14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਕਾਂਗਰਸੀ ਉਮੀਦਵਾਰ ਅਮਰੀਕ ਕੌਰ ਮੱਲਾ ਨੇ ਚੋਣ ਮੁਹਿੰਮ ਕੀਤੀ ਤੇਜ਼ <br/>

Ad Position 21
No active advertisement
ਅਜੀਤ ਡੈਸਕ 07-12-2025
ਖਡੂਰ ਸਾਹਿਬ, 6 ਦਸੰਬਰ (ਰਸ਼ਪਾਲ ਸਿੰਘ ਕੁਲਾਰ)- ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਲਈ ਜੋਨ ਭਲਾਈਪੁਰ ਡੋਗਰਾਂ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਅਮਰੀਕ ਕੌਰ ਮੱਲਾ ਵਲੋਂ ਦਾਖਲ ਕਰਵਾਏ ਨਾਮਜ਼ਦਗੀ ਪੱਤਰ ਸਹੀ ਪਾਏ ਜਾਣ ਉਪਰੰਤ ਚੋਣ ਮੁਹਿੰਮ ਤੇਜ਼ ਕਰ ਦਿੱਤੀ ਗਈ ਹੈ | ਇਸ ਮੌਕੇ ਪਿੰਡ ਵਾਸੀਆਂ ਨੇ ਅਮਰੀਕ ਕੌਰ ਮੱਲਾ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ ਅਤੇ ਭਰੋਸਾ ਦਿੱਤਾ ਕਿ ਪਿੰਡ ਮੱਲਾ ਤੋਂ ਵੱਡੀ ਲੀਡ ਨਾਲ ਜਿਤਾਵਾਂਗੇ | ਇਸ ਮੌਕੇ ਹਰਿੰਦਰਪਾਲ ਸਿੰਘ ਮੱਲਾ ਸੀਨੀਅਰ ਮੀਤ ਪ੍ਰਧਾਨ ਕਿਸਾਨ ਵਿੰਗ ਪੰਜਾਬ ਨੇ ਕਿਹਾ ਕਿ ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਦੀ ਅਗਵਾਈ ਹੇਠ ਜੋਨ ਭਲਾਈਪੁਰ ਡੋਗਰਾਂ ਦੇ ਹਰੇਕ ਪਿੰਡ ਵਿਚ ਚੋਣ ਮੀਟਿੰਗਾਂ ਅਰੰਭ ਦਿੱਤੀਆਂ ਹਨ ਅਤੇ ਵੋਟਰਾਂ ਸਪੋਟਰਾ ਵਲੋਂ ਭਰਭੂਰ ਹੁੰਗਾਰਾ ਮਿਲ ਰਿਹਾ ਹੈ | ਇਸ ਮੌਕੇ ਇਸ ਮੌਕੇ ਨੰਬਰਦਾਰ ਰਣਧੀਰ ਸਿੰਘ ਮੱਲਾ, ਅਨੂਪ ਸਿੰਘ, ਬਿਕਰ ਸਿੰਘ, ਜਸਪਾਲ ਸਿੰਘ, ਸੁਖਜਿੰਦਰ ਸਿੰਘ ਟੀਟੂ, ਨਿਸ਼ਾਨ ਸਿੰਘ ਸਰਪੰਚ, ਮਹਿਤਾਬ ਸਿੰਘ, ਮਨਜਿੰਦਰ ਸਿੰਘ, ਅਵਤਾਰ ਸਿੰਘ, ਡਾ. ਹਰਿੰਦਰ ਸਿੰਘ ਕੋਟਲੀ, ਜੁਗਰਾਜ ਸਿੰਘ ਰਾਮਪੁਰ, ਬਲਕਾਰ ਸਿੰਘ ਸੰਘਰ ਕੋਟ, ਕਵਲਜੀਤ ਸਿੰਘ ਨੱਥੋਕੇ, ਮਾ.ਅਮਰਜੀਤ ਸਿੰਘ ਨਾਗੋਕੇ ਸਾਬਕਾ ਸਰਪੰਚ, ਸੋਨੂੰ ਗੁਲਾਲੀਪੁਰੀਆ, ਬਲਵੰਤ ਸਿੰਘ ਸਾਬਕਾ ਸਰਪੰਚ ਕੁੜੀਵਲਾਹ, ਅਮਰੀਕ ਸਿੰਘ ਸਾਬਕਾ ਸਰਪੰਚ ਜਲਾਲਾਬਾਦ, ਨਿਸ਼ਾਨ ਸਿੰਘ ਸਰਪੰਚ ਮੱਲਾ, ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ 'ਅਜੀਤ' ਨੇ 16ਵੇਂ ਗੇੜ 'ਚ ਕੋਠਾ, ਬਹਿਲੋਲਪੁਰ, ਹਵੇਲੀਆਂ ਤੇ ਘੁੰਮਣ ਦੇ ਕਿਸਾਨਾਂ ਨੂੰ ਵੰਡੀ ਯੂਰੀਆ ਖਾਦ <br/> ਅਗਲੀ ਖ਼ਬਰ ਖਡੂਰ ਸਾਹਿਬ ਤੋਂ ਉਮੀਦਵਾਰ ਜਥੇਦਾਰ ਮੇਘ ਸਿੰਘ ਦਾ ਚੋਣ ਪ੍ਰਚਾਰ ਕੀਤਾ ਤੇਜ਼ <br/>
Ad Position 24