ਨੂਰਪੁਰ ਬੇਦੀ, 19 ਦਸੰਬਰ (ਹਰਦੀਪ ਸਿੰਘ ਢੀਂਡਸਾ)-ਪੰਚਾਇਤ ਸੰਮਤੀ ਨੂਰਪੁਰ ਬੇਦੀ ਦੇ 17 ਜ਼ੋਨਾਂ ਲਈ ਹੋਈਆਂ ਚੋਣਾਂ 'ਚ ਦੋ ਬੀਬੀਆਂ ਨੇ ਸਭ ਤੋਂ ਵੱਧ ਵੋਟਾਂ ਲੈ ਕੇ ਇਤਿਹਾਸ ਸਿਰਜਿਆ ਹੈ | ਟਿੱਬਾ ਨੰਗਲ ਜ਼ੋਨ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਮਨਜੀਤ ਕੌਰ ਨੇ ਬਲਾਕ 'ਚ ਸਭ ਤੋਂ ਅਧਿਕ ਵੋਟਾਂ ਦੀ ਲੀਡ ਲੈ ਕੇ ਸੰਮਤੀ ਦੀ ਸੀਟ ਜਿੱਤੀ ਹੈ | ਮਨਜੀਤ ਕੌਰ ਨੇ 1537 ਵੋਟਾਂ ਹਾਸਿਲ ਕਰਕੇ ਆਪਣੀ ਵਿਰੋਧੀ ਉਮੀਦਵਾਰ ਮਨਿੰਦਰ ਕੌਰ (678) ਨੂੰ 859 ਵੋਟਾਂ ਦੇ ਫਰਕ ਨਾਲ ਹਰਾਇਆ ਹੈ | ਜਦ ਕਿ ਡੂਮੇਵਾਲ ਸੰਮਤੀ ਜ਼ੋਨ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਅੰਜਨਾ ਦੇਵੀ ਨੇ 1235 ਵੋਟਾਂ ਲੈ ਕੇ ਆਪਣੀ ਵਿਰੋਧੀ ਉਮੀਦਵਾਰ ਵੀਨਾ ਕੁਮਾਰੀ ਨੂੰ 759 ਵੋਟਾਂ ਦੇ ਫਰਕ ਨਾਲ ਹਰਾਇਆ ਹੈ | ਇਥੇ ਵੀਨਾ ਕੁਮਾਰੀ ਨੂੰ 476 ਵੋਟਾਂ ਹਾਸਲ ਹੋਈਆਂ | ਥਾਣਾ ਸੰਮਤੀ ਜ਼ੋਨ ਦੀ ਹਾਟ ਮੰਨੀ ਜਾ ਰਹੀ ਸੀਟ ਤੇ 'ਆਪ' ਦੇ ਸੀਨੀਅਰ ਆਗੂ ਤਿਲਕ ਰਾਜ ਪੰਮਾ ਨੇ ਲੋਕਾਂ ਦੀ ਆਸ ਦੇ ਅੰਕੜੇ ਉਲਟ ਫੇਰ ਕਰਦਿਆਂ 618 ਦੀ ਲੀਡ ਲੈ ਕੇ ਜਿੱਤ ਹਾਸਿਲ ਕੀਤੀ ਹੈ | ਪੰਮਾ ਨੂੰ 1744 ਤੇ ਭਾਜਪਾ ਦੇ ਬਾਲ ਕਿਸ਼ਨ ਕੁੱਕੂ ਨੂੰ 1126 ਵੋਟਾਂ ਮਿਲੀਆਂ ਹਨ | ਪੰਚਾਇਤ ਸੰਮਤੀ ਦੇ ਬਾਕੀ ਜ਼ੋਨਾਂ 'ਚ ਨਤੀਜੇ ਇਸ ਪ੍ਰਕਾਰ ਰਹੇ ਹਨ: ਗੜਬਾਗਾ ਜ਼ੋਨ ਤੋਂ ਕਾਂਗਰਸ ਦੀ ਸਰੋਜ ਨੇ ਆਪਣੀ ਵਿਰੋਧੀ ਉਮੀਦਵਾਰ ਚਰਨਜੀਤ ਕੌਰ ਨੂੰ 175 ਵੋਟਾਂ ਨਾਲ, ਅਬਿਆਣਾ ਕਲਾਂ ਜ਼ੋਨ 'ਚ 'ਆਪ' ਦੀ ਉਮੀਦਵਾਰ ਦੀਪ ਮਝੌਤਰਾ ਨੇ ਗੁਰਿਵੰਦਰ ਕੌਰ ਨੂੰ 466 ਵੋਟਾਂ ਨਾਲ, ਬਜਰੂੜ ਜ਼ੋਨ 'ਚ ਅਕਾਲੀ ਦਲ ਦੇ ਸਤਨਾਮ ਸਿੰਘ ਸੱਤੀ ਨੰਬਰਦਾਰ ਨੇ ਆਪਣੇ ਵਿਰੋਧੀ ਕਸ਼ਮੀਰੀ ਲਾਲ ਨੂੰ 284 ਵੋਟਾਂ ਨਾਲ, ਸਰਥਲੀ ਤੋਂ 'ਆਪ' ਦੇ ਰਾਮ ਪ੍ਰਤਾਪ ਨੇ ਆਪਣੇ ਵਿਰੋਧੀ ਕਾਂਗਰਸ ਦੇ ਪਰਮਜੀਤ ਸਿੰਘ ਬਾਹਮਣਮਾਜਰਾ ਨੂੰ 258 ਵੋਟਾਂ ਨਾਲ, ਤਖਤਗੜ੍ਹ ਜ਼ੋਨ ਤੋਂ 'ਆਪ' ਦੇ ਕੇਵਲ ਕਿ੍ਸ਼ਨ ਹੈਪੀ ਸਾਬਕਾ ਸਰਪੰਚ ਤਖਤਗੜ੍ਹ ਨੇ ਜਗਜੀਤ ਸਿੰਘ ਨੂੰ 314 ਵੋਟਾਂ ਨਾਲ, ਬੈਂਸ ਜ਼ੋਨ ਤੋਂ 'ਆਪ' ਦੀ ਰਣਜੀਤ ਕੌਰ ਨੇ ਜਸਵੀਰ ਕੌਰ ਨੂੰ 71 ਵੋਟਾਂ ਨਾਲ, ਆਜ਼ਮਪੁਰ ਜ਼ੋਨ ਤੋਂ 'ਆਪ' ਦੇ ਹਰਮਿੰਦਰ ਸਿੰਘ ਨੇ ਮਨੋਹਰ ਲਾਲ ਨੂੰ 297 ਵੋਟਾਂ ਨਾਲ, ਬੜਵਾ ਜ਼ੋਨ ਤੋਂ 'ਆਪ' ਦੇ ਨੌਜਵਾਨ ਆਗੂ ਸਤਨਾਮ ਸਿੰਘ ਨਾਗਰਾ ਨੇ ਕਮਲਜੀਤ ਸਿੰਘ ਨੂੰ 172 ਵੋਟਾਂ ਨਾਲ, ਸਸਕੌਰ ਜ਼ੋਨ ਤੋਂ 'ਆਪ' ਦੇ ਹੇਮੰਤ ਕੁਮਾਰ ਸੈਣੀ ਨੇ ਸੁਰਿੰਦਰਪਾਲ ਸਿੰਘ ਨੂੰ 389 ਵੋਟਾਂ ਨਾਲ, ਨੂਰਪੁਰ ਕਲਾਂ ਜ਼ੋਨ ਤੋਂ ਭਾਜਪਾ ਦੀ ਰਾਕੇਸ਼ ਰਾਣੀ ਨੇ ਰਜਨੀ ਰਾਣੀ ਨੂੰ 134 ਵੋਟਾਂ ਨਾਲ, ਕਰਤਾਰਪੁਰ ਜ਼ੋਨ ਤੋਂ ਭਾਜਪਾ ਦੀ ਕਮਲਾ ਦੇਵੀ ਨੇ ਸੱਤਿਆ ਦੇਵੀ ਨੂੰ 247 ਵੋਟਾਂ ਨਾਲ, ਸਿੰਘਪੁਰ ਜ਼ੋਨ ਵਿਚ 'ਆਪ' ਦੇ ਕਿ੍ਸ਼ਨ ਸਿੰਘ ਨੇ ਰਾਜਿੰਦਰ ਸਿੰਘ ਨੂੰ 176 ਵੋਟਾਂ ਨਾਲ, ਝਾਂਗੜੀਆਂ ਜ਼ੋਨ ਤੋਂ ਅਕਾਲੀ ਦਲ ਦੇ ਦਰਬਾਰਾ ਸਿੰਘ ਨੇ ਅਮਰਜੀਤ ਸਿੰਘ ਨੂੰ 203 ਵੋਟਾਂ ਨਾਲ ਅਤੇ ਕਾਹਨਪੁਰ ਖੂਹੀ ਜ਼ੋਨ ਤੋਂ 'ਆਪ' ਦੀ ਸੁਨੀਤਾ ਦੇਵੀ ਨੇ ਰਾਜ ਕੁੁਮਾਰੀ ਨੂੰ 327 ਵੋਟਾਂ ਨਾਲ ਹਰਾਇਆ | ਇਸ ਪ੍ਰਕਾਰ ਨੂਰਪੁਰ ਬੇਦੀ ਜ਼ੋਨ 'ਚ ਕੁੱਲ 17 ਸੰਮਤੀ ਜ਼ੋਨਾਂ 'ਚੋਂ 12 'ਤੇ 'ਆਪ', 2-2 'ਤੇ ਅਕਾਲੀ ਦਲ ਤੇ ਭਾਜਪਾ ਤੇ ਇਕ ਜ਼ੋਨ 'ਤੇ ਕਾਂਗਰਸ ਦੇ ਉਮੀਦਵਾਰ ਦੀ ਜਿੱਤ ਹੋਈ ਹੈ |