14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-12-2025

ਮੁੱਖ ਮੰਤਰੀ ਵਲੋਂ ਪੈਂਗਯੋ ਟੈਕਨੋ ਵੈਲੀ ਦੀ ਤਰਜ 'ਤੇ ਮੁਹਾਲੀ ਨੂੰ ਵਿਕਸਤ ਕਰਨ ਦਾ ਐਲਾਨ <br/>

Ad Position 21
No active advertisement
ਅਜੀਤ ਡੈਸਕ 09-12-2025

ਚੰਡੀਗੜ੍ਹ, 8 ਦਸੰਬਰ (ਅਜੀਤ ਬਿਊਰੋ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੱਖਣੀ ਕੋਰੀਆ ਦੇ ਦੌਰੇ ਦੌਰਾਨ ਅੱਜ ਡੇਵੂ ਈ.ਐਂਡ.ਸੀ ਦੇ ਚੇਅਰਮੈਨ ਜੰਗ ਵੌਨ ਜੂ ਨਾਲ ਮੁਲਾਕਾਤ ਕੀਤੀ ਅਤੇ ਨਵਿਆਉਣਯੋਗ ਊਰਜਾ ਪ੍ਰਾਜੈਕਟਾਂ ਆਫਸ਼ੋਰ ਵਿੰਡ ਫਾਰਮ, ਸੋਲਰ ਪਾਵਰ ਪਲਾਂਟ ਅਤੇ ਹਾਈਡ੍ਰੋਜਨ ਉਤਪਾਦਨ ਦੇ ਖੇਤਰਾਂ 'ਚ ਸਹਿਯੋਗ ਦੀ ਵਕਾਲਤ ਕੀਤੀ | ਉਨ੍ਹਾਂ ਡੇਵੂ ਈਐਂਡਸੀ, ਜੀ.ਐਸ. ਇੰਜੀਨੀਅਰਿੰਗ ਐਂਡ ਕੰਸਟ੍ਰਕਸ਼ਨ (ਜੀ.ਐਸ. ਈਐਂਡਸੀ), ਨੋਂਗਸ਼ਿਮ, ਕੋਰੀਆ ਡਿਫੈਂਸ ਇੰਡਸਟਰੀ ਐਸੋਸੀਏਸ਼ਨ (ਕੇ.ਡੀ.ਆਈ.ਏ.), ਸਿਓਲ ਬਿਜ਼ਨਸ ਏਜੰਸੀ (ਐਸ.ਬੀ.ਏ.) ਸਮੇਤ ਦੱਖਣੀ ਕੋਰੀਆ ਦੀਆਂ ਹੋਰ ਕੰਪਨੀਆਂ ਨੂੰ ਸੂਬੇ ਵਿਚ ਨਿਵੇਸ਼ ਕਰਨ ਦਾ ਸੱਦਾ ਵੀ ਦਿੱਤਾ | ਮੁੱਖ ਮੰਤਰੀ ਨੇ ਕਿਹਾ ਕਿ ਸੂਬੇ 'ਚ ਊਰਜਾ ਬੁਨਿਆਦੀ ਢਾਂਚੇ ਦੇ ਵਿਕਾਸ ਸਮੇਤ ਸਿਵਲ ਬੁਨਿਆਦੀ ਢਾਂਚੇ ਸੰਬੰਧੀ ਪ੍ਰੋਜੈਕਟਾਂ ਵਰਗੇ ਖੇਤਰਾਂ ਵਿਚ ਸਹਿਯੋਗ ਦੀਆਂ ਅਥਾਹ ਸੰਭਾਵਨਾਵਾਂ ਹਨ | ਉਨ੍ਹਾਂ ਮਾਡਿਊਲਰ ਅਤੇ ਪ੍ਰੀ-ਫੈਬਰੀਕੇਟਿਡ ਨਿਰਮਾਣ ਵਿਧੀਆਂ ਲਈ ਤਕਨਾਲੋਜੀ ਦੇ ਅਦਾਨ-ਪ੍ਰਦਾਨ ਵਰਗੇ ਖੇਤਰਾਂ ਵਿਚ ਸਹਿਯੋਗ ਵਧਾਉਣ ਦੀ ਲੋੜ 'ਤੇ ਵੀ ਜ਼ੋਰ ਦਿੱਤਾ ਤਾਂ ਜੋ ਤੇਜ਼ ਤੇ ਕਿਫਾਇਤੀ ਇਮਾਰਤਾਂ ਦੇ ਨਿਰਮਾਣ ਦਾ ਹੱਲ ਲੱਭਿਆ ਜਾ ਸਕੇ | ਇੰਜੀਨੀਅਰਿੰਗ ਅਤੇ ਬੁਨਿਆਦੀ ਢਾਂਚਾ ਖੇਤਰ ਨਾਲ ਸੰਬੰਧਿਤ ਦੱਖਣੀ ਕੋਰੀਆ ਦੀਆਂ ਪ੍ਰਮੁੱਖ ਕੰਪਨੀਆਂ ਵਿਚੋਂ ਇਕ ਡੇਵੂ ਈਐਂਡਸੀ ਨਾਲ ਰਣਨੀਤਕ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਪੰਜਾਬ ਦੀ ਮਜ਼ਬੂਤ ਉਦਯੋਗਿਕ ਗਤੀ, ਆਧੁਨਿਕ ਬੁਨਿਆਦੀ ਢਾਂਚੇ ਸਬੰਧੀ ਵੱਡੇ ਉਪਰਾਲੇ ਅਤੇ ਇਨਵੈਸਟ ਪੰਜਾਬ ਅਧੀਨ ਵਿਲੱਖਣ ਸਾਂਝੇ ਨਿਗਰਾਨ ਢਾਂਚੇ ਬਾਰੇ ਚਾਨਣਾ ਪਾਇਆ | ਉਨ੍ਹਾਂ ਵਿਸ਼ਵ ਪੱਧਰ ਦੇ ਕਾਰੋਬਾਰੀ ਗਰੁੱਪ ਨੂੰ ਬੁਨਿਆਦੀ ਢਾਂਚੇ ਦੇ ਵਿਆਪਕ ਵਿਕਾਸ, ਆਧੁਨਿਕ ਨਿਰਮਾਣ ਤਕਨਾਲੋਜੀਆਂ ਨੂੰ ਅਪਣਾਉਣ ਅਤੇ ਸੂਬੇ 'ਚ ਆਉਣ ਵਾਲੇ ਉਦਯੋਗਿਕ ਟਾਊਨਸ਼ਿਪ ਵਿਚ ਮੌਕਿਆਂ ਦੀ ਖੋਜ ਕਰਨ ਲਈ ਉਤਸ਼ਾਹਿਤ ਵੀ ਕੀਤਾ | ਉਨ੍ਹਾਂ ਨੇ ਆਲਮੀ ਸਥਿਰਤਾ ਦੇ ਮਾਪਦੰਡਾਂ ਨਾਲ ਸਬੰਧਤ ਸਾਂਝੇ ਉੱਦਮਾਂ ਰਾਹੀਂ ਈ.ਐਸ.ਜੀ. ਅਤੇ ਗ੍ਰੀਨ ਹਾਈਡ੍ਰੋਜਨ ਪਹਿਲਕਦਮੀਆਂ ਵਿਚ ਸਹਿਯੋਗ 'ਤੇ ਵੀ ਜ਼ੋਰ ਦਿੱਤਾ | ਇਕ ਹੋਰ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਜੀ.ਐਸ. ਇੰਜੀਨੀਅਰਿੰਗ ਐਂਡ ਕੰਸਟ੍ਰਕਸ਼ਨ (ਜੀ.ਐਸ. ਈ ਐਂਡ ਸੀ) ਦੇ ਉਪ ਪ੍ਰਧਾਨ ਯੰਗ ਹਾ ਰਿਊ (ਡੈਨੀਅਲ) ਨਾਲ ਮੁਲਾਕਾਤ ਕੀਤੀ | ਮੁੱਖ ਮੰਤਰੀ ਨੇ ਏਸ਼ੀਆ ਦੇ ਸਭ ਤੋਂ ਉੱਨਤ ਇਨੋਵੇਸ਼ਨ ਇਕੋਸਿਸਟਮ 'ਚੋਂ ਇਕ ਪੈਂਗਯੋ ਟੈਕਨੋ ਵੈਲੀ, ਜਿਸ ਨੂੰ 'ਕੋਰੀਆ ਦੀ ਸਿਲੀਕਨ ਵੈਲੀ' ਵਜੋਂ ਜਾਣਿਆ ਜਾਂਦਾ ਹੈ, ਦਾ ਅਧਿਐਨ ਕਰਨ ਲਈ ਇਸ ਵੈਲੀ ਦਾ ਦੌਰਾ ਵੀ ਕੀਤਾ | ਗਯੋਂਗਿਡੋ ਬਿਜ਼ਨਸ ਐਂਡ ਸਾਇੰਸ ਐਕਸਲੇਟਰ (ਜੀ.ਬੀ.ਐਸ.ਏ.) ਦੇ ਅਧਿਕਾਰੀਆਂ ਨੇ ਮੁੱਖ ਮੰਤਰੀ ਨੂੰ ਤਕਨੀਕੀ ਨਵੀਨਤਾ, ਸਟਾਰਟਅੱਪਸ ਅਤੇ ਹਾਈ ਵੈਲਯੂ ਰਿਸਰਚ ਨੂੰ ਉਤਸ਼ਾਹਿਤ ਕਰਨ ਲਈ ਪੈਂਗਯੋ ਦੇ ਏਕੀਕਿ੍ਤ ਮਾਡਲ ਬਾਰੇ ਜਾਣਕਾਰੀ ਦਿੱਤੀ | ਭਗਵੰਤ ਮਾਨ ਨੇ ਖੁਸ਼ੀ ਪ੍ਰਗਟਾਈ ਕਿ 1,780 ਤੋਂ ਵੱਧ ਕੰਪਨੀਆਂ, 83 ਹਜ਼ਾਰ ਪੇਸ਼ੇਵਰਾਂ ਅਤੇ 25 ਹਜ਼ਾਰ ਖੋਜਕਰਤਾਵਾਂ ਵਾਲੀ ਪੈਂਗਯੋ, ਵਿਸ਼ਵ ਭਰ ਦੀ ਸਭ ਤੋਂ ਸਫਲ ਇਨੋਵੇਸ਼ਨ ਡਿਸਟਿ੍ਕਟ ਹੈ |

Ad Position 22
No active advertisement
ਪਿਛਲੀ ਖ਼ਬਰ ਸ਼ੋ੍ਰਮਣੀ ਅਕਾਲੀ ਦਲ (ਪੁਨਰ ਸੁਰਜੀਤ) ਵਲੋਂ ਜਥੇਬੰਦਕ ਢਾਂਚੇ ਦਾ ਵਿਸਥਾਰ <br/> ਅਗਲੀ ਖ਼ਬਰ ਨਹਿਰ 'ਚੋਂ ਬਚ ਕੇ ਨਿਕਲੀ ਲੜਕੀ ਹੋਈ ਪੁਲਿਸ ਕੋਲ ਪੇਸ਼, ਭੂਆ ਕੋਲ ਰਹਿਣ ਦੀ ਪ੍ਰਗਟ ਕੀਤੀ ਇੱਛਾ <br/>
Ad Position 24