14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

‘ ਚਿੱਟੇ’ ਦਾ ਟੀਕਾ ਲਗਾਉਣ ਨਾਲ ਦੋ ਨੌਜਵਾਨਾਂ ਦੀ ਮੌਤ

ਬਠਿੰਡਾ, 14 ਅਗਸਤ (ਸੱਤਪਾਲ ਸਿੰਘ ਸਿਵੀਆਂ)-’ਚਿੱਟੇ’ ਦੇ ਨਸ਼ੇ ਦੇ ਕਹਿਰ ਕਾਰਨ ਅੱਜ ਬਠਿੰਡਾ ‘ਚ ਦੋ ਨੌਜਵਾਨਾਂ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਨ੍ਹਾਂ ਦੀ ਪਛਾਣ ਜ਼ਿਲ੍ਹੇ ਦੇ ਪਿੰਡ ਜੈ ਸਿੰਘ ਵਾਲਾ ਅਤੇ ਜੋਧਪੁਰ ਰੋਮਾਣਾ ਦੇ ਵਸਨੀਕਾਂ ਵਜੋਂ ਹੋਈ ਹੈ। ਇਨ੍ਹਾਂ ਨੌਜਵਾਨਾਂ ਦੀਆਂ ਲਾਸ਼ਾਂ ਬਠਿੰਡਾ ਦੀ ਐਨ ਬੁੱਕਲ ‘ਚ ਵਸੀ ਤੇ ਨਸ਼ੇ ਲਈ ਬਦਨਾਮ ਬੀੜ ਤਲਾਬ ਬਸਤੀ ਦੇ ਇਕ ਸੁੰਨਸਾਨ ਰਾਹ ਤੋਂ ਮਿਲੀਆਂ ਹਨ, ਜਿਨ੍ਹਾਂ ਨੂੰ ਸਮਾਜ ਸੇਵੀ ਸੰਸਥਾ ਨੌਜਵਾਨ ਵੈੱਲਫੇਅਰ ਸੁਸਾਇਟੀ ਦੀ ਟੀਮ ਵਲੋਂ ਐਂਬੂਲੈਂਸ ਰਾਹੀਂ ਸਥਾਨਕ ਸਿਵਲ ਹਸਪਤਾਲ ਦੇ ਮੁਰਦਾਘਰ ‘ਚ ਪਹੁੰਚਾਇਆ ਗਿਆ।

Ad Position 21
No active advertisement
ਅਜੀਤ ਡੈਸਕ 15-08-2026
ਬਠਿੰਡਾ, 14 ਅਗਸਤ (ਸੱਤਪਾਲ ਸਿੰਘ ਸਿਵੀਆਂ)-’ਚਿੱਟੇ’ ਦੇ ਨਸ਼ੇ ਦੇ ਕਹਿਰ ਕਾਰਨ ਅੱਜ ਬਠਿੰਡਾ ‘ਚ ਦੋ ਨੌਜਵਾਨਾਂ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਨ੍ਹਾਂ ਦੀ ਪਛਾਣ ਜ਼ਿਲ੍ਹੇ ਦੇ ਪਿੰਡ ਜੈ ਸਿੰਘ ਵਾਲਾ ਅਤੇ ਜੋਧਪੁਰ ਰੋਮਾਣਾ ਦੇ ਵਸਨੀਕਾਂ ਵਜੋਂ ਹੋਈ ਹੈ। ਇਨ੍ਹਾਂ ਨੌਜਵਾਨਾਂ ਦੀਆਂ ਲਾਸ਼ਾਂ ਬਠਿੰਡਾ ਦੀ ਐਨ ਬੁੱਕਲ ‘ਚ ਵਸੀ ਤੇ ਨਸ਼ੇ ਲਈ ਬਦਨਾਮ ਬੀੜ ਤਲਾਬ ਬਸਤੀ ਦੇ ਇਕ ਸੁੰਨਸਾਨ ਰਾਹ ਤੋਂ ਮਿਲੀਆਂ ਹਨ, ਜਿਨ੍ਹਾਂ ਨੂੰ ਸਮਾਜ ਸੇਵੀ ਸੰਸਥਾ ਨੌਜਵਾਨ ਵੈੱਲਫੇਅਰ ਸੁਸਾਇਟੀ ਦੀ ਟੀਮ ਵਲੋਂ ਐਂਬੂਲੈਂਸ ਰਾਹੀਂ ਸਥਾਨਕ ਸਿਵਲ ਹਸਪਤਾਲ ਦੇ ਮੁਰਦਾਘਰ ‘ਚ ਪਹੁੰਚਾਇਆ ਗਿਆ। ਘਟਨਾ ਦਾ ਪਤਾ ਚੱਲਦਿਆਂ ਹੀ ਥਾਣਾ ਸਦਰ ਦੀ ਪੁਲਿਸ ਮੌਕੇ ‘ਤੇ ਪੁੱਜੀ।ਨੌਜਵਾਨ ਵੈੱਲਫੇਅਰ ਸੁਸਾਇਟੀ ਦੇ ਵਲੰਟੀਅਰ ਸੁਮਿਤ ਮਹੇਸ਼ਵਰੀ ਨੇ ਦੱਸਿਆ ਕਿ ਮ੍ਰਿਤਕਾਂ ਦੀ ਜੇਬ ‘ਚੋਂ ਮਿਲੇ ਆਧਾਰ ਕਾਰਡਾਂ ਅਨੁਸਾਰ ਉਨ੍ਹਾਂ ਦੀ ਪਛਾਣ ਗੁਰਵਿੰਦਰ ਸਿੰਘ (29) ਵਾਸੀ ਪਿੰਡ ਜੈ ਸਿੰਘ ਵਾਲਾ ਅਤੇ ਕੁਲਦੀਪ ਸਿੰਘ (25) ਵਾਸੀ ਪਿੰਡ ਜੋਧਪੁਰ ਰੋਮਾਣਾ (ਬਠਿੰਡਾ) ਵਜੋਂ ਹੋਈ ਹੈ। ਮ੍ਰਿਤਕਾਂ ਸੰਬੰਧੀ ਇਕ ਵੀਡੀਓ ਵੀ ਜਨਤਕ ਹੋਇਆ ਹੈ, ਜਿਸ ਵਿਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਇਕ ਨੌਜਵਾਨ ਤਾਂ ਆਪਣੀ ਬਾਂਹ ‘ਚ ਲਗਾਈ ਨਸ਼ੇ ਦੇ ਟੀਕੇ ਦੀ ਸਰਿੰਜ ਹੀ ਨਹੀਂ ਕੱਢ ਸਕਿਆ ਤੇ ਮੌਤ ਦੇ ਮੂੰਹ ਜਾ ਪਿਆ, ਜਦਕਿ ਦੂਜਾ ਮ੍ਰਿਤਕ ਵੀ ਮੁੱਧੇ ਮੂੰਹ ਡਿੱਗਿਆ ਹੋਇਆ ਦਿਖਾਈ ਦੇ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ 500 ਤੋਂ ਵੱਧ ਅਧਿਆਪਕਾਂ ’ਤੇ ਲਟਕੀ ਟਰਮੀਨੇਸ਼ਨ ਦੀ ਤਲਵਾਰ ਅਗਲੀ ਖ਼ਬਰ ਕੌਮੀ ਇਨਸਾਫ਼ ਮੋਰਚੇ ਵਲੋਂ ਰਾਜਪਾਲ ਦੀ ਰਿਹਾਇਸ਼ ਦੇ ਘਿਰਾਓ ਦੇ ਐਲਾਨ ’ਤੇ ਹਾਈ ਕੋਰਟ ਸਖ਼ਤ ਕਿਹਾ, ਸ਼ਾਂਤਮਈ ਪ੍ਰਦਰਸ਼ਨ ਦਾ ਹੱ...
Ad Position 24