ਜਲੰਧਰ, 9 ਦਸੰਬਰ (ਐੱਮ. ਐੱਸ. ਲੋਹੀਆ)-ਮਲਟੀ-ਸੁਪਰਸਪੈਸ਼ਲਿਟੀ ਹਸਪਤਾਲਾਂ 'ਚੋਂ ਇਕ ਕੈਪੀਟੋਲ ਹਸਪਤਾਲ, ਜਲੰਧਰ ਵਲੋਂ ਸਮਰਪਿਤ ਅਤੇ ਪੂਰੀ ਤਰ੍ਹਾਂ ਲੈਸ ਕਿਡਨੀ ਟ੍ਰਾਂਸਪਲਾਂਟ ਯੂਨਿਟ ਦੀ ਸ਼ੁਰੂਆਤ ਕੀਤੀ ਗਈ ਹੈ | ਹਸਪਤਾਲ ਦੇ ਚੇਅਰਮੈਨ ਡਾ. ਸੀ.ਐੱਸ. ਪਰੂਥੀ ਅਤੇ ਮੈਡੀਕਲ ਡਾਇਰੈਕਟਰ ਡਾ. ਹਰਨੂਰ ਸਿੰਘ ਪਰੂਥੀ ਨੇ ਜਾਣਕਾਰੀ ਦਿੱਤੀ ਕਿ ਕੈਪੀਟੋਲ ਹਸਪਤਾਲ 'ਚ ਸ਼ੁਰੂ ਕੀਤੀ ਗਈ ਇਸ ਸਹੂਲਤ ਨਾਲ ਪੰਜਾਬ ਅਤੇ ਗੁਆਂਢੀ ਰਾਜਾਂ ਦੇ ਲੋਕਾਂ ਨੂੰ ਗੁਰਦਿਆਂ ਦੀਆਂ ਬਿਮਾਰੀਆਂ ਦੇ ਮਿਆਰੀ ਅਤੇ ਕਿਫ਼ਾਇਤੀ ਇਲਾਜ ਦਾ ਲਾਭ ਮਿਲੇਗਾ | ਉਨ੍ਹਾਂ ਕਿਹਾ ਕਿ ਅੰਤਿਮ-ਪੜਾਅ ਵਾਲੇ ਗੁਰਦੇ ਦੀ ਬਿਮਾਰੀ ਤੋਂ ਪੀੜਤ ਬਹੁਤ ਸਾਰੇ ਮਰੀਜ਼ਾਂ ਨੂੰ ਅਕਸਰ ਗੁਰਦੇ ਟ੍ਰਾਂਸਪਲਾਂਟ ਸੇਵਾਵਾਂ ਲਈ ਦੂਰ-ਦੁਰਾਡੇ ਸ਼ਹਿਰਾਂ ਦੀ ਯਾਤਰਾ ਕਰਨੀ ਪੈਂਦੀ ਹੈ | ਇਸ ਜ਼ਰੂਰੀ ਲੋੜ ਨੂੰ ਸਮਝਦੇ ਹੋਏ, ਕੈਪੀਟੋਲ ਹਸਪਤਾਲ ਨੇ ਇਕ ਉੱਨਤ ਟ੍ਰਾਂਸਪਲਾਂਟ ਯੂਨਿਟ ਸਥਾਪਤ ਕੀਤਾ ਹੈ, ਜੋ ਕਿ ਪੂਰੀ ਤਰ੍ਹਾਂ ਗੁਰਦੇ ਟ੍ਰਾਂਸਪਲਾਂਟ ਦੇਖਭਾਲ ਦੀ ਪੇਸ਼ਕਸ਼ ਕਰਦਾ ਹੈ ਅਤੇ ਇਹ ਯਕੀਨੀ ਬਣਾਉਂਦਾ ਹੈ ਕਿ ਮਰੀਜ਼ਾਂ ਨੂੰ ਭਰੋਸੇਮੰਦ ਅਤੇ ਵਿਆਪਕ ਇਲਾਜ ਘਰ ਦੇ ਨੇੜੇ ਹੀ ਮਿਲੇ | ਉਨ੍ਹਾਂ ਕਿਹਾ ਕਿ ਕੈਪੀਟੋਲ ਹਸਪਤਾਲ ਵਿਖੇ ਕਿਡਨੀ ਟ੍ਰਾਂਸਪਲਾਂਟ ਯੂਨਿਟ, ਗੁਰਦੇ ਟ੍ਰਾਂਸਪਲਾਂਟ ਦਾ ਪੂਰਾ ਸਪੈਕਟ੍ਰਮ (ਕਾਨੂੰਨੀ ਢੰਗ ਨਾਲ ਸਿਲਸਲੇ ਵਾਰ ਪ੍ਰਕਿਰਿਆ) ਪੇਸ਼ ਕਰਦਾ ਹੈ | ਇਸ ਤਹਿਤ ਤਜਰਬੇਕਾਰ ਸਰਜਨਾਂ ਦੁਆਰਾ ਜੀਵਤ ਦਾਨੀ ਕਿਡਨੀ ਟ੍ਰਾਂਸਪਲਾਂਟ ਸਰਜਰੀਆਂ ਲਈ ਉੱਨਤ ਟ੍ਰਾਂਸਪਲਾਂਟ ਤਕਨਾਲੋਜੀ ਵਾਲੇ ਅਤਿ-ਆਧੁਨਿਕ ਮਾਡਿਊਲਰ ਆਪ੍ਰੇਸ਼ਨ ਥੀਏਟਰ ਉਪਲਬੱਧ ਹਨ ਅਤੇ ਚੌਵੀ ਘੰਟੇ ਨਿਗਰਾਨੀ ਦੇ ਨਾਲ ਸਮਰਪਿਤ ਟ੍ਰਾਂਸਪਲਾਂਟ ਆਈ.ਸੀ.ਯੂ. ਬਣਾਏ ਗਏ ਹਨ | ਉਨ੍ਹਾਂ ਕਿਹਾ ਕਿ ਕਿਡਨੀ ਟ੍ਰਾਂਸਪਲਾਂਟ ਯੂਨਿਟ ਦੀ ਅਗਵਾਈ ਇਕ ਉੱਚ ਯੋਗਤਾ ਪ੍ਰਾਪਤ ਅਤੇ ਤਜਰਬੇਕਾਰ ਟੀਮ ਦੁਆਰਾ ਕੀਤੀ ਜਾਂਦੀ ਹੈ, ਜਿਸ 'ਚ ਡਾ. ਵਰਿੰਦਰ ਐੱਸ. ਵਿਰਦੀ ਸਲਾਹਕਾਰ ਯੂਰੋਲੋਜਿਸਟ, ਐਂਡਰੋਲੋਜਿਸਟ, ਲੈਪ੍ਰੋਸਕੋਪਿਕ, ਯੂਰੋ-ਓਨਕੋ ਅਤੇ ਕਿਡਨੀ ਟ੍ਰਾਂਸਪਲਾਂਟ ਸਰਜਨ, ਡਾ. ਵਿਕਰਾਂਤ ਮਹਾਜਨ, ਸਲਾਹਕਾਰ ਯੂਰੋਲੋਜਿਸਟ, ਲੈਪ੍ਰੋਸਕੋਪਿਕ, ਯੂਰੋ-ਓਨਕੋ ਅਤੇ ਕਿਡਨੀ ਟ੍ਰਾਂਸਪਲਾਂਟ ਸਰਜਨ, ਡਾ. ਸਤੀਸ਼ ਡੀ.- ਸਲਾਹਕਾਰ ਨੈਫਰੋਲੋਜਿਸਟ ਅਤੇ ਟ੍ਰਾਂਸਪਲਾਂਟ ਫਿਜ਼ੀਸ਼ੀਅਨ, ਡਾ. ਪ੍ਰਤੀਕ ਕੁਮਾਰ-ਸਲਾਹਕਾਰ ਨੈਫਰੋਲੋਜਿਸਟ ਅਤੇ ਟ੍ਰਾਂਸਪਲਾਂਟ ਫਿਜ਼ੀਸ਼ੀਅਨ ਦੇ ਨਾਲ ਸੀਨੀਅਰ ਅਨੱਸਥੀਸੀਓਲੋਜਿਸਟ, ਕ੍ਰਿਟੀਕਲ ਕੇਅਰ ਸਪੈਸ਼ਲਿਸਟ ਅਤੇ ਇੰਟੈਂਸੀਵਿਸਟ ਉੱਚ ਸਿਖਲਾਈ ਪ੍ਰਾਪਤ ਟ੍ਰਾਂਸਪਲਾਂਟ ਕੋਆਰਡੀਨੇਟਰ, ਨਰਸਿੰਗ ਸਟਾਫ਼, ਅਤੇ ਤਕਨੀਕੀ ਟੀਮਾਂ ਸ਼ਾਮਲ ਹਨ |
ਕੈਪੀਟੋਲ ਹਸਪਤਾਲ ਨੇ ਵਿਆਪਕ ਕਿਡਨੀ ਟ੍ਰਾਂਸਪਲਾਂਟ ਯੂਨਿਟ ਦੀ ਕੀਤੀ ਸ਼ੁਰੂਆਤ <br/>
ਅਜੀਤ ਡੈਸਕ
07-12-2025