14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-12-2025

ਨਹਿਰ 'ਚੋਂ ਬਚ ਕੇ ਨਿਕਲੀ ਲੜਕੀ ਹੋਈ ਪੁਲਿਸ ਕੋਲ ਪੇਸ਼, ਭੂਆ ਕੋਲ ਰਹਿਣ ਦੀ ਪ੍ਰਗਟ ਕੀਤੀ ਇੱਛਾ <br/>

Ad Position 21
No active advertisement
ਅਜੀਤ ਡੈਸਕ 09-12-2025

ਕਿਹਾ, ਮਹਿੰਦੀ ਲਗਾਉਣਾ ਕੋਈ ਜੁਰਮ ਨਹੀਂ, ਉਸ ਨੇ ਵਿਆਹ ਨਹੀਂ ਕਰਵਾਇਆ
ਫਿਰੋਜ਼ਪੁਰ, 8 ਦਸੰਬਰ (ਗੁਰਿੰਦਰ ਸਿੰਘ)-ਕਰੀਬ ਢਾਈ ਮਹੀਨੇ ਪਹਿਲਾਂ ਪਿਤਾ ਵਲੋਂ ਦੋਵੇਂ ਹੱਥ ਬੰਨ੍ਹ ਕੇ ਨਹਿਰ ਵਿਚ ਸੁੱਟੀ ਲੜਕੀ ਪ੍ਰੀਤ ਪੁੱਤਰੀ ਸੁਰਜੀਤ ਸਿੰਘ ਬੀਤੇ ਦਿਨ ਮੀਡੀਆ ਸਾਹਮਣੇ ਆਉਣ ਤੋਂ ਬਾਅਦ ਅੱਜ ਆਪਣੀ ਭੂਆ ਅਤੇ ਫੁੱਫੜ ਦੇ ਨਾਲ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਕੋਲ ਪੇਸ਼ ਹੋਈ | ਜਿੱਥੋਂ ਮੈਡੀਕਲ ਜਾਂਚ ਤੋਂ ਬਾਅਦ ਉਸ ਦੇ ਬਿਆਨ ਕਲਮਬੰਦ ਕਰਵਾਉਣ ਲਈ ਅਦਾਲਤ ਵਿਚ ਲਿਜਾਇਆ ਗਿਆ | ਸਿਵਲ ਹਸਪਤਾਲ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਪ੍ਰੀਤ ਨੇ ਕਿਹਾ ਕਿ ਉਹ ਆਪਣੀ ਭੂਆ ਕੋਲ ਰਹਿਣਾ ਚਾਹੁੰਦੀ ਹੈ, ਆਪਣੇ ਮਾਪਿਆਂ ਤੋਂ ਉਸ ਨੂੰ ਖ਼ਤਰਾ ਮਹਿਸੂਸ ਹੁੰਦਾ ਹੈ | ਉਸ ਦੇ ਹੱਥਾਂ 'ਤੇ ਲੱਗੀ ਮਹਿੰਦੀ ਬਾਰੇ ਪੁੱਛੇ ਸਵਾਲ 'ਤੇ ਪ੍ਰੀਤ ਨੇ ਸਾਫ਼ ਕੀਤਾ ਕਿ ਮਹਿੰਦੀ ਲਗਾਉਣਾ ਕੋਈ ਜੁਰਮ ਨਹੀਂ, ਉਸ ਨੇ ਕੋਈ ਵਿਆਹ ਨਹੀਂ ਕਰਵਾਇਆ | ਲਗਭਗ ਢਾਈ ਮਹੀਨੇ ਤੱਕ ਗੁੰਮ ਰਹਿਣ ਤੋਂ ਬਾਅਦ ਪ੍ਰੀਤ ਬੀਤੇ ਦਿਨ ਮੀਡੀਆ ਸਾਹਮਣੇ ਆਈ ਅਤੇ ਆਪਣੇ ਆਪ ਨੂੰ ਜਿਊਾਦਾ ਹੋਣ ਦੀ ਪੁਸ਼ਟੀ ਕੀਤੀ | ਉਸ ਨੇ ਇਹ ਵੀ ਕਿਹਾ ਕਿ ਉਸ ਦੇ ਛੋਟੇ ਭੈਣ-ਭਰਾ ਉਸ ਦੇ ਪਿਤਾ ਦੇ ਜੇਲ੍ਹ ਵਿਚ ਹੋਣ ਕਾਰਨ ਬੇਸਹਾਰਾ ਹਨ, ਇਸ ਲਈ ਉਹ ਚਾਹੁੰਦੀ ਹੈ ਕਿ ਉਸ ਦੇ ਪਿਤਾ ਨੂੰ ਬਚਾਇਆ ਜਾਵੇ, ਨਾਲ ਹੀ ਉਸ ਨੇ ਪੁਲਿਸ ਪ੍ਰੋਟੈਕਸ਼ਨ ਦੀ ਮੰਗ ਵੀ ਰੱਖੀ | ਐਸ. ਐਸ. ਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਪ੍ਰੀਤ ਦੀ ਮੰਗ ਨੂੰ ਧਿਆਨ ਵਿਚ ਰੱਖਦਿਆਂ ਅੱਜ ਉਸ ਨੂੰ ਸੁਰੱਖਿਆ ਹੇਠ ਮੈਡੀਕਲ ਜਾਂਚ ਤੋਂ ਬਾਅਦ ਅਦਾਲਤ ਵਿਚ ਬਿਆਨ ਦਰਜ ਕਰਵਾਉਣ ਲਈ ਲਿਜਾਇਆ ਗਿਆ | ਉਨ੍ਹਾਂ ਕਿਹਾ ਕਿ ਅਦਾਲਤ ਵਿਚ ਲੜਕੀ ਵਲੋਂ ਦਰਜ ਕਰਵਾਏ ਬਿਆਨਾਂ ਦੇ ਆਧਾਰ 'ਤੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਵਲੋਂ ਪੈਂਗਯੋ ਟੈਕਨੋ ਵੈਲੀ ਦੀ ਤਰਜ 'ਤੇ ਮੁਹਾਲੀ ਨੂੰ ਵਿਕਸਤ ਕਰਨ ਦਾ ਐਲਾਨ <br/> ਅਗਲੀ ਖ਼ਬਰ ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਨੇ 11 ਨੂੰ ਸੱਦੀ ਅਹੁਦੇਦਾਰਾਂ ਤੇ ਅੰਤਿ੍ੰਗ ਕਮੇਟੀ ਦੀ ਹੰਗਾਮੀ ਇਕੱਤਰਤਾ <br/>
Ad Position 24