13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਭੋਗ ’ਤੇ ਵਿਸ਼ੇਸ਼ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਅਮਰਜੀਤ ਸਿੰਘ ਭਲਾਈਪੁਰ

ਮੀਆਂਵਿੰਡ- ਜਥੇਦਾਰ ਅਮਰਜੀਤ ਸਿੰਘ ਭਲਾਈਪੁਰ ਦਾ ਜਨਮ 22 ਦਸੰਬਰ 1947 ਨੂੰ ਪਿਤਾ ਪਾਲ ਸਿੰਘ ਦੇ ਗ੍ਰਹਿ ਵਿਖੇ ਮਾਤਾ ਗੁਰਮੇਜ ਕੌਰ ਦੀ ਕੁੱਖੋਂ ਹੋਇਆ। ਉੱਚ ਪੱਧਰੀ ਪੜ੍ਹਾਈ ਕਰਨ ਉਪਰੰਤ ਆਪ ਨੇ ਜੇ.

Ad Position 21
No active advertisement
ਅਜੀਤ ਡੈਸਕ 14-10-2026
ਮੀਆਂਵਿੰਡ- ਜਥੇਦਾਰ ਅਮਰਜੀਤ ਸਿੰਘ ਭਲਾਈਪੁਰ ਦਾ ਜਨਮ 22 ਦਸੰਬਰ 1947 ਨੂੰ ਪਿਤਾ ਪਾਲ ਸਿੰਘ ਦੇ ਗ੍ਰਹਿ ਵਿਖੇ ਮਾਤਾ ਗੁਰਮੇਜ ਕੌਰ ਦੀ ਕੁੱਖੋਂ ਹੋਇਆ। ਉੱਚ ਪੱਧਰੀ ਪੜ੍ਹਾਈ ਕਰਨ ਉਪਰੰਤ ਆਪ ਨੇ ਜੇ.ਬੀ.ਟੀ. ਕਰਕੇ ਅਧਿਆਪਕ ਦੀ ਨੌਕਰੀ ਪ੍ਰਾਪਤ ਕੀਤੀ। ਆਪ ਜੀ ਦਾ ਵਿਆਹ 1970 ਨੂੰ ਮੀਆਂਵਿੰਡ ਦੇ ਨਾਮੀ ਸੰਧੂ ਪਰਿਵਾਰ ਵਿਚ ਪੀ.ਟੀ.ਆਈ. ਅਧਿਆਪਕ ਦਰਸ਼ਨ ਸਿੰਘ ਦੀ ਪੁੱਤਰੀ ਜਸਬੀਰ ਕੌਰ ਨਾਲ ਹੋਇਆ। ਆਪ ਜੀ ਦੇ ਘਰ ਪ੍ਰਮਾਤਮਾ ਨੇ ਇਕ ਪੁੱਤਰ, ਤਿੰਨ ਧੀਆਂ ਦੀ ਦਾਤ ਬਖਸ਼ੀ। ਜਿੰਨ੍ਹਾਂ ਨੂੰ ਉੱਚ ਪੱਧਰੀ ਪੜ੍ਹਾਈ ਕਰਵਾਉਣ ਉਪਰੰਤ ਖਾਨਦਾਨੀ ਪਰਿਵਾਰਾਂ ਵਿਚ ਉਨ੍ਹਾਂ ਦੇ ਵਿਆਹ ਕੀਤੇ ਗਏ। ਸਿਆਸਤ ਵਿਚ ਪੈਰ ਰੱਖਦਿਆਂ ਆਪ ਨੇ ਅਧਿਆਪਕ ਦੀ ਨੌਕਰੀ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ। ਪਿੰਡ ਵਾਸੀਆਂ ਨੇ ਜਥੇਦਾਰ ਭਲਾਈਪੁਰ ਨੂੰ ਦੋ ਵਾਰ ਸਰਪੰਚ ਚੁਣਿਆ ਤੇ ਇਕ ਵਾਰ ਬਲਾਕ ਸੰਮਤੀ ਮੈਂਬਰ ਰਹੇ। ਜਥੇਦਾਰ ਭਲਾਈਪੁਰ ਮਾਰਕੀਟ ਕਮੇਟੀ ਖਡੂਰ ਸਾਹਿਬ ਦੇ ਵਾਈਸ ਚੇਅਰਮੈਨ ਦੀ ਵੀ ਸੇਵਾ ਨਿਭਾਉਣ ਉਪਰੰਤ 2004 ਤੋਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਚਲੇ ਆ ਰਹੇ ਹਨ। ਹਲਕਾ ਬਾਬਾ ਬਕਾਲਾ ਸਾਹਿਬ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਥੰਮ੍ਹ ਵਜੋਂ ਜਾਣੇ ਜਾਂਦੇ ਜਥੇਦਾਰ ਭਲਾਈਪੁਰ ਪਰਮਾਤਮਾ ਵਲੋਂ ਬਖਸ਼ੀ ਹੋਈ ਸਵਾਸਾਂ ਦੀ ਲੜੀ ਭੋਗਦੇ ਹੋਏ ਪ੍ਰਮਾਤਮਾ ਦੇ ਹੁਕਮ ਅਨੁਸਾਰ ਉਹ 5 ਅਕਤੂਬਰ ਦਿਨ ਸੋਮਵਾਰ ਨੂੰ ਹੱਸਦੇ ਵੱਸਦੇ ਪਰਿਵਾਰ ਨੂੰ ਛੱਡ ਕੇ ਸਦਾ ਲਈ ਇਸ ਦੁਨੀਆਂ ਤੋਂ ਰੁਖਸਤ ਹੋ ਗਏ। ਉਨ੍ਹਾਂ ਨਮਿਤ ਰਖਵਾਏ ਗਏ ਸ੍ਰੀ ਅਖੰਡ ਸਾਹਿਬ ਜੀ ਦੇ ਭੋਗ ਅੱਜ 14 ਅਕਤੂਬਰ ਦਿਨ ਬੁੱਧਵਾਰ ਨੂੰ ਉਨ੍ਹਾਂ ਦੇ ਗ੍ਰਹਿ ਪਿੰਡ ਭਲਾਈਪੁਰ ਡੋਗਰਾ ਵਿਖੇ ਪਾਏ ਜਾ ਰਹੇ ਹਨ। ਉਪਰੰਤ 12 ਤੋਂ 1:30 ਵਜੇ ਦਰਮਿਆਨ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਗੁਰੂ ਅਮਰਦਾਸ ਸੀਨੀਅਰ ਸੈਕੰਡਰੀ ਸਕੂਲ ਭਲਾਈਪੁਰ ਡੋਗਰਾ (ਭੱਠੇ ’ਤੇ) ਹੋਵੇਗਾ। –ਗੁਰਪ੍ਰਤਾਪ ਸਿੰਘ ਸੰਧੂ
Ad Position 22
No active advertisement
ਪਿਛਲੀ ਖ਼ਬਰ ਫ਼ਾਜ਼ਿਲਕਾ ’ਚ 10 ਰੁਪਏ ਲਈ ਨੌਜਵਾਨ ਦਾ ਕਤਲ ਅਗਲੀ ਖ਼ਬਰ ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਨੌਜਵਾਨ ਦੀ ਮੌਤ
Ad Position 24