾ ਨਿਰਾਦਰ ਕਰਨ ਦੇ ਨਾਲ-ਨਾਲ ਚਿਖਾ ਨੂੰ ਅਗਨੀ ਦੇਣ ਦਾ ਵੀ ਪਰਿਵਾਰ ਤੋਂ ਖੋਹਿਆ ਹੱਕ-ਚਰਨਜੀਤ ਸਿੰਘ ਚੰਨੀ

ਸੰਗਰੂਰ, ਦਿੜ੍ਹਬਾ, 10 ਸਤੰਬਰ (ਦਮਨਜੀਤ ਸਿੰਘ, ਹਰਬੰਸ ਸਿੰਘ ਛਾਜਲੀ, ਜਸਵੀਰ ਸਿੰਘ ਔਜਲਾ)-ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਪਿੰਡ ਤੂਰਬੰਜਾਰਾ ਦੇ ਗੁਲਜ਼ਾਰ ਸਿੰਘ ਦੀ ਮੌਤ ਦੇ ਮਾਮਲੇ ਵਿਚ ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ’ਤੇ ਤੁਰੰਤ ਮੁਕੱਦਮਾ ਦਰਜ ਹੋਣਾ ਚਾਹੀਦਾ ਹੈ ਕਿਉਂਕਿ ਗੁਲਜ਼ਾਰ ਸਿੰਘ ਮਰਨ ਤੋਂ ਪਹਿਲਾਂ ਦਿੱਤੇ ਆਪਣੇ ਬਿਆਨਾਂ ਵਿਚ ਸਪੱਸ਼ਟ ਕਰ ਕੇ ਗਿਆ ਹੈ ਕਿ ਉਸ ਦੀ ਮੌਤ ਲਈ ਪਿੰਡ ਦੇ ਹੋਰਨਾਂ ਲੋਕਾਂ ਦੇ ਨਾਲ-ਨਾਲ ਹਰਪਾਲ ਚੀਮਾ ਵੀ ਜ਼ਿੰਮੇਵਾਰ ਹੈ । ਮ੍ਰਿਤਕ ਗੁਲਜ਼ਾਰ ਸਿੰਘ ਦੇ ਘਰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੰਨੀ ਨੇ ਕਿਹਾ ਕਿ ਇੱਕ ਗ਼ਰੀਬ ਅਤੇ ਦਲਿਤ ਪਰਿਵਾਰ ਇਸ ਗੱਲ ਲਈ ਵਿਲਕ ਰਿਹਾ ਹੈ ਕਿ ਸਰਕਾਰ ਨੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਗੁਲਜ਼ਾਰ ਸਿੰਘ ਦੀ ਮ੍ਰਿਤਕ ਦੇਹ ਦਾ ਕੇਵਲ ਨਿਰਾਦਰ ਹੀ ਨਹੀਂ ਕੀਤਾ ਸਗੋਂ ਪਰਿਵਾਰਕ ਮੈਂਬਰਾਂ ਨੂੰ ਉਸਦੀ ਚਿਖਾ ਨੂੰ ਅਗਨੀ ਦੇਣ ਤੇ ਕੱਫਨ ਪਾਉਣ ਦੇ ਨਾਲ-ਨਾਲ ਹੋਰ ਧਾਰਮਿਕ ਰਸਮਾਂ ਵੀ ਨਹੀਂ ਕਰਨ ਦਿੱਤੀਆਂ ਗਈਆਂ।

Ad Position 21
repet_subhas-goyals [Copy P29]
ਗੁਲਜ਼ਾਰ ਸਿੰਘ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਦੇ ਹੋਏ ਚਰਨਜੀਤ ਸਿੰਘ ਚੰਨੀ ਨਾਲ ਹਨ ਵਿਧਾਇਕ ਕਾਲਾ ਢਿੱਲੋਂ, ਮਦਨ ਲਾਲ ਜਲਾਲਪੁਰ, ਜਸਵਿੰਦਰ ਧੀਮਾਨ, ਰਾਹੁਲਇੰਦਰ ਸਿੰਘ ਭੱਠਲ ਅਤੇ ਹੋਰ ਕਾਂਗਰਸੀ ਆਗੂ। ਤਸਵੀਰ : ਮੁਕੇਸ਼ ਕੁਮਾਰ 11-09-2026
ਸੰਗਰੂਰ, ਦਿੜ੍ਹਬਾ, 10 ਸਤੰਬਰ (ਦਮਨਜੀਤ ਸਿੰਘ, ਹਰਬੰਸ ਸਿੰਘ ਛਾਜਲੀ, ਜਸਵੀਰ ਸਿੰਘ ਔਜਲਾ)-ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਪਿੰਡ ਤੂਰਬੰਜਾਰਾ ਦੇ ਗੁਲਜ਼ਾਰ ਸਿੰਘ ਦੀ ਮੌਤ ਦੇ ਮਾਮਲੇ ਵਿਚ ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ’ਤੇ ਤੁਰੰਤ ਮੁਕੱਦਮਾ ਦਰਜ ਹੋਣਾ ਚਾਹੀਦਾ ਹੈ ਕਿਉਂਕਿ ਗੁਲਜ਼ਾਰ ਸਿੰਘ ਮਰਨ ਤੋਂ ਪਹਿਲਾਂ ਦਿੱਤੇ ਆਪਣੇ ਬਿਆਨਾਂ ਵਿਚ ਸਪੱਸ਼ਟ ਕਰ ਕੇ ਗਿਆ ਹੈ ਕਿ ਉਸ ਦੀ ਮੌਤ ਲਈ ਪਿੰਡ ਦੇ ਹੋਰਨਾਂ ਲੋਕਾਂ ਦੇ ਨਾਲ-ਨਾਲ ਹਰਪਾਲ ਚੀਮਾ ਵੀ ਜ਼ਿੰਮੇਵਾਰ ਹੈ । ਮ੍ਰਿਤਕ ਗੁਲਜ਼ਾਰ ਸਿੰਘ ਦੇ ਘਰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੰਨੀ ਨੇ ਕਿਹਾ ਕਿ ਇੱਕ ਗ਼ਰੀਬ ਅਤੇ ਦਲਿਤ ਪਰਿਵਾਰ ਇਸ ਗੱਲ ਲਈ ਵਿਲਕ ਰਿਹਾ ਹੈ ਕਿ ਸਰਕਾਰ ਨੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਗੁਲਜ਼ਾਰ ਸਿੰਘ ਦੀ ਮ੍ਰਿਤਕ ਦੇਹ ਦਾ ਕੇਵਲ ਨਿਰਾਦਰ ਹੀ ਨਹੀਂ ਕੀਤਾ ਸਗੋਂ ਪਰਿਵਾਰਕ ਮੈਂਬਰਾਂ ਨੂੰ ਉਸਦੀ ਚਿਖਾ ਨੂੰ ਅਗਨੀ ਦੇਣ ਤੇ ਕੱਫਨ ਪਾਉਣ ਦੇ ਨਾਲ-ਨਾਲ ਹੋਰ ਧਾਰਮਿਕ ਰਸਮਾਂ ਵੀ ਨਹੀਂ ਕਰਨ ਦਿੱਤੀਆਂ ਗਈਆਂ। ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਗੁਲਜ਼ਾਰ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਹਰਪਾਲ ਸਿੰਘ ਚੀਮਾ ਨੂੰ ਮੁਕੱਦਮੇ ਵਿਚ ਨਾਮਜ਼ਦ ਨਾ ਕਰ ਕੇ ਅੱਧੀ ਕਾਰਵਾਈ ਕੀਤੀ ਗਈ ਹੈ।ਆਮ ਆਦਮੀ ਪਾਰਟੀ ਦੇ ਕਾਰਕੁਨਾਂ ਵਲੋਂ ਪਿੰਡ ਦੇ ਬਾਹਰ ਮੁੱਖ ਸੜਕ ’ਤੇ ਚੰਨੀ ਦੇ ਕਾਫ਼ਲੇ ਅੱਗੇ ਨਾਅਰੇਬਾਜ਼ੀ ਕੀਤੇ ਜਾਣ ਦੇ ਮਾਮਲੇ ਬਾਰੇ ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰ ਦੇ ਹੱਕ ਵਿਚ ਖੜ੍ਹਨ ਵਾਲਿਆਂ ਨੂੰ ਆਮ ਆਦਮੀ ਪਾਰਟੀ ਆਪਣੇ ਗੁੰਡਿਆਂ ਰਾਹੀਂ ਰੋਕ ਰਹੀ ਹੈ। ਇਸ ਮੌਕੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ, ਮਦਨ ਲਾਲ ਜਲਾਲਪੁਰ, ਸਮਿਤ ਮਾਨ, ਜਸਵਿੰਦਰ ਸਿੰਘ ਧੀਮਾਨ, ਦਰਬਾਰਾ ਸਿੰਘ, ਰਾਹੁਲਇੰਦਰ ਸਿੰਘ ਭੱਠਲ, ਰਜਿੰਦਰ ਦੀਪਾ, ਨਿਰਮਲ ਸਿੰਘ ਧੌਲਾ, ਚਮਕੌਰ ਸਿੰਘ ਜੱਸੀ ਸਮੇਤ ਸੈਂਕੜਿਆਂ ਦੀ ਤਦਾਦ ਵਿੱਚ ਕਾਂਗਰਸੀ ਆਗੂ ਅਤੇ ਵਰਕਰ ਗੁਲਜ਼ਾਰ ਸਿੰਘ ਦੇ ਘਰ ਦੁੱਖ ਸਾਂਝਾ ਕਰਨ ਪਹੁੰਚੇ ਹੋਏ ਸਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਵਿਚ ਮਨੁੱਖੀ ਹੱਕਾਂ ਦੀ ਰਾਖੀ ਲਈ ‘ਹਿਊਮਨ ਰਾਈਟਜ਼ ਅਤੇ ਡੈਮੋਕ੍ਰੇਟਿਕ ਫੋਰਮ’ ਫਿਰ ਉੱਤਰੇਗੀ ਮੈਦਾਨ ’ਚ ਅਗਲੀ ਖ਼ਬਰ ਤਲਵੰਡੀ ਸਾਬੋ ਤਾਪ ਘਰ ਬਣਾਂਵਾਲਾ ਦੇ 2 ਯੂਨਿਟ ਹੋਏ ਬੰਦ , ਬਿਜਲੀ ਉਤਪਾਦਨ 1300 ਮੈਗਾਵਾਟ ਡਿਗਿਆ ਬਲਵਿੰਦਰ ਸਿੰਘ ਧਾਲੀਵ...
Ad Position 24