ਮੱਲਾਂਵਾਲਾ (ਫ਼ਿਰੋਜ਼ਪੁਰ), 19 ਦਸੰਬਰ (ਬਲਬੀਰ ਸਿੰਘ ਜੋਸਨ)-ਪਿਛਲੇ ਦਿਨੀਂ ਪੰਜਾਬ ਵਿਚ ਆਏ ਭਾਰੀ ਹੜ੍ਹਾਂ ਕਾਰਨ ਦਰਿਆ ਸਤਲੁਜ ਦੇ ਕਿਨਾਰੇ ਵਸਦੇ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਕਈ ਸਰਹੱਦੀ ਪਿੰਡਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਸੀ | ਇਸ ਮੁਹਿੰਮ ਦੇ ਅਗਲੇ ਪੜਾਅ ਤਹਿਤ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੀਰਾ ਘਾਰਾ, ਬਲਾਕ ਫ਼ਿਰੋਜ਼ਪੁਰ 2 ਵਿਚ ਲੋੜਵੰਦ ਵਿਦਿਆਰਥੀਆਂ ਨੂੰ ਜਰਸੀਆਂ ਅਤੇ ਬੂਟ ਵੰਡੇ ਗਏ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਡਾ. ਸਤਿੰਦਰ ਸਿੰਘ ਨੇ ਅਦਾਰਾ 'ਅਜੀਤ' ਦੇ ਯਤਨਾਂ ਦੀ ਭਰਪੂਰ ਪ੍ਰਸੰਸਾ ਕੀਤੀ | ਉਨ੍ਹਾਂ ਕਿਹਾ ਕਿ ਅਦਾਰਾ 'ਅਜੀਤ' ਵਲੋਂ ਕੀਤੀ ਗਈ ਇਹ ਸਹਾਇਤਾ ਸਮਾਜ ਲਈ ਇਕ ਪ੍ਰੇਰਣਾਦਾਇਕ ਉਦਾਹਰਨ ਹੈ | ਸਮਾਗਮ ਦੇ ਅੰਤ ਵਿਚ ਸਕੂਲ ਪਿ੍ੰਸੀਪਲ ਗੁਰਵਿੰਦਰ ਸਿੰਘ ਅਤੇ ਸਟਾਫ਼ ਵਲੋਂ ਅਦਾਰਾ 'ਅਜੀਤ' ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਰੋਜ਼ਾਨਾ 'ਅਜੀਤ' ਦੇ ਫ਼ਿਰੋਜ਼ਪੁਰ ਤੋਂ ਪੱਤਰਕਾਰ ਗੁਰਿੰਦਰ ਸਿੰਘ ਤੋਂ ਇਲਾਵਾ ਮਨਿੰਦਰ ਸਿੰਘ ਮਨੀ ਕੰਬੋਜ, ਯੋਗੇਸ਼ ਤਲਵਾੜ ਸਾਇੰਸ ਮਾਸਟਰ, ਨਛੱਤਰ ਸਿੰਘ ਪੰਜਾਬੀ ਮਾਸਟਰ, ਰਮਨਦੀਪ ਕੌਰ ਇੰਗਲਿਸ਼ ਮਿਸਟਰੈੱਸ, ਸੁਪ੍ਰੀਤ ਕੌਰ ਕੰਪਿਊਟਰ ਫੈਕਲਟੀ, ਨੀਤੂ ਰਾਣੀ ਮੈਰੀ ਮਿਸਟਰੈੱਸ, ਕਿਰਨ ਸਹਾਇਕ ਅਧਿਆਪਕਾ ਵੀ ਮੌਜੂਦ ਸਨ |