15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-12-2025

ਪਾਕਿ 'ਚ ਮੌਲਵੀਆਂ ਨੇ ਕਰਵਾਇਆ 20 ਹਿੰਦੂਆਂ ਦਾ ਧਰਮ ਪਰਿਵਰਤਨ <br/>

Ad Position 21
No active advertisement
ਅਜੀਤ ਡੈਸਕ 20-12-2025
ਅੰਮਿ੍ਤਸਰ, 19 ਦਸੰਬਰ (ਸੁਰਿੰਦਰ ਕੋਛੜ)-ਪਾਕਿਸਤਾਨ 'ਚ ਸਰਕਾਰ ਅਤੇ ਅਦਾਲਤਾਂ ਵਲੋਂ ਬਣਾਏ ਕਥਿਤ ਸਖ਼ਤ ਨਿਯਮਾਂ ਦੇ ਬਾਵਜੂਦ ਹਿੰਦੂਆਂ ਦਾ ਵੱਡੇ ਪੱਧਰ 'ਤੇ ਧਰਮ ਪਰਿਵਰਤਨ ਕਰਵਾਇਆ ਜਾ ਰਿਹਾ ਹੈ | ਤਾਜ਼ਾ ਮਾਮਲਾ ਸੂਬਾ ਸਿੰਧ ਦੀ ਤਹਿਸੀਲ ਖੁਪਰੂ 'ਚ ਸਾਹਮਣੇ ਆਇਆ ਹੈ | ਜਿੱਥੇ ਨੂਰ ਮੁਸਤਫ਼ਾ ਮਸਜਿਦ ਵਿਖੇ ਮੁਫ਼ਤੀ ਅਲੀ ਅਹਿਮਦ ਵਲੋਂ ਨਜ਼ਦੀਕੀ ਇਲਾਕੇ ਦੇ ਭੀਲ ਭਾਈਚਾਰੇ ਨਾਲ ਸੰਬੰਧਿਤ 6 ਹਿੰਦੂ ਮੈਂਬਰਾਂ ਨੂੰ ਇਕ ਸਾਥ ਕਲਮਾ ਪੜ੍ਹਾ ਕੇ ਇਸਲਾਮ ਕਬੂਲ ਕਰਵਾਇਆ ਗਿਆ | ਮੁਸਲਮਾਨ ਬਣਨ ਵਾਲੇ ਹਿੰਦੂਆਂ 'ਚ ਛੋਟੀ ਉਮਰ ਦੀਆਂ ਬੱਚੀਆਂ ਵੀ ਸ਼ਾਮਿਲ ਹਨ | ਇਸਲਾਮ ਕਬੂਲ ਕਰਵਾਉਣ ਉਪਰੰਤ ਉਸ ਨੇ ਹਾਜ਼ਰ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਸ ਵਲੋਂ ਇਸੇ ਪਿੰਡ 86 ਹੋਰ ਹਿੰਦੂਆਂ ਨੂੰ ਪਿਛਲੇ ਮਹੀਨੇ ਕਲਮਾ ਪੜਾਇਆ ਗਿਆ ਸੀ | ਉਸ ਨੇ ਕਿਹਾ ਕਿ ਇਸਲਾਮਿਕ ਸਿਧਾਂਤਾਂ ਮੁਤਾਬਿਕ ਗੈਰ-ਮੁਸਲਮਾਨਾਂ ਨੂੰ ਇਸਲਾਮ ਕਬੂਲ ਕਰਵਾਉਣਾ ਸਵਾਬ (ਪੁੰਨ) ਦਾ ਕੰਮ ਹੈ ਅਤੇ ਜੇਕਰ ਇਸ ਨੇਕ ਕੰਮ 'ਚ ਕਿਸੇ ਜਥੇਬੰਦੀ, ਅਦਾਲਤ ਜਾਂ ਸਰਕਾਰ ਨੇ ਦਖ਼ਲਅੰਦਾਜ਼ੀ ਕੀਤੀ ਤਾਂ ਉਸ ਨੂੰ ਇਸ ਦੇ ਨਤੀਜੇ ਭੁਗਤਣ ਲਈ ਤਿਆਰ ਰਹਿਣਾ ਚਾਹੀਦਾ ਹੈ | ਦੂਜੇ ਪਾਸੇ, ਸਿੰਧ ਦੀ ਤਹਿਸੀਲ ਛਛਰੋ ਦੇ ਮਦਰਸੇ 'ਚ ਮੁਫ਼ਤੀ ਅਦਮ ਸਮੈਜੂ ਵਲੋਂ ਭੀਲ ਭਾਈਚਾਰੇ ਨਾਲ ਸੰਬੰਧਿਤ 14 ਹਿੰਦੂ ਮੈਂਬਰਾਂ ਨੂੰ ਕਲਮਾ ਪੜਵਾ ਕੇ ਇਸਲਾਮ ਕਬੂਲ ਕਰਵਾਇਆ ਗਿਆ | ਉਸ ਵਲੋਂ ਮੁਸਲਮਾਨ ਬਣਨ ਵਾਲੇ ਹਰੇਕ ਹਿੰਦੂ ਨੂੰ 5000 ਪਾਕਿਸਤਾਨੀ ਰੁਪਏ ਨਕਦ ਵੀ ਦਿੱਤੇ ਗਏ |

Ad Position 22
No active advertisement
ਪਿਛਲੀ ਖ਼ਬਰ ਸਾਲ 2025 ਦੌਰਾਨ ਬਜ਼ੁਰਗਾਂ, ਔਰਤਾਂ ਤੇ ਬੱਚਿਆਂ ਦੀ ਭਲਾਈ ਨੂੰ ਵਿਸ਼ੇਸ਼ ਤਰਜੀਹ-ਡਾ. ਬਲਜੀਤ ਕੌਰ <br/> ਅਗਲੀ ਖ਼ਬਰ ਪੈਸੇ ਕਮਾਉਣ ਲਈ ਆਪਣੇ ਧੀਆਂ-ਪੁੱਤਰਾਂ ਨੂੰ ਮੌਤ ਦੇ ਮੂੰਹ 'ਚ ਨਾ ਧੱਕੋ-ਬੀਬੀ ਰਾਮੂਵਾਲੀਆ <br/>
Ad Position 24