10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਪਾਕਿ ਕਬੱਡੀ ਖਿਡਾਰੀ ਨੂੰ ਭਾਰਤੀ ਟੀਮ ਵਲੋਂ ਖੇਡਣ 'ਤੇ ਆਲੋਚਨਾ ਦਾ ਕਰਨਾ ਪਿਆ ਸਾਹਮਣਾ <br/>

Ad Position 21
No active advertisement
ਅਜੀਤ ਡੈਸਕ 21-12-2025

ਅੰਮਿ੍ਤਸਰ, 20 ਦਸੰਬਰ (ਸੁਰਿੰਦਰ ਕੋਛੜ)-ਪਾਕਿਸਤਾਨੀ ਖਿਡਾਰੀ ਓਬੈਦੁੱਲਾ ਰਾਜਪੂਤ ਨੂੰ ਬਹਿਰੀਨ 'ਚ ਭਾਰਤੀ ਟੀਮ ਵਲੋਂ ਕਬੱਡੀ ਟੂਰਨਾਮੈਂਟ 'ਚ ਹਿੱਸਾ ਲੈਣ ਲਈ ਸਖ਼ਤ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਪਾਕਿ ਕਬੱਡੀ ਫੈਡਰੇਸ਼ਨ ਨੇ ਇਸ ਮਾਮਲੇ ਦੀ ਜਾਂਚ ਦਾ ਐਲਾਨ ਕੀਤਾ ਹੈ | ਦੱਸਿਆ ਜਾ ਰਿਹਾ ਹੈ ਕਿ ਬਹਿਰੀਨ 'ਚ ਜੀ. ਸੀ. ਸੀ. ਕੱਪ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ | ਇਸ ਟੂਰਨਾਮੈਂਟ 'ਚ ਕਈ ਟੀਮਾਂ ਨੇ ਹਿੱਸਾ ਲਿਆ | ਇਸ ਦੌਰਾਨ ਪਾਕਿਸਤਾਨ ਅਤੇ ਭਾਰਤ ਨਾਮ ਦੀਆਂ ਟੀਮਾਂ ਵਿਚਕਾਰ ਵੀ ਇਕ ਮੈਚ ਖੇਡਿਆ ਗਿਆ | ਇਸ ਮੈਚ ਤੋਂ ਬਾਅਦ ਪਾਕਿਸਤਾਨੀ ਕਬੱਡੀ ਖਿਡਾਰੀ ਓਬੈਦੁੱਲਾ ਰਾਜਪੂਤ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ, ਜਿਸ 'ਚ ਉਹ ਭਾਰਤੀ ਝੰਡਾ ਫੜੇ ਅਤੇ ਲਹਿਰਾਉਂਦੇ ਹੋਏ ਵਿਖਾਈ ਦੇ ਰਿਹਾ ਹੈ | ਉਸ ਦੀ ਇਕ ਹੋਰ ਤਸਵੀਰ ਵੀ ਵਾਇਰਲ ਹੋ ਰਹੀ ਹੈ, ਜਿਸ 'ਚ ਉਸ ਨੇ ਭਾਰਤੀ ਜਰਸੀ ਪਾਈ ਹੋਈ ਹੈ | ਬਾਅਦ 'ਚ ਓਬੈਦੁੱਲਾ ਰਾਜਪੂਤ ਨੇ ਇਕ ਵੀਡੀਓ ਜਾਰੀ ਕਰਕੇ ਇਸ ਮਾਮਲੇ ਲਈ ਫੈਡਰੇਸ਼ਨ ਅਤੇ ਕੋਚ ਤੋਂ ਮੁਆਫ਼ੀ ਮੰਗਦਿਆਂ ਸਪਸ਼ਟੀਕਰਨ ਦਿੱਤਾ ਕਿ ਉਸ ਦੀ ਪੁਰਾਣੀ ਟੀਮ ਨੇ ਉਸ ਨੂੰ ਸੱਦਾ ਨਹੀਂ ਦਿੱਤਾ ਸੀ, ਇਸ ਲਈ ਉਹ ਦੂਜੀ ਲਈ ਖੇਡਿਆ | ਉਸ ਨੇ ਇਹ ਵੀ ਦਾਅਵਾ ਕੀਤਾ ਕਿ ਉਸ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਉਹ ਭਾਰਤੀ ਟੀਮ ਲਈ ਖੇਡ ਰਿਹਾ ਹੈ ਅਤੇ ਨਾ ਹੀ ਉਸ ਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਸੀ ਕਿ ਮੈਚ ਦੌਰਾਨ ਭਾਰਤ ਦਾ ਝੰਡਾ ਲਹਿਰਾਇਆ ਜਾਵੇਗਾ ਜਾਂ ਨਾਅਰੇਬਾਜ਼ੀ ਹੋਵੇਗੀ | ਉਸ ਨੇ ਕਿਹਾ ਕਿ ਇਸ ਸਥਾਨਕ ਕੱਪ ਨੂੰ ਸਿਰਫ਼ ਇਕ ਕੱਪ ਹੀ ਰਹਿਣ ਦਿਓ; ਇਸ ਨੂੰ ਵਿਸ਼ਵ ਕੱਪ ਨਾ ਬਣਾਓ | ਦੂਜੇ ਪਾਸੇ, ਪਾਕਿਸਤਾਨ ਕਬੱਡੀ ਫੈਡਰੇਸ਼ਨ ਨੇ ਇਸ ਮਾਮਲੇ 'ਤੇ ਹੰਗਾਮੀ ਮੀਟਿੰਗ ਬੁਲਾਈ ਅਤੇ ਜਾਂਚ ਦਾ ਐਲਾਨ ਕੀਤਾ |

Ad Position 22
No active advertisement
ਪਿਛਲੀ ਖ਼ਬਰ ਐਨ.ਐਚ.ਏ.ਆਈ. ਸ਼ੁਰੂ ਕਰੇਗਾ 'ਸਮਾਰਟ ਹਾਈਵੇ ਲਾਈਟਿੰਗ' ਯੋਜਨਾ <br/> ਅਗਲੀ ਖ਼ਬਰ ਹਾਈ ਕੋਰਟ ਵਲੋਂ ਕੰਮ ਵਾਲੀ ਥਾਂ 'ਤੇ ਜਿਨਸੀ ਸ਼ੋਸ਼ਣ ਦੀ ਸ਼ਿਕਾਇਤ 'ਤੇ ਸਖ਼ਤ ਟਿੱਪਣੀ <br/>
Ad Position 24