26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-12-2025

ਨਿਰਮਾਣ ਨੂੰ ਮੁੜ ਸੁਰਜੀਤ ਕਰਨਾ ਰਾਸ਼ਟਰੀ ਤਰਜੀਹ ਹੋਣੀ ਚਾਹੀਦੀ-ਬਾਜਵਾ

Ad Position 21
No active advertisement
ਅਜੀਤ ਡੈਸਕ 18-12-2025
ਜਲੰਧਰ, 17 ਦਸੰਬਰ (ਅਜੀਤ ਬਿਊਰੋ)-ਕਾਂਗਰਸੀ ਆਗੂ ਤੇ ਪੰਜਾਬ ਵਿਧਾਨ ਸਭ 'ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਜਰਮਨੀ ਦੇ ਮਿਊਨਿਖ 'ਚ ਰਾਹੁਲ ਗਾਂਧੀ ਦੀ ਬੀ.ਐਮ.ਡਬਲਯੂ. ਵੈਲਟ ਤੇ ਬੀ.ਐਮ.ਡਬਲਯੂ. ਨਿਰਮਾਣ ਪਲਾਂਟ ਦੀ ਫੇਰੀ ਨੂੰ ਲੈ ਕੇ ਕੇਂਦਰ ਸਰਕਾਰ 'ਤੇ ਤਨਜ਼ ਕਸਦਿਆਂ ਕਿਹਾ ਕਿ ਇਹ ਇਸ ਗੱਲ ਦੀ ਸ਼ਕਤੀਸ਼ਾਲੀ ਯਾਦ ਦਿਵਾਉਂਦਾ ਹੈ ਕਿ ਵਿਸ਼ਵ ਪੱਧਰੀ ਨਿਰਮਾਣ ਉਸ ਸਮੇਂ ਹੁੰਦਾ ਹੈ, ਜਦੋਂ ਸ਼ੁੱਧਤਾ, ਨਵੀਨਤਾ, ਹੁਨਰ ਅਤੇ ਸਕੇਲ ਇਕੱਠੇ ਕੰਮ ਕਰਨ | ਉਨ੍ਹਾਂ ਕਿਹਾ ਕਿ ਟੀ.ਵੀ.ਐਸ. 450ਸੀ.ਸੀ. ਮੋਟਰਸਾਈਕਲ ਦੇ ਨਿਰਮਾਣ ਨੂੰ ਦੇਖਣਾ ਮਾਣ ਵਾਲਾ ਪਲ ਸੀ, ਜੋ ਕਿ ਬੀ.ਐਮ.ਡਬਲਯੂ. ਨਾਲ ਸਾਂਝੇਦਾਰੀ ਵਿਚ ਵਿਕਸਤ ਕੀਤਾ ਗਿਆ ਭਾਰਤੀ ਇੰਜੀਨੀਅਰਿੰਗ ਦਾ ਇਕ ਵਿਸ਼ਵ ਪੱਧਰੀ ਪਲੇਟਫਾਰਮ ਹੈ | ਉਨ੍ਹਾਂ ਕਿਹਾ ਕਿ ਭਾਰਤ ਕੋਲ ਪ੍ਰਤਿਭਾ ਤੇ ਸਮਰੱਥਾ ਹੈ, ਸਾਨੂੰ ਜਿਸ ਚੀਜ਼ ਦੀ ਲੋੜ ਹੈ, ਉਹ ਹੈ ਸਹੀ ਦਿ੍ਸ਼ਟੀਕੋਣ ਅਤੇ ਨੀਤੀ ਦੀ | ਉਨ੍ਹਾਂ ਕਿਹਾ ਕਿ ਮਜ਼ਬੂਤ ਰਾਸ਼ਟਰ ਮਜ਼ਬੂਤ ਨਿਰਮਾਣ 'ਤੇ ਬਣੇ ਹੁੰਦੇ ਹਨ | ਜੇਕਰ ਭਾਰਤ ਗੁਣਵੱਤਾ ਵਾਲੀਆਂ ਨੌਕਰੀਆਂ ਪੈਦਾ ਕਰਨ ਅਤੇ ਟਿਕਾਊ ਵਿਕਾਸ ਲਈ ਗੰਭੀਰ ਹੈ ਤਾਂ ਨਿਰਮਾਣ ਨੂੰ ਮੁੜ ਸੁਰਜੀਤ ਕਰਨਾ ਇਕ ਰਾਸ਼ਟਰੀ ਤਰਜੀਹ ਹੋਣੀ ਚਾਹੀਦੀ ਹੈ, ਜਿਸ ਲਈ ਨਾਅਰਿਆਂ ਦੀ ਨਹੀਂ, ਸਗੋਂ ਹੁੱਭ ਕੇ ਕੰਮ ਕਰਨ ਦੀ ਲੋੜ ਹੈ |

Ad Position 22
No active advertisement
ਪਿਛਲੀ ਖ਼ਬਰ ਮਾਣਹਾਨੀ ਮਾਮਲੇ 'ਚ ਸੁਖਬੀਰ ਖ਼ਿਲਾਫ਼ ਗ਼ੈਰ-ਜ਼ਮਾਨਤੀ ਵਾਰੰਟ ਜਾਰੀ <br/> ਅਗਲੀ ਖ਼ਬਰ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਦੇ ਪਿੰਡ ਤੋਂ 'ਆਪ' ਚੋਣ ਹਾਰੀ
Ad Position 24