ਚੰਡੀਗੜ੍ਹ, 23 ਨਵੰਬਰ (ਅਜਾਇਬ ਸਿੰਘ ਔਜਲਾ)-ਆਮ ਆਦਮੀ ਪਾਰਟੀ ਚੰਡੀਗੜ੍ਹ ਦੇ ਪ੍ਰਧਾਨ ਵਿਜੈਪਾਲ ਸਿੰਘ ਅੱਜ ਕਿਹਾ ਕਿ ਚੰਡੀਗੜ੍ਹ ਦਾ ਪ੍ਰਸ਼ਾਸਨਿਕ ਢਾਂਚਾ ਹਮੇਸ਼ਾ ਮਜ਼ਬੂਤ ਇਸ ਲਈ ਰਿਹਾ ਹੈ ਕਿਉਂਕਿ ਪੰਜਾਬ ਅਤੇ ਹਰਿਆਣਾ ਤੋਂ ਜੋ ਅਫਸਰ ਇੱਥੇ ਡੈਪੁਟੇਸ਼ਨ 'ਤੇ ਆਉਂਦੇ ਸਨ, ਉਨ੍ਹਾਂ ਦਾ ਇਥੋਂ ਦੇ ਇਲਾਕੇ, ਸਮੱਸਿਆਵਾਂ ਅਤੇ ਜਨਤਾ ਦੀ ਨਬਜ਼ ਨਾਲ ਸਿੱਧਾ ਅਤੇ ਡੂੰਘਾ ਸੰਬੰਧ ਹੁੰਦਾ ਹੈ | ਉਨ੍ਹਾਂ ਕਿਹਾ ਕਿ ਸਥਾਨਕ ਸਮਝ ਵਾਲੇ ਇਹ ਅਫਸਰਾਂ ਦੀ ਬਦੌਲਤ ਪ੍ਰਸ਼ਾਸਨਿਕ ਕੰਮ ਪਾਰਦਰਸ਼ੀ, ਤੇਜ਼ ਅਤੇ ਜਨਹਿੱਤ ਵਿਚ ਹੁੰਦੇ ਸਨ | ਵਿਜੈਪਾਲ ਸਿੰਘ ਨੇ ਕਿਹਾ ਕਿ ਹੁਣ ਜੇ ਸਿੱਧਾ ਕੇਂਦਰ ਤੋਂ ਅਧਿਕਾਰੀ ਭੇਜੇ ਜਾਣਗੇ, ਜਿਨ੍ਹਾਂ ਦਾ ਨਾ ਪੰਜਾਬ ਨਾਲ ਰਿਸ਼ਤਾ, ਨਾ ਹਰਿਆਣਾ ਨਾਲ ਅਤੇ ਨਾ ਚੰਡੀਗੜ੍ਹ ਦੀ ਜਮੀਨੀ ਹਕੀਕਤ ਨਾਲ ਕੋਈ ਲੈਣਾ ਦੇਣਾ ਹੋਵੇਗਾ ਤਾਂ ਜਨਤਾ ਦਾ ਸਿੱਧਾ ਸੰਪਰਕ ਤੇ ਭਰੋਸਾ ਦੋਵੇਂ ਟੁੱਟ ਜਾਣਗੇ |