15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-12-2025

ਦੇਸ਼ ਭਰ 'ਚ ਰਾਮ ਸੁਤਾਰ ਨੇ ਬਣਾਏ ਹਨ ਮਹਾਨ ਸ਼ਖ਼ਸੀਅਤਾਂ ਦੇ ਬੁੱਤ-ਤਰਲੋਚਨ ਸਿੰਘ <br/>

Ad Position 21
No active advertisement
ਅਜੀਤ ਡੈਸਕ 20-12-2025
ਜਲੰਧਰ, 19 ਦਸੰਬਰ (ਅ. ਬ.)-ਅੱਜ ਦੇਸ਼ ਦੀਆਂ ਅਖ਼ਬਾਰਾਂ 'ਚ ਪ੍ਰਸਿੱਧ ਬੁੱਤਸਾਜ਼ ਰਾਮ ਸੁਤਾਰ ਦੇ ਦਿਹਾਂਤ 'ਤੇ ਖ਼ਬਰਾਂ ਛਪੀਆਂ ਹਨ | ਮਹਾਰਾਸ਼ਟਰ 'ਚ ਜਨਮੇ ਰਾਮ ਸੁਤਾਰ 100 ਸਾਲ ਦੀ ਉਮਰ ਪੂਰੀ ਕਰਕੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ | ਸਾਬਕਾ ਸੰਸਦ ਮੈਂਬਰ ਤਰਲੋਚਨ ਸਿੰਘ ਨੇ ਦੱਸਿਆ ਕਿ ਭਾਰਤ 'ਚ ਚੋਟੀ ਦੇ ਆਗੂਆਂ ਦੇ ਬੁੱਤ ਇਨ੍ਹਾਂ ਦੇ ਹੀ ਤਰਾਸ਼ੇ ਹੋਏ ਹਨ | ਸੰਸਦ 'ਚ ਮਹਾਤਮਾ ਗਾਂਧੀ ਦਾ ਬੁੱਤ, ਗੁਜਰਾਤ 'ਚ ਵਲਭ ਭਾਈ ਪਟੇਲ ਦਾ ਬੁੱਤ, ਮਹਾਰਾਸ਼ਟਰ 'ਚ ਸ਼ਿਵਾਜੀ, ਕਲਕੱਤਾ 'ਚ ਸੁਭਾਸ਼ ਚੰਦਰ ਦਾ ਬੁੱਤ ਇਨ੍ਹਾਂ ਨੇ ਹੀ ਬਣਾਏ ਹਨ | ਸਿੱਖ ਅਤੇ ਪੰਜਾਬੀ ਇਨ੍ਹਾਂ ਦੇ ਵਿਲੱਖਣ ਹੁਨਰ ਨੂੰ ਨਹੀਂ ਭੁੱਲ ਸਕਦੇ, ਜਦ ਇਨ੍ਹਾਂ ਦੇ ਭਾਰਤੀ ਸੰਸਦ ਦੇ ਵਿਹੜੇ 'ਚ ਬਣਾਏ ਮਹਾਰਾਜਾ ਰਣਜੀਤ ਸਿੰਘ ਦੇ ਘੋੜੇ ਚੜੇ 25 ਫੁਟ ਉਚੇ ਬੁੱਤ ਦਾ ਉਦਘਾਟਨ ਤੱਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਕੀਤਾ ਸੀ | ਮਾਸਟਰ ਤਾਰਾ ਸਿੰਘ ਦਾ ਬੁੱਤ ਜੋ ਦਿੱਲੀ 'ਚ ਸੰਸਦ ਦੇ ਨੇੜੇ ਹੈ ਅਤੇ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਜੋ ਰਾਮ ਬਾਗ ਅੰਮਿ੍ਤਸਰ 'ਚ ਲੱਗਾ ਹੈ, ਉਹ ਵੀ ਰਾਮ ਸੁਤਾਰ ਨੇ ਬਣਾਏ ਹਨ | ਤਰਲੋਚਨ ਸਿੰਘ ਨੇ ਕਿਹਾ ਕਿ ਜਦੋਂ ਮੈਂ ਪੰਜਾਬ ਸਰਕਾਰ ਦੇ ਸੱਭਿਆਚਾਰਕ ਮਹਿਕਮੇ ਦਾ 1980 'ਚ ਇੰਚਾਰਜ ਸੀ ਤਾਂ ਖਟਕੜ੍ਹਕਲਾਂ ਵਿਚ ਲੱਗੇ ਸ਼ਹੀਦ ਭਗਤ ਸਿੰਘ ਦਾ ਬੁੱਤ ਅਤੇ ਲੁਧਿਆਣੇ ਵਿਚ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਬੁੱਤ ਰਾਮ ਸੁਤਾਰ ਤੋਂ ਬਣਵਾਏ ਸਨ | ਉਨ੍ਹਾਂ ਕਿਹਾ ਕਿ ਮੈਂ ਇਨ੍ਹਾਂ ਦੇ ਨੋਇਡਾ 'ਚ ਨਵੇਂ ਬਣਾਏ ਸਟੂਡੀਓ 'ਚ ਇਨ੍ਹਾਂ ਨੂੰ ਕਈ ਵਾਰ ਮਿਲਿਆ ਹਾਂ, ਜਿਥੇ ਇਨ੍ਹਾਂ ਦਾ ਲੜਕਾ ਅਨਿਲ ਰਾਮ ਸੁਤਾਰ ਇਨ੍ਹਾਂ ਵਾਂਗ ਹੀ ਉੱਚ ਕੋਟੀ ਦਾ ਕਲਾਕਾਰ ਹੈ |

Ad Position 22
No active advertisement
ਪਿਛਲੀ ਖ਼ਬਰ ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ ਤੋਂ ਅੱਜ ਰਾਤ ਰਵਾਨਾ ਹੋਵੇਗਾ 31ਵਾਂ ਅਲੌਕਿਕ ਦਸਮੇਸ਼ ਪੈਦਲ ਮਾਰਚ <br/> ਅਗਲੀ ਖ਼ਬਰ ਖੇਤੀ ਰਹਿੰਦ-ਖੂੰਹਦ ਦੇ ਨਿਪਟਾਰੇ ਤੇ ਸੌਰ ਊਰਜਾ ਨਾਲ ਰੁਸ਼ਨਾਏਗਾ ਪੰਜਾਬ <br/>
Ad Position 24