ਫ਼ਿਰੋਜ਼ਪੁਰ, 7 ਦਸੰਬਰ (ਗੁਰਿੰਦਰ ਸਿੰਘ)-ਕੌਮਾਂਤਰੀ ਸਰਹੱਦ 'ਤੇ ਵਰਤੀ ਚੌਕਸੀ ਵਜੋਂ ਬੀ.ਐਸ.ਐਫ. ਨੇ ਚੌਕੀ ਜਗਦੀਸ਼ ਨੇੜੇ ਪਿੰਡ ਗੰਦੂ ਕਿਲਚਾ ਦੇ ਖੇਤਾਂ ਵਿਚੋਂ ਲਾਵਾਰਸ ਹਾਲਤ ਵਿਚ 9 ਐਮ.ਐਮ. ਗਲੋਕ ਪਿਸਤੌਲ ਸਮੇਤ ਚਾਰ ਜਿੰਦਾ ਰੌਂਦ 9 ਐਮ.ਐਮ. ਬਰਾਮਦ ਕੀਤੇ ਹਨ | ਜਾਣਕਾਰੀ ਦਿੰਦਿਆਂ ਥਾਣਾ ਸਦਰ ਫ਼ਿਰੋਜ਼ਪੁਰ ਦੇ ਸਹਾਇਕ ਥਾਣੇਦਾਰ ਪਰਮਜੀਤ ਸਿੰਘ ਨੇ ਦੱਸਿਆ ਕਿ ਬੀ.ਓ.ਪੀ. ਜਗਦੀਸ਼ ਵਿਖੇ ਤਾਇਨਾਤ 155 ਬਟਾਲੀਅਨ ਬੀ. ਐਸ. ਐਫ. ਤੋਂ ਪ੍ਰਾਪਤ ਪੱਤਰ ਅਨੁਸਾਰ ਗਸ਼ਤ ਦੌਰਾਨ ਬੀ.ਓ.ਪੀ. ਜਗਦੀਸ਼ ਅਧੀਨ ਪੈਂਦੇ ਕੈਨਾਲ ਰੋਡ ਪਿੰਡ ਗੰਦੂ ਕਿਲਚਾ ਵਿਖੇ ਇਕ ਲਾਵਾਰਸ ਪਿਸਤੌਲ ਪਿਆ ਹੈ ਜਿਸ 'ਤੇ ਪੁਲਿਸ ਵਲੋਂ ਬੀ.ਐਸ.ਐਫ. ਜਵਾਨਾਂ ਨਾਲ ਕੀਤੀ ਤਲਾਸ਼ੀ ਦੌਰਾਨ ਮੌਕੇ ਤੋਂ ਇਕ ਪਿਸਤੌਲ ਮਾਰਕਾ 9 ਐਮ.ਐਮ. ਗਲੋਕ ਸਮੇਤ ਚਾਰ ਜਿੰਦਾ ਰੌਂਦ 9 ਐਮ.ਐਮ. ਬਰਾਮਦ ਹੋਏ | ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਥਾਣਾ ਸਦਰ ਫ਼ਿਰੋਜ਼ਪੁਰ ਵਿਖੇ ਨਾਮਾਲੂਮ ਵਿਅਕਤੀ ਖ਼ਿਲਾਫ਼ ਧਾਰਾ 25/54/59 ਅਸਲਾ ਐਕਟ ਤਹਿਤ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ |