ਪਾਕਿ ਵਲੋਂ ਭੇਜੀਆਂ 22 ਕਿਸਮ ਦੀਆਂ ਨਕਲੀ ਦਵਾਈਆਂ ਦੀ ਜਾਂਚ ਕਰਵਾਉਣ ਦੀ ਮੰਗ
ਅੰਮਿ੍ਤਸਰ, 17 ਦਸੰਬਰ (ਸੁਰਿੰਦਰ ਕੋਛੜ)-ਪਾਕਿਸਤਾਨ-ਅਫ਼ਗਾਨਿਸਤਾਨ ਜੁਆਇੰਟ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਦਾ ਕਹਿਣਾ ਹੈ ਕਿ ਸਰਹੱਦੀ ਵਪਾਰ ਬੰਦ ਹੋਣ ਨਾਲ ਪਾਕਿ ਨੂੰ ਵਪਾਰ 'ਚ 4.5 ਅਰਬ ਡਾਲਰ ਦਾ ਨੁਕਸਾਨ ਹੋਇਆ ਹੈ | ਸਰਹੱਦ ਬੰਦ ਰਹਿਣ ਨਾਲ ਪਾਕਿਸਤਾਨੀ ਵਪਾਰੀਆਂ ਨੂੰ ਹੋਰ ਭਾਰੀ ਆਰਥਿਕ ਨੁਕਸਾਨ ਪਹੁੰਚਣ ਦਾ ਖ਼ਦਸ਼ਾ ਹੈ | ਚੈਂਬਰ ਨੇ ਕਿਹਾ ਕਿ ਅਫ਼ਗਾਨਿਸਤਾਨ ਨੇ ਹੁਣ ਪਾਕਿਸਤਾਨੀ ਫਾਰਮਾਸਿਊਟੀਕਲ ਆਯਾਤ ਦਾ ਮੁਕਾਬਲਾ ਕਰਨ ਦਾ ਵੀ ਇਕ ਨਵਾਂ ਰਸਤਾ ਲੱਭ ਲਿਆ ਹੈ ਅਤੇ ਭਾਰਤੀ ਦਵਾਈਆਂ ਦੀ ਪਹਿਲੀ ਖੇਪ ਅਫ਼ਗਾਨਿਸਤਾਨ ਪਹੁੰਚ ਗਈ ਹੈ | ਚੈਂਬਰ ਨੇ ਕਿਹਾ ਕਿ ਜਦੋਂ ਖੇਤੀਬਾੜੀ ਅਤੇ ਨਿਰਮਾਣ ਆਪਣੇ ਸਿਖਰ 'ਤੇ ਹੁੰਦਾ ਹੈ ਤਾਂ ਰੋਜ਼ਾਨਾ ਨਿਰਯਾਤ 5 ਕਰੋੜ ਡਾਲਰ ਤੋਂ 6 ਕਰੋੜ ਡਾਲਰ ਤੱਕ ਪਹੁੰਚ ਜਾਂਦਾ ਹੈ | ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਇਹ ਸਥਿਤੀ ਜਾਰੀ ਰਹੀ ਤਾਂ ਦਸੰਬਰ ਤੋਂ ਮਾਰਚ ਤੱਕ ਸੰਤਰੇ ਅਤੇ ਆਲੂ ਦੀ ਬਰਾਮਦ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗੀ, ਜਿਸ ਦੇ ਨਤੀਜੇ ਵਜੋਂ 20 ਕਰੋੜ ਡਾਲਰ ਦਾ ਵਾਧੂ ਨੁਕਸਾਨ ਹੋਵੇਗਾ | ਇਸੇ ਦੌਰਾਨ ਅਫ਼ਗਾਨ ਰੱਖਿਆ ਮੰਤਰਾਲੇ ਦੇ ਚੀਫ਼ ਆਫ਼ ਜਨਰਲ ਸਟਾਫ਼ ਵਿਖੇ ਸਿਹਤ ਮਾਮਲਿਆਂ ਦੇ ਕਮਾਂਡਰ ਡਾ. ਮੁਹੰਮਦ ਤਾਹਿਰ ਅਹਿਰਾਰ ਨੇ ਨਕਲੀ ਪਾਕਿਸਤਾਨੀ ਦਵਾਈਆਂ ਦਾ ਪਰਦਾਫਾਸ਼ ਕਰਦਿਆਂ ਸਿਹਤ ਅਧਿਕਾਰੀਆਂ ਨੂੰ ਅਫ਼ਗਾਨ ਲੋਕਾਂ ਅਤੇ ਕੌਮਾਂਤਰੀ ਭਾਈਚਾਰੇ ਨੂੰ ਪਾਬੰਦੀਸ਼ੁਦਾ ਨੁਕਸਾਨਦੇਹ ਦਵਾਈਆਂ ਬਾਰੇ ਸੂਚਿਤ ਕਰਨ ਲਈ ਕਿਹਾ | ਉਨ੍ਹਾਂ ਨੇ ਕੌਮਾਂਤਰੀ ਭਾਈਚਾਰੇ ਨੂੰ ਪਾਕਿਸਤਾਨੀ ਫਾਰਮਾਸਿਊਟੀਕਲ ਫ਼ੈਕਟਰੀਆਂ ਦੀ ਨਿਗਰਾਨੀ ਕਰਨ ਦੀ ਵੀ ਅਪੀਲ ਕੀਤੀ |
ਅਫ਼ਗਾਨਿਸਤਾਨ ਨਾਲ ਵਪਾਰ ਬੰਦ ਹੋਣ ਕਾਰਨ ਪਾਕਿ ਨੂੰ ਹੋਇਆ 4.5 ਅਰਬ ਡਾਲਰ ਦਾ ਨੁਕਸਾਨ <br/>
ਅਜੀਤ ਡੈਸਕ
18-12-2025