11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਪੀ. ਟੀ. ਆਈ. ਨੇ ਤੋਸ਼ਾਖਾਨਾ-2 ਦੇ ਫੈਸਲੇ ਦੀ ਕੀਤੀ ਨਿੰਦਾ <br/>

Ad Position 21
No active advertisement
ਗੱਲਬਾਤ ਕਰਦੇ ਹੋਏ ਚੇਅਰਮੈਨ ਬਰਿਸਟਰ ਗੋਹਰ ਖਾਨ | ਤਸਵੀਰ ਰਾਹੀਂ: ਸੁਰਿੰਦਰ ਕੋਛੜ <br/> 22-12-2025

ਅੰਮਿ੍ਤਸਰ, 21 ਦਸੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ. ਟੀ. ਆਈ.) ਦੇ ਸੀਨੀਅਰ ਆਗੂਆਂ ਨੇ ਤੋਸ਼ਾਖਾਨਾ-2 ਮਾਮਲੇ 'ਚ ਅਦਾਲਤ ਦੇ ਫੈਸਲੇ ਦੀ ਸਖ਼ਤ ਨਿੰਦਾ ਕਰਦਿਆਂ ਇਸ ਨੂੰ ਗੈਰ-ਸੰਵਿਧਾਨਕ ਦੱਸਿਆ | ਇਕ ਸਾਂਝੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਪੀ. ਟੀ. ਆਈ. ਚੇਅਰਮੈਨ ਬਰਿਸਟਰ ਗੋਹਰ ਖਾਨ ਨੇ ਕਿਹਾ ਕਿ ਪਾਰਟੀ ਦੇ ਸੰਸਥਾਪਕ ਇਮਰਾਨ ਖ਼ਾਨ ਅਤੇ ਬੁਸ਼ਰਾ ਬੀਬੀ ਨੂੰ ਹੁਣ ਕੁੱਲ ਮਿਲਾ ਕੇ 50 ਸਾਲ ਦੀ ਸਜ਼ਾ ਸੁਣਾਈ ਗਈ ਹੈ | ਉਨ੍ਹਾਂ ਅਦਾਲਤ ਦੇ ਫੈਸਲੇ ਨੂੰ ਨਿਆਂ ਦਾ 'ਗੰਭੀਰ ਗਰਭਪਾਤ' ਦੱਸਿਆ | ਗੌਹਰ ਨੇ ਕਿਹਾ ਕਿ ਪੂਰਾ ਦੇਸ਼ ਇਸ ਫੈਸਲੇ ਤੋਂ ਦੁਖੀ ਹੈ, ਉਨ੍ਹਾਂ ਐਲਾਨ ਕੀਤਾ ਕਿ ਅੱਜ ਅਦਾਲਤ ਵਿਚ ਨਿਆਂ ਦਾ ਕਤਲ ਕੀਤਾ ਗਿਆ | ਉਨ੍ਹਾਂ ਨੇ ਕਿਹਾ ਕਿ ਪਾਕਿ ਦੇ ਇਤਿਹਾਸ ਵਿਚ ਪਹਿਲੀ ਵਾਰ ਇਕ ਵਿਅਕਤੀ ਨੂੰ ਇੱਕੋ ਅਪਰਾਧ ਲਈ 4 ਵਾਰ ਸਜ਼ਾ ਦਿੱਤੀ ਗਈ ਹੈ, ਇਹ ਸੰਵਿਧਾਨ ਅਤੇ ਕਾਨੂੰਨ ਦੀ ਸਪੱਸ਼ਟ ਉਲੰਘਣਾ ਹੈ |

Ad Position 22
No active advertisement
ਪਿਛਲੀ ਖ਼ਬਰ ਭੋਗ 'ਤੇ ਵਿਸ਼ੇਸ਼-ਸਰਦਾਰਨੀ ਸਤਿੰਦਰ ਕੌਰ ਬੀਸਲਾ ਅਗਲੀ ਖ਼ਬਰ ਕਾਂਗਰਸੀ ਆਗੂ ਦੇ ਘਰ ਦੇ ਗੇਟ 'ਤੇ ਅਣਪਛਾਤਿਆਂ ਨੇ ਮਾਰੀਆਂ ਗੋਲੀਆਂ <br/>
Ad Position 24