14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

'ਅਜੀਤ' ਨੇ 16ਵੇਂ ਗੇੜ 'ਚ ਕੋਠਾ, ਬਹਿਲੋਲਪੁਰ, ਹਵੇਲੀਆਂ ਤੇ ਘੁੰਮਣ ਦੇ ਕਿਸਾਨਾਂ ਨੂੰ ਵੰਡੀ ਯੂਰੀਆ ਖਾਦ <br/>

Ad Position 21
No active advertisement
ਅਜੀਤ ਡੈਸਕ 07-12-2025

ਕੋਟਲੀ ਸੂਰਤ ਮੱਲ੍ਹੀ (ਬਟਾਲਾ), 6 ਦਸੰਬਰ (ਕੁਲਦੀਪ ਸਿੰਘ ਨਾਗਰਾ)-ਪੰਜਾਬ ਦੀ ਆਵਾਜ਼ ਅਦਾਰਾ 'ਅਜੀਤ' ਜਲੰਧਰ ਵਲੋਂ ਹਲਕਾ ਡੇਰਾ ਬਾਬਾ ਨਾਨਕ ਦੇ ਹੜ੍ਹ ਪ੍ਰਭਾਵਿਤ ਪਿੰਡ ਕੋਠਾ, ਬਹਿਲੋਲਪੁਰ, ਹਵੇਲੀਆਂ ਤੇ ਘੁੰਮਣ ਦੇ ਕਿਸਾਨਾਂ ਨੂੰ ਯੂਰੀਆ ਖਾਦ ਵੰਡੀ ਗਈ | ਇਸ ਸਬੰਧੀ ਉਪ ਦਫ਼ਤਰ ਬਟਾਲਾ ਦੀ ਟੀਮ ਵਲੋਂ ਯੂਰੀਆ ਖਾਦ ਵੰਡਣ ਲਈ ਕਰਵਾਏ ਸਮਾਗਮ ਦੌਰਾਨ ਕਿਸਾਨ ਆਗੂਆਂ ਸੁੱਚਾ ਸਿੰਘ ਕੋਠਾ, ਮੇਜਰ ਸਿੰਘ ਕੋਠਾ, ਸਵਰਨਜੀਤ ਸਿੰਘ, ਸੁਰਜੀਤ ਸਿੰਘ ਸਮੇਤ ਹੋਰ ਕਿਸਾਨਾਂ ਨੇ ਕਿਹਾ ਕਿ ਪੰਜਾਬੀਆਂ ਦੀ ਆਵਾਜ਼ 'ਅਜੀਤ' ਅਖ਼ਬਾਰ ਨੇ ਹੜ੍ਹ ਪ੍ਰਭਾਵਿਤ ਕਿਸਾਨਾਂ ਦੀ ਬਹੁਤ ਸਹਾਇਤਾ ਕੀਤੀ ਹੈ ਤੇ ਲੋੜ ਅਨੁੁਸਾਰ ਜਿਥੇ ਪ੍ਰਭਾਵਿਤ ਆਮ ਲੋਕਾਂ ਨੂੰ ਰਾਹਤ ਸਮੱਗਰੀ ਪਹੁੰਚਾਈ ਹੈ, ਉਥੇ ਕਿਸਾਨਾਂ ਨੂੰ ਕਣਕ ਦੀ ਬਿਜਾਈ ਲਈ ਕਣਕ ਦਾ ਬੀਜ, ਡੀਜ਼ਲ ਤੇਲ ਤੇ ਯੂਰੀਆ ਖਾਦ ਮੁਹੱਈਆ ਕਰਵਾ ਕੇ ਉਨ੍ਹਾਂ ਦੀ ਵੱਡੀ ਪੱਧਰ 'ਤੇ ਸਹਾਇਤਾ ਕੀਤੀ ਗਈ ਹੈ | ਇਸ ਮੌਕੇ ਮੱਖਣ ਸਿੰਘ, ਅਜੈਬ ਸਿੰਘ, ਮੱਖਣ ਸਿੰਘ ਕੋਠਾ, ਪੱਪੂ, ਕਸ਼ਮੀਰ ਸਿੰਘ, ਸੁਖਦੇਵ ਸਿੰਘ, ਪ੍ਰਗਟ ਸਿੰਘ, ਲਖਵਿੰਦਰ ਸਿੰਘ, ਸੁੱਚਾ ਸਿੰਘ, ਹਰਜੀਤ ਸਿੰਘ, ਬਾਊ, ਰੇਸ਼ਮ ਸਿੰਘ, ਭਜਨ ਸਿੰਘ ਕੋਠਾ, ਰਣਦੀਪ ਸਿੰਘ, ਅਜੀਤ ਸਿੰਘ, ਕਰਨੈਲ ਸਿੰਘ, ਜਰਨੈਲ ਸਿੰਘ, ਜੋਗਿੰਦਰ ਸਿੰਘ, ਨਿਸ਼ਾਨ ਸਿੰਘ, ਅੰਮਿ੍ਤਪਾਲ ਸਿੰਘ, ਸੁਖਵਿੰਦਰ ਸਿੰਘ, ਬਲਦੇਵ ਸਿੰਘ, ਬਲਵਿੰਦਰ ਸਿੰਘ, ਅਜੀਤ ਸਿੰਘ, ਗੁਰਮੀਤ ਸਿੰਘ, ਹਰਜੀਤ ਸਿੰੰਘ, ਲਾਲੀ, ਗੁਰਮੁੱਖ ਸਿੰਘ, ਮਨੋਹਰ ਸਿੰਘ, ਜੋਬਨ ਸਿੰਘ ਸਮੇਤ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ 10ਵਾਂ ਜੇ.ਪੀ.ਜੀ.ਏ. ਕਿਸਾਨ ਮੇਲਾ ਕੱਲ੍ਹ ਤੋਂ <br/> ਅਗਲੀ ਖ਼ਬਰ ਕਾਂਗਰਸੀ ਉਮੀਦਵਾਰ ਅਮਰੀਕ ਕੌਰ ਮੱਲਾ ਨੇ ਚੋਣ ਮੁਹਿੰਮ ਕੀਤੀ ਤੇਜ਼ <br/>
Ad Position 24