ਫ਼ਤਹਿਗੜ੍ਹ ਸਾਹਿਬ, 17 ਦਸੰਬਰ (ਬਲਜਿੰਦਰ ਸਿੰਘ)-ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਨੇੜਿਉਂ ਲੰਘਦੀ ਰੇਲਵੇ ਲਾਈਨ 'ਤੇ ਰੇਲਵੇ ਓਵਰ ਬਿ੍ਜ ਤੇ ਅੰਡਰ ਬਿ੍ਜ ਬਣਾਏ ਜਾਣ ਸੰਬੰਧੀ ਬੀਤੇ ਕੱਲ੍ਹ ਸਰਵੇਖਣ ਕਰਨ ਲਈ ਆਈ ਰੇਲਵੇ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਟੀਮ ਨੂੰ ਆਪਣਾ ਸੁਝਾਅ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰਾ ਤੇ ਸੀਨੀਅਰ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਨੇ ਕਿਹਾ ਕਿ ਇੱਥੋਂ ਦੀ ਟ੍ਰੈਫ਼ਿਕ ਸਮੱਸਿਆ ਦੇ ਹੱਲ ਲਈ ਇਸ ਵੱਡੇ ਪ੍ਰੋਜੈਕਟ 'ਤੇ ਕਰੋੜਾਂ ਰੁਪਏ ਦੀ ਖ਼ਰਚ ਕਰਨ ਦੀ ਬਜਾਏ ਸਰਹਿੰਦ ਤੋਂ ਬਸੀ ਨੂੰ ਜੋੜਨ ਵਾਲੀ ਰੇਲਵੇ ਲਾਈਨ ਨੂੰ ਹੀ ਸਿੱਧੀ ਕਰਕੇ ਪਿੰਡ ਤਲਾਣੀਆਂ 'ਚੋਂ ਕੱਢ ਕੇ ਸਮੱਸਿਆ ਦਾ ਹੱਲ ਕੀਤਾ ਜਾ ਸਕਦਾ ਹੈ | ਜਿਸ ਨਾਲ ਨਾ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੀ ਦਿੱਖ ਪ੍ਰਭਾਵਿਤ ਹੋਵੇਗੀ ਅਤੇ ਨਾ ਹੀ ਕੋਈ ਬਹੁਤਾ ਪੈਸਾ ਖ਼ਰਚ ਆਵੇਗਾ ਅਤੇ ਨਾ ਹੀ ਰੇਲਵੇ ਵਿਭਾਗ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਸਰਕਾਰ ਪਾਸੋਂ ਕਿਸੇ ਕਿਸਮ ਦੀ ਸਹਿਮਤੀ ਜਾਂ ਪ੍ਰਵਾਨਗੀ ਲੈਣ ਦੀ ਲੋੜ ਪਵੇਗੀ |
ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੀ ਬਿਨਾਂ ਦਿੱਖ ਪ੍ਰਭਾਵਿਤ ਕੀਤੇ ਤਲਾਣੀਆਂ 'ਚੋਂ ਕੱਢੀ ਜਾਵੇ ਰੇਲਵੇ ਲਾਈਨ-ਐਡਵੋਕੇਟ ਧਾਰਨੀ <br/>
ਅਜੀਤ ਡੈਸਕ
18-12-2025