10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਤਲਵੰਡੀ ਸਾਬੋ ਤਾਪ ਘਰ ਬਣਾਂਵਾਲਾ ਦੇ 2 ਯੂਨਿਟ ਹੋਏ ਬੰਦ , ਬਿਜਲੀ ਉਤਪਾਦਨ 1300 ਮੈਗਾਵਾਟ ਡਿਗਿਆ ਬਲਵਿੰਦਰ ਸਿੰਘ ਧਾਲੀਵਾਲ

ਮਾਨਸਾ, 10 ਸਤੰਬਰ- ਪੰਜਾਬ ’ਚ ਤਾਪ ਬਿਜਲੀ ਘਰਾਂ ਦੀ ਪੈਦਾਵਾਰ ’ਚ ਪਹਿਲਾਂ ਹੀ ਕਟੌਤੀ ਕਾਰਨ ਰਾਜ ’ਚ ਬਿਜਲੀ ਸੰਕਟ ਪੈਦਾ ਹੋਣ ਦਾ ਡਰ ਉਦੋਂ ਵਧ ਗਿਆ ਜਦੋਂ ਅੱਜ ਜ਼ਿਲ੍ਹੇ ਦੇ ਪਿੰਡ ਬਣਾਂਵਾਲਾ ਵਿਖੇ ਸਥਾਪਤ ਤਲਵੰਡੀ ਸਾਬੋ ਤਾਪ ਘਰ ਦੇ 3 ਯੂਨਿਟਾਂ ’ਚੋਂ 2 ਯੂਨਿਟ ਬੰਦ ਹੋ ਗਏ ਹਨ । ਵੇਦਾਂਤਾ ਗਰੁੱਪ ਦੀ ਨਿੱਜੀ ਭਾਈਵਾਲ ਵਾਲਾ 1980 ਮੈਗਾਵਾਟ ਦਾ ਇਹ ਉੱਤਰੀ ਭਾਰਤ ਦਾ ਸਭ ਤੋਂ ਵੱਡਾ ਥਰਮਲ ਪਲਾਂਟ ਹੈ ।

Ad Position 21
repet_subhas-goyals [Copy P29]
ਅਜੀਤ ਡੈਸਕ 11-09-2026
ਮਾਨਸਾ, 10 ਸਤੰਬਰ- ਪੰਜਾਬ ’ਚ ਤਾਪ ਬਿਜਲੀ ਘਰਾਂ ਦੀ ਪੈਦਾਵਾਰ ’ਚ ਪਹਿਲਾਂ ਹੀ ਕਟੌਤੀ ਕਾਰਨ ਰਾਜ ’ਚ ਬਿਜਲੀ ਸੰਕਟ ਪੈਦਾ ਹੋਣ ਦਾ ਡਰ ਉਦੋਂ ਵਧ ਗਿਆ ਜਦੋਂ ਅੱਜ ਜ਼ਿਲ੍ਹੇ ਦੇ ਪਿੰਡ ਬਣਾਂਵਾਲਾ ਵਿਖੇ ਸਥਾਪਤ ਤਲਵੰਡੀ ਸਾਬੋ ਤਾਪ ਘਰ ਦੇ 3 ਯੂਨਿਟਾਂ ’ਚੋਂ 2 ਯੂਨਿਟ ਬੰਦ ਹੋ ਗਏ ਹਨ । ਵੇਦਾਂਤਾ ਗਰੁੱਪ ਦੀ ਨਿੱਜੀ ਭਾਈਵਾਲ ਵਾਲਾ 1980 ਮੈਗਾਵਾਟ ਦਾ ਇਹ ਉੱਤਰੀ ਭਾਰਤ ਦਾ ਸਭ ਤੋਂ ਵੱਡਾ ਥਰਮਲ ਪਲਾਂਟ ਹੈ । ਇਸ ਵੇਲੇ ਇਸ ਤਾਪ ਘਰ ਦਾ ਯੂਨਿਟ ਨੰਬਰ 3 ਸਿਰਫ਼ 597 ਮੈਗਾਵਾਟ ਬਿਜਲੀ ਦੀ ਪੈਦਾਵਾਰ ਕਰ ਰਿਹਾ ਹੈ। ਕਾਬਲੇ-ਗ਼ੌਰ ਰਹੇ ਪੰਜਾਬ ਨੂੰ ਸਭ ਤੋਂ ਵੱਧ ਬਿਜਲੀ ਉਤਪਾਦਨ ਇਸੇ ਤਾਪ ਘਰ ਤੋਂ ਹੋ ਰਿਹਾ ਸੀ। ਦੱਸਣਯੋਗ ਹੈ ਕਿ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੋਪੜ ਦਾ 1 ਯੂਨਿਟ ਅਤੇ ਜੀ. ਏ. ਟੀ. ਪੀ. ਗੋਇੰਦਵਾਲ ਦਾ ਯੂਨਿਟ ਨੰਬਰ 1 ਪਹਿਲਾਂ ਹੀ ਬੰਦ ਚੱਲੇ ਆ ਰਹੇ ਹਨ ਅਤੇ ਰਾਜਪੁਰਾ ਸਥਿਤ 1400 ਮੈਗਾਵਾਟ ਦੀ ਸਮਰਥਾ ਵਾਲੇ ਨਾਭਾ ਪਾਵਰ ਲਿਮਟਿਡ ਦੇ ਦੋਵੇਂ ਯੂਨਿਟ ਕਈ ਦਿਨਾਂ ਤੋਂ ਅੱਧ ਨਾਲੋਂ ਘੱਟ ਬਿਜਲੀ ਸਪਲਾਈ ਕਰ ਰਹੇ ਹਨ । ਬਣਾਂਵਾਲਾ ਤਾਪ ਘਰ ਦੇ ਪ੍ਰਬੰਧਕਾਂ ਦਾ ਦੱਸਣਾ ਹੈ ਕਿ 1 ਯੂਨਿਟ ਨੂੰ ਸਵੇਰੇ ਮੁਰੰਮਤ ਲਈ ਬੰਦ ਕੀਤਾ ਗਿਆ ਸੀ ਜਦਕਿ ਦੂਸਰਾ ਅਚਾਨਕ ਤਕਨੀਕੀ ਖ਼ਰਾਬੀ ਕਾਰਨ ਬੰਦ ਹੋ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਕੋਈ ਵੱਡਾ ਨੁਕਸ ਨਾ ਹੋਣ ਕਾਰਨ ਅੱਧੀ ਰਾਤ ਤੱਕ ਦੋਵੇਂ ਯੂਨਿਟ ਠੀਕ ਹੋ ਕੇ ਤੀਜੇ ਯੂਨਿਟ ਵਾਂਗ ਬਕਾਇਦਾ ਬਿਜਲੀ ਉਤਪਾਦਨ ਆਰੰਭ ਕਰ ਦੇਣਗੇ। ਜਾਣਕਾਰੀ ਅਨੁਸਾਰ ਪੰਜਾਬ ’ਚ ਇਸ ਵਕਤ 16270 ਮੈਗਾਵਾਟ ਬਿਜਲੀ ਦੀ ਕੁੱਲ ਲੋੜ ਹੈ ਜਦੋਂ ਕਿ ਰਾਜ ਦੇ ਸਾਰੇ ਤਾਪ ਘਰਾਂ ਦਾ ਉਤਪਾਦਨ ਲਗਪਗ 4550 ਮੈਗਾਵਾਟ ਦੱਸਿਆ ਜਾਂਦਾ ਹੈ। ਪੰਜਾਬ ਦੇ ਤਾਪ ਘਰਾਂ ਤੋਂ 3482 ਮੈਗਾਵਾਟ ਦਾ ਉਤਪਾਦਨ ਪੈਦਾ ਹੋ ਰਿਹਾ ਹੈ ਅਤੇ ਕੇਂਦਰੀ ਪੂਲ ਤੋਂ 127 88 ਮੈਗਾਵਾਟ ਬਿਜਲੀ ਲਈ ਜਾ ਰਹੀ ਹੈ। ਸਰਕਾਰੀ ਖੇਤਰ ਹੇਠ ਲਹਿਰਾ ਮੁਹੱਬਤ ਤਾਪ ਘਰ ਦੇ ਪਿਛਲੇ ਕਈ ਦਿਨਾਂ ਤੋਂ ਬੰਦ ਪਏ ਯੂਨਿਟ ਨੰਬਰ 1 ਦੇ ਅੱਜ ਚਾਲੂ ਹੋਣ ਤੋਂ ਬਾਅਦ 158 ਮੈਗਾਵਾਟ ਬਿਜਲੀ ਦੀ ਪੈਦਾਵਾਰ ਕੀਤੀ ਗਈ ਅਤੇ ਪਹਿਲਾਂ ਤੋਂ ਬਿਜਲੀ ਪੈਦਾ ਕਰ ਰਹੇ ਯੂਨਿਟ ਨੰਬਰ 2 ਤੋਂ 183, ਯੂਨਿਟ ਨੰਬਰ 3 ਤੋਂ 231 , ਯੂਨਿਟ ਨੰਬਰ 4 ਵਲੋਂ 231 ਮੈਗਾਵਾਟ ਬਿਜਲੀ ਪੈਦਾ ਕੀਤੀ ਜਾ ਰਹੀ ਹੈ। ਇਸ ਦੀ ਕੁੱਲ ਸਮਰੱਥਾ 920 ਮੈਗਾਵਾਟ ਹੈ। ਇਸੇ ਤਰ੍ਹਾਂ 540 ਮੈਗਾਵਾਟ ਦੀ ਸਮਰੱਥਾ ਵਾਲੇ ਗੋਇੰਦਵਾਲ ਤਾਪ ਘਰ ਦਾ ਯੂਨਿਟ ਨੰਬਰ 1 ਬੰਦ ਪਿਆ ਹੈ ਅਤੇ ਯੂਨਿਟ ਨੰਬਰ 2 ਵਲੋਂ 247 ਮੈਗਾਵਾਟ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ। ਜੀ. ਜੀ. ਐੱਸ. ਐੱਸ. ਟੀ. ਪੀ. ਰੋਪੜ ਦਾ ਯੂਨਿਟ ਨੰਬਰ 6 ਪਿਛਲੇ ਲੰਮੇ ਸਮੇਂ ਤੋਂ ਬੰਦ ਚੱਲਿਆ ਆ ਰਿਹਾ ਹੈ, ਜਦੋਂ ਕਿ ਯੂਨਿਟ ਨੰਬਰ 3, 4, 5 ਕ੍ਰਮਵਾਰ 121, 133, 101 ਮੈਗਾਵਾਟ ਬਿਜਲੀ ਉਤਪਾਦਨ ਕੀਤੀ ਜਾ ਰਹੀ ਹੈ। ਇਸ ਦੀ ਕੁੱਲ ਸਮਰੱਥਾ 840 ਮੈਗਾਵਾਟ ਹੈ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਨੇ ਗੁਲਜ਼ਾਰ ਸਿੰਘ ਦੀ ਮ੍ਰਿਤਕ ਦੇਹ ਦਾ ਨਿਰਾਦਰ ਕਰਨ ਦੇ ਨਾਲ-ਨਾਲ ਚਿਖਾ ਨੂੰ ਅਗਨੀ ਦੇਣ ਦਾ ਵੀ ਪਰਿਵਾਰ ਤੋ... ਅਗਲੀ ਖ਼ਬਰ ਡੀ.ਏ. ਮਾਮਲੇ ’ਚ ਹਾਈ ਕੋਰਟ ਦੇ ਕਾਰਜਕਾਰੀ ਮੁੱਖ ਜੱਜ ’ਤੇ ਟਿੱਪਣੀ ਨੂੰ ਲੈ ਕੇ ਮਾਣਹਾਨੀ ਪਟੀਸ਼ਨ ਦਾਇਰ
Ad Position 24