11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਭੋਗ 'ਤੇ ਵਿਸ਼ੇਸ਼-ਸਰਦਾਰਨੀ ਸਤਿੰਦਰ ਕੌਰ ਬੀਸਲਾ

Ad Position 21
No active advertisement
ਅਜੀਤ ਡੈਸਕ 22-12-2025

ਫੁੱਲਾਂਵਾਲ (ਲੁਧਿਆਣਾ), 21 ਦਸੰਬਰ-ਸਰਦਾਰਨੀ ਸਤਿੰਦਰ ਕੌਰ ਬੀਸਲਾ ਦਾ ਜਨਮ 24 ਸਤੰਬਰ 1962 ਨੂੰ ਲੁਧਿਆਣਾ ਜ਼ਿਲ੍ਹਾ ਦੇ ਕਸਬਾ ਮੋਗਾ ਵਿਖੇ ਸ਼ਮਸ਼ੇਰ ਸਿੰਘ ਗਿੱਲ ਦੇ ਘਰ ਮਾਤਾ ਮਨਜੀਤ ਕੌਰ ਦੀ ਕੁੱਖੋਂ ਹੋਇਆ | ਆਪ ਨੇ ਮੁੱਢਲੀ ਪੜ੍ਹਾਈ ਸੈਂਟ ਥੋਮਸ ਸਕੂਲ ਮੋਗਾ ਤੋਂ ਕੀਤੀ ਅਤੇ ਉਚੇਰੀ ਪੜ੍ਹਾਈ ਗੌਰਮੈਂਟ ਕਾਲਜ ਲੁਧਿਆਣਾ ਤੋਂ ਕਰਨ ਤੋਂ ਬਾਅਦ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਦੋ ਸਾਲ ਦਾ ਡਿਪਲੋਮਾ ਕਰਨ ਉਪਰੰਤ ਐਮ.ਏ. ਇੰਗਲਿਸ਼ ਕੀਤੀ | ਆਪ ਦੇ ਆਨੰਦ ਕਾਰਜ ਦਸੰਬਰ 1983 ਨੂੰ ਪਿੰਡ ਤਾਹਰਪੁਰ ਨਵਾਂਸ਼ਹਿਰ ਦੇ ਸ਼ੇਰਜਸਮੀਤ ਸਿੰਘ ਬੀਸਲਾ ਸਪੁੱਤਰ ਸਰਦਾਰ ਸੋਹਣ ਸਿੰਘ ਬੀਸਲਾ ਨਾਲ ਹੋਏ, ਜਿਨ੍ਹਾਂ ਤੋਂ ਆਪ ਦੇ ਘਰ ਇਕ ਪੁੱਤਰ ਅਤੇ ਪੁੱਤਰੀ ਨੇ ਜਨਮ ਲਿਆ, ਜਿਨ੍ਹਾਂ ਨੂੰ ਆਪ ਨੇ ਸੁੰਘੜ ਅਤੇ ਸਿਆਣੀ ਸੋਚ ਸਦਕਾ ਪੜ੍ਹਾ ਲਿਖਾ ਕੇ ਜ਼ਿੰਦਗੀ ਵਿਚ ਸਥਾਪਿਤ ਕੀਤਾ | ਆਪ ਦਾ ਸਪੁੱਤਰ ਸ਼ਿਵਕਰਨ ਸਿੰਘ ਬੀਸਲਾ ਸ਼ਹਿਰ ਦਾ ਉੱਘਾ ਵਪਾਰੀ ਬਣਿਆ ਅਤੇ ਪੁੱਤਰੀ ਅਨੁਪਿੰਦਰ ਕੌਰ ਦਾ ਵਿਆਹ ਪੰਚਕੂਲਾ ਦੇ ਬਾਜਵਾ ਘਰਾਣੇ ਵਿਚ ਕੀਤਾ | ਅੰਤ ਆਪ 15 ਦਸੰਬਰ 2025 ਨੂੰ ਪਰਮਾਤਮਾ ਪਾਸੋਂ ਮਿਲੀ ਸਵਾਸਾਂ ਰੂਪੀ ਪੂੰਜੀ ਦਾ ਸਦ ਉਪਯੋਗ ਕਰਦੇ ਹੋਏ ਆਪਣੀ ਹਰੀ ਭਰੀ ਪਰਿਵਾਰਿਕ ਰੂਪੀ ਫੁੱਲਵਾੜੀ ਨੂੰ ਸਦਾ ਲਈ ਅਲਵਿਦਾ ਆਖ ਵਾਹਿਗੁਰੂ ਦੇ ਚਰਨਾਂ ਵਿਚ ਜਾ ਵਿਲੀਨ ਹੋਏ | ਆਪ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ 22 ਦਸੰਬਰ ਦਿਨ ਸੋਮਵਾਰ ਨੂੰ ਬਾਅਦ ਦੁਪਹਿਰ 1 ਵਜੇ ਤੋਂ 2:30 ਵਜੇ ਤੱਕ ਲੁਧਿਆਣਾ ਦੇ ਗੁਰਦੁਆਰਾ ਸਿੰਘ ਸਭਾ ਸਰਾਭਾ ਨਗਰ ਵਿਖੇ ਹੋ ਰਿਹਾ ਹੈ |
-ਮਨਜੀਤ ਸਿੰਘ ਦੁੱਗਰੀ

Ad Position 22
No active advertisement
ਪਿਛਲੀ ਖ਼ਬਰ ਮਗਨਰੇਗਾ ਸਕੀਮ ਨੂੰ ਕਮਜ਼ੋਰ ਕਰਨ ਦੇ ਵਿਰੋਧ 'ਚ ਭਾਜਪਾ ਆਗੂਆਂ ਦੇ ਘਰਾਂ ਤੇ ਦਫਤਰਾਂ ਅੱਗੇ ਧਰਨੇ ਦੇਵੇਗੀ ਕਾਂਗਰਸ-ਰਾਜਾ... ਅਗਲੀ ਖ਼ਬਰ ਪੀ. ਟੀ. ਆਈ. ਨੇ ਤੋਸ਼ਾਖਾਨਾ-2 ਦੇ ਫੈਸਲੇ ਦੀ ਕੀਤੀ ਨਿੰਦਾ <br/>
Ad Position 24