15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-12-2025

ਕੇਜਰੀਵਾਲ ਦੀ ਫ਼ਰਜ਼ੀ ਵੀਡੀਓ ਬਣਾਉਣ ਤੇ ਜਾਰੀ ਕਰਨ ਦੇ ਦੋਸ਼ ਹੇਠ ਸੋਸ਼ਲ ਮੀਡੀਆ ਹੈਂਡਲਰ ਵਿਰੁੱਧ ਮਾਮਲਾ ਦਰਜ <br/>

Ad Position 21
No active advertisement
ਅਜੀਤ ਡੈਸਕ 20-12-2025
ਐੱਸ. ਏ. ਐੱਸ. ਨਗਰ, 19 ਦਸੰਬਰ (ਕਪਿਲ ਵਧਵਾ)-ਆਮ ਆਦਮੀ ਪਾਰਟੀ (ਆਪ) ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਸੋਸ਼ਲ ਮੀਡੀਆ 'ਤੇ ਡੀਪਫੇਕ ਰਾਹੀਂ ਫਰਜ਼ੀ ਵੀਡੀਓ ਬਣਾ ਕੇ ਇਸ ਨੂੰ ਵਾਇਰਲ ਕਰਨ ਦੇ ਗੰਭੀਰ ਮਾਮਲੇ 'ਚ ਮੁਹਾਲੀ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਐਕਸ (ਪਹਿਲਾਂ ਟਵਿੱਟਰ) 'ਤੇ ਅਰੁਣ ਕੋਸਲੀ ਨਾਂਅ ਦੇ ਖਾਤੇ ਦੇ ਹੈਾਡਲਰ ਖ਼ਿਲਾਫ਼ ਐੱਫ. ਆਈ. ਆਰ. ਦਰਜ ਕੀਤੀ ਹੈ | ਇਹ ਮਾਮਲਾ 'ਆਪ' ਪੰਜਾਬ ਦੇ ਸਟੇਟ ਸੈਕਟਰੀ ਲੀਗਲ ਸੈੱਲ ਐਡਵੋਕੇਟ ਬਲਤੇਜ ਸਿੰਘ ਵਾਲੀਆ ਵਲੋਂ ਦਿੱਤੀ ਗਈ ਸ਼ਿਕਾਇਤ ਤੋਂ ਬਾਅਦ ਸਾਹਮਣੇ ਆਇਆ ਸੀ | ਸ਼ਿਕਾਇਤ ਵਿਚ ਦੱਸਿਆ ਗਿਆ ਹੈ ਕਿ ਐਕਸ ਹੈਂਡਲਰ ਅਰੁਣ ਕੋਸਲੀ ਵਲੋਂ ਅਰਵਿੰਦ ਕੇਜਰੀਵਾਲ ਦੀ ਇਕ ਡੀਪਫੇਕ ਵੀਡੀਓ ਅੱਪਲੋਡ ਕਰਕੇ ਜਨਤਕ ਪਲੇਟਫਾਰਮ 'ਤੇ ਫੈਲਾਈ ਗਈ ਹੈ, ਜੋ ਕਿ ਅਸਲੀ ਨਹੀਂ ਹੈ ਅਤੇ ਡਿਜ਼ੀਟਲ ਟੂਲਜ਼ ਰਾਹੀਂ ਤਿਆਰ ਕੀਤੀ ਗਈ ਹੈ | ਦੱਸ ਦਈਏ ਕਿ ਕੁਝ ਦਿਨ ਇਕ ਵੱਖਰੇ ਮਾਮਲੇ ਵਿਚ ਐਮਕੋ ਨਿਊਜ਼ ਨਾਂਅ ਦੇ ਫੇਸਬੁੱਕ ਖਾਤੇ ਵਿਰੁੱਧ ਅਰਵਿੰਦ ਕੇਜਰੀਵਾਲ ਦੀ ਇਤਰਾਜ਼ਯੋਗ ਪੋਸਟ ਪਾਉਣ 'ਤੇ ਮਾਮਲਾ ਦਰਜ ਕੀਤਾ ਗਿਆ ਸੀ |

Ad Position 22
No active advertisement
ਪਿਛਲੀ ਖ਼ਬਰ 'ਵੀਰ ਬਾਲ ਦਿਵਸ' ਦਾ ਨਾਂਅ 'ਸਾਹਿਬਜ਼ਾਦੇ ਸ਼ਹਾਦਤ ਦਿਵਸ' ਕਰਵਾਉਣ ਲਈ ਭਾਈ ਰਾਜੋਆਣਾ ਨੇ ਜਥੇਦਾਰ ਗੜਗੱਜ ਨੂੰ ਲਿਖੀ ਚਿੱਠੀ ਅਗਲੀ ਖ਼ਬਰ ਟਿੱਬਾ ਨੰਗਲ ਜ਼ੋਨ ਦੀ ਮਨਜੀਤ ਕੌਰ ਨੇ ਪੰਚਾਇਤ ਸੰਮਤੀ 'ਚ ਸਭ ਤੋਂ ਵੱਧ 859 ਦੀ ਲੀਡ ਪ੍ਰਾਪਤ ਕਰਕੇ ਜਿੱਤੀ ਸੰਮਤੀ
Ad Position 24