27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-12-2025

ਪੰਜਾਬ, ਹਰਿਆਣਾ ਤੇ ਚੰਡੀਗੜ੍ਹ 'ਚ ਵਕੀਲਾਂ ਦੀ ਹੜਤਾਲ ਅੱਜ

Ad Position 21
No active advertisement
ਅਜੀਤ ਡੈਸਕ 18-12-2025
ਸਮਾਣਾ (ਪਟਿਆਲਾ), 17 ਦਸੰਬਰ (ਸਾਹਿਬ ਸਿੰਘ)-ਅੰਮਿ੍ਤਸਰ, ਜਲੰਧਰ, ਪਟਿਆਲਾ, ਲੁਧਿਆਣਾ, ਚੰਡੀਗੜ੍ਹ, ਨਾਭਾ, ਸਮਾਣਾ, ਸਰਦੂਲਗੜ੍ਹ, ਬੁਢਲਾਡਾ, ਸੰਗਰੂਰ ਅਤੇ ਬਰਨਾਲਾ ਆਦਿ ਬਾਰ ਐਸੋਸੀਏਸ਼ਨ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਬਾਰ ਐਸੋਸੀਏਸ਼ਨ ਵਲੋਂ ਦਿੱਤੀ ਗਈ ਸੂਬਾਈ ਪੱਧਰੀ ਹੜਤਾਲ ਦੀ ਕਾਲ ਨੂੰ ਪੂਰਨ ਸਮਰਥਨ ਦਿੰਦੇ ਹੋਏ ਵੀਰਵਾਰ, 18 ਦਸੰਬਰ ਨੂੰ ਅਦਾਲਤੀ ਕੰਮਾਂ ਤੋਂ ਪੂਰਨ ਦੂਰ ਰਹਿਣ ਦਾ ਐਲਾਨ ਕੀਤਾ ਹੈ | ਬਾਰਾਂ ਨੇ ਇਹ ਫ਼ੈਸਲਾ ਹਿਸਾਰ ਦੀ ਸੀਆਈਏ-1 ਪੁਲਿਸ ਵਲੋਂ ਇਕ ਵਕੀਲ ਅਮਿਤ 'ਤੇ ਕਥਿਤ ਹਮਲੇ ਦੇ ਮਾਮਲੇ ਵਿਚ ਦਰਜ ਮੁਕੱਦਮੇ ਨੂੰ ਲੈ ਕੇ ਚੱਲ ਰਹੇ ਵਿਰੋਧ ਦੇ ਸਮਰਥਨ ਵਜੋਂ ਲਿਆ ਗਿਆ ਹੈ | ਬਾਰ ਐਸੋਸੀਏਸ਼ਨਾਂ ਨੇ ਮੰਗ ਕੀਤੀ ਹੈ ਕਿ ਸੰਬੰਧਿਤ ਪੁਲਿਸ ਅਧਿਕਾਰੀਆਂ ਦੇ ਨਾਂਅ ਐਫ.ਆਈ.ਆਰ. ਵਿਚ ਸ਼ਾਮਿਲ ਕੀਤੇ ਜਾਣ, ਢੁੱਕਵੀਆਂ ਧਾਰਾਵਾਂ ਜੋੜੀਆਂ ਜਾਣ ਅਤੇ ਸੰਬੰਧਿਤ ਐਸ.ਐਚ.ਓ. ਨੂੰ ਤੁਰੰਤ ਮੁਅੱਤਲ ਜਾਂ ਬਦਲਿਆ ਕੀਤਾ ਜਾਵੇ | ਐਸੋਸੀਏਸ਼ਨਾਂ ਦੇ ਪ੍ਰਧਾਨਾਂ ਅਤੇ ਸਕੱਤਰਾਂ ਵਲੋਂ ਜਾਰੀ ਮਤਿਆਂ ਵਿਚ ਕਿਹਾ ਗਿਆ ਹੈ ਕਿ ਇਹ ਹੜਤਾਲ ਏਕਤਾ, ਅਨੁਸ਼ਾਸਨ ਅਤੇ ਵਕੀਲ ਭਾਈਚਾਰੇ ਨਾਲ ਇਕਜੁੱਟਤਾ ਦੇ ਪ੍ਰਤੀਕ ਵਜੋਂ ਕੀਤੀ ਜਾ ਰਹੀ ਹੈ | ਸਾਰੇ ਮੈਂਬਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਸ ਬਿਰਤੀ ਨੂੰ ਪੂਰਨ ਅਤੇ ਸਫਲ ਬਣਾਉਣ ਲਈ ਸਹਿਯੋਗ ਦੇਣ |

Ad Position 22
No active advertisement
ਪਿਛਲੀ ਖ਼ਬਰ 'ਆਪ' ਸਰਕਾਰ ਦੇ ਰਾਜ 'ਚ ਪੰਜਾਬ ਦੀਆਂ ਜੇਲ੍ਹਾਂ ਜੰਗ ਦਾ ਮੈਦਾਨ ਬਣਦੀਆਂ ਜਾ ਰਹੀਆਂ ਹਨ-ਬਾਜਵਾ <br/> ਅਗਲੀ ਖ਼ਬਰ ਪਾਕਿ ਨੇ ਭਾਰਤੀ ਜਹਾਜ਼ਾਂ 'ਤੇ ਪਾਬੰਦੀ 24 ਜਨਵਰੀ ਤੱਕ ਵਧਾਉਣ ਲਈ ਨੋਟਮ ਕੀਤਾ ਜਾਰੀ <br/>
Ad Position 24