14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

10ਵਾਂ ਜੇ.ਪੀ.ਜੀ.ਏ. ਕਿਸਾਨ ਮੇਲਾ ਕੱਲ੍ਹ ਤੋਂ <br/>

Ad Position 21
No active advertisement
ਅਜੀਤ ਡੈਸਕ 07-12-2025

ਨਕੋਦਰ (ਜਲੰਧਰ), 6 ਦਸੰਬਰ (ਗੁਰਵਿੰਦਰ ਸਿੰਘ)-ਜਲੰਧਰ ਪੋਟੈਟੋ ਗਰੋਵਰ ਐਸੋਸੀਏਸ਼ਨ ਵਲੋਂ 10ਵਾਂ ਜੇ.ਪੀ.ਜੀ.ਏ. ਕਿਸਾਨ ਮੇਲਾ ਇਸ ਵਾਰ ਨਕੋਦਰ ਦੀ ਨਵੀਂ ਦਾਣਾ ਮੰਡੀ 'ਚ 8-9 ਦਸੰਬਰ ਨੂੰ ਕਰਵਾਇਆ ਜਾ ਰਿਹਾ ਹੈ¢ ਜੇ.ਪੀ.ਜੀ.ਏ ਅਗਜੈਕਟਿਵ ਕਮੇਟੀ ਦੀ ਕਿਸਾਨ ਮੇਲੇ ਦੀਆਂ ਤਿਆਰੀਆਂ ਸੰਬੰਧੀ ਨਕੋਦਰ ਦੀ ਨਵੀਂ ਦਾਣਾ ਮੰਡੀ 'ਚ ਹੋਈ ਮੀਟਿੰਗ ਦÏਰਾਨ ਪ੍ਰਧਾਨ ਗੁਰਰਾਜ ਸਿੰਘ ਨਿੱਝਰ ਨੇ ਕਿਹਾ ਕਿ ਸਤੰਬਰ ਮਹੀਨੇ ਹਰ ਸਾਲ ਕਰਤਾਰਪੁਰ ਵਿਖੇ ਹੁੰਦੇ ਇਸ ਕਿਸਾਨ ਮੇਲੇ ਨੂੰ ਪੰਜਾਬ ਵਿਚ ਆਏ ਹੜ੍ਹਾਂ ਕਾਰਨ ਨਹੀਂ ਕਰਵਾਇਆ ਗਿਆ¢ ਦੋਆਬੇ ਦੇ ਹੁੰਦੇ ਇਸ ਵੱਡੇ ਕਿਸਾਨ ਮੇਲੇ ਨੂੰ ਕਿਸਾਨਾਂ ਦੀ ਮੰਗ ਨੂੰ ਦੇਖਦੇ ਹੋਏ ਹੁਣ ਨਕੋਦਰ ਵਿਖੇ ਕਰਵਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਇਸ ਵਾਰ ਖੇਤੀ ਦੇ ਨਾਲ ਸਹਾਇਕ ਧੰਦਿਆਂ ਬਾਰੇ ਵੀ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਵੇਗਾ | ਇਸ ਮÏਕੇ ਵਾਈਸ ਪ੍ਰਧਾਨ ਅਸ਼ਵਿੰਦਰਪਾਲ ਸਿੰਘ ਖਹਿਰਾ ਨੇ ਕਿਹਾ ਕਿ ਜਲੰਧਰ ਪੋਟੈਟੋ ਗਰੋਵਰ ਐਸੋਸੀਏਸ਼ਨ ਵਲੋਂ ਕਰਵਾਏ ਜਾ ਰਹੇ 10ਵੇਂ ਜੇ.ਪੀ.ਜੀ.ਏ ਕਿਸਾਨ ਮੇਲੇ ਦੀਆਂ ਤਿਆਰੀਆਂ ਨਕੋਦਰ ਦੀ ਦਾਣਾ ਮੰਡੀ ਵਿਚ ਵੱਡੇ ਪੱਧਰ ਉੱਪਰ ਚੱਲ ਰਹੀਆਂ ਹਨ¢ 8-9 ਦਸੰਬਰ ਨੂੰ ਹੋਣ ਵਾਲੇ ਇਸ ਕਿਸਾਨ ਮੇਲੇ ਦੇ ਪ੍ਰਬੰਧਾ ਦਾ ਜਾਇਜਾ ਲੈਣ ਲਈ ਜੇ ਪੀ ਜੀ ਏ ਦੀ ਐਗਜੈਕਟਿਵ ਕਮੇਟੀ ਦੀ ਮੀਟਿੰਗ ਹੋਈ ਹੈ¢ਜਿਸ ਵਿੱਚ ਮੇਲੇ ਨਾਲ ਸਬੰਧਿਤ ਲੰਗਰ, ਟੈਂਟ, ਪਾਰਕਿੰਗ ਸਮੇਤ ਸਾਰੀਆਂ ਕਮੇਟੀਆਂ ਦੀਆਂ ਜਿੰਮੇਵਾਰੀਆਂ ਨਿਰਧਾਰਿਤ ਕੀਤੀਆਂ ਗਈਆਂ ਹਨ | ਇਸ ਮੌਕੇ ਕਮੇਟੀ ਮੈਂਬਰ ਚੈਂਚਲ ਸਿੰਘ, ਤੇਗਾ ਸਿੰਘ, ਨਰਿੰਦਰ ਸਿੰਘ, ਬਲਰਾਜ ਸਿੰਘ, ਗੁਬਿੰਦਰ ਸਿੰਘ, ਹਰਮਿੰਦਰ ਸਿੰਘ, ਸੁਖਵੀਰ ਸਿੰਘ, ਅਜੇਪਾਲ ਸਿੰਘ ਢਿੰਲੋਂ, ਮਨਿੰਦਰ ਸਿੰਘ ਬਿਲਖੂ, ਮਨਦੀਪ ਸਿੰਘ, ਪਵਨਦੀਪ ਸਿੰਘ, ਗੁਰਵਿੰਦਰ ਸਿੰਘ ਬੋਪਾਰਾਏ ਆਦਿ ਹਾਜਰ ਸਨ¢

Ad Position 22
No active advertisement
ਪਿਛਲੀ ਖ਼ਬਰ ਕੈਪੀਟੋਲ ਹਸਪਤਾਲ ਨੇ ਵਿਆਪਕ ਕਿਡਨੀ ਟ੍ਰਾਂਸਪਲਾਂਟ ਯੂਨਿਟ ਦੀ ਕੀਤੀ ਸ਼ੁਰੂਆਤ <br/> ਅਗਲੀ ਖ਼ਬਰ 'ਅਜੀਤ' ਨੇ 16ਵੇਂ ਗੇੜ 'ਚ ਕੋਠਾ, ਬਹਿਲੋਲਪੁਰ, ਹਵੇਲੀਆਂ ਤੇ ਘੁੰਮਣ ਦੇ ਕਿਸਾਨਾਂ ਨੂੰ ਵੰਡੀ ਯੂਰੀਆ ਖਾਦ <br/>
Ad Position 24