01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਬਾਰੇ 'ਆਪ' ਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਫੈਲਾਇਆ ਗਿਆ ਝੂਠ-ਰਾਜਾ ਵੜਿੰਗ <br/>

Ad Position 21
No active advertisement
ਅਜੀਤ ਡੈਸਕ 23-12-2025

ਕਿਹਾ, ਸਰਕਾਰ ਦੀ ਧੱਕੇਸ਼ਾਹੀ ਦੇ ਬਾਵਜੂਦ ਕਾਂਗਰਸ ਦਾ ਪ੍ਰਦਰਸ਼ਨ ਸਭ ਤੋਂ ਵਧੀਆ ਰਿਹਾ
ਚੰਡੀਗੜ੍ਹ, 22 ਦਸੰਬਰ (ਵਿਕਰਮਜੀਤ ਸਿੰਘ ਮਾਨ)-ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਕਾਂਗਰਸ ਭਵਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੱਤਾਧਾਰੀ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੇ ਨਤੀਜਿਆਂ ਬਾਰੇ ਫੈਲਾਏ ਜਾ ਰਹੇ ਝੂਠ ਦਾ ਪਰਦਾਫਾਸ਼ ਹੋ ਗਿਆ ਹੈ | ਉਨ੍ਹਾਂ ਕਿਹਾ ਕਿ ਅਸਲੀਅਤ 'ਚ 'ਆਪ' ਨੇ ਸੱਤਾ ਦੀ ਦੁਰਵਰਤੋਂ ਕੀਤੀ ਅਤੇ ਪ੍ਰਕਿਰਿਆ ਵਿਚ ਹੇਰਾਫੇਰੀ ਕੀਤੀ, ਲੇਕਿਨ ਫਿਰ ਵੀ ਪ੍ਰਭਾਵਸ਼ਾਲੀ ਪ੍ਰਦਰਸ਼ਨ ਨਹੀਂ ਦਿਖਾ ਸਕੇ, ਜਦਕਿ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਸੀ ਅਤੇ ਸਿਰਫ਼ ਦੋ ਜ਼ਿਲਿ੍ਹਆਂ ਬਠਿੰਡਾ ਅਤੇ ਮੁਕਤਸਰ ਤੱਕ ਸੀਮਤ ਸੀ, ਜਦੋਂ ਦਸ ਜ਼ਿਲਿ੍ਹਆਂ ਵਿਚ ਇਹ ਪੂਰੀ ਤਰ੍ਹਾਂ ਖ਼ਾਲੀ ਰਹੇ | ਇਸ ਮੌਕੇ ਨਤੀਜਿਆਂ ਬਾਰੇ ਖ਼ੁਲਾਸਾ ਕਰਦਿਆਂ ਕਿਹਾ ਕਿ 'ਆਪ' ਕਿ 347 ਜ਼ਿਲ੍ਹਾ ਪ੍ਰੀਸ਼ਦ ਸੀਟਾਂ 'ਚੋਂ 220 ਜਿੱਤਣ ਦਾ ਦਾਅਵਾ ਕਰਦੀ ਹੈ, ਅਸਲ ਵਿਚ 'ਚੋਣ ਪ੍ਰਕਿਰਿਆ' ਰਾਹੀਂ 136 ਜਿੱਤੀਆਂ ਅਤੇ ਇਨ੍ਹਾਂ ਵਿਚ ਵੀ ਤਾਕਤ ਦੀ ਦੁਰਵਰਤੋਂ ਕੀਤੀ ਗਈ ਸੀ | ਉਨ੍ਹਾਂ ਕਿਹਾ ਕਿ 'ਆਪ' ਵਲੋਂ 84 ਵਾਧੂ ਸੀਟਾਂ ਜਿੱਤਣ ਦੇ ਦਾਅਵੇ ਵਿਚੋਂ 18 ਸੀਟਾਂ 'ਤੇ ਬਾਈਕਾਟ ਕੀਤਾ ਗਿਆ ਸੀ | ਜਿਸ 'ਚ 11 ਸੀਟਾਂ ਵਰੁਣ ਸ਼ਰਮਾ ਦੇ ਇਸ਼ਾਰੇ ਕਾਰਨ ਬਿਨਾਂ ਵਿਰੋਧ ਜਿੱਤੀਆਂ, ਪੰਜ ਸੀਟਾਂ 'ਤੇ ਕਾਗਜ਼ ਪਾੜੇ ਗਏ ਸਨ ਅਤੇ 32 ਹੋਰ ਸੀਟਾਂ 'ਤੇ ਕਾਗ਼ਜ਼ ਮਨਮਾਨੇ ਢੰਗ ਨਾਲ ਰੱਦ ਕਰ ਦਿੱਤੇ ਗਏ ਸਨ | ਉਨ੍ਹਾਂ ਕਿਹਾ ਕਿ 'ਆਪ' ਨੇ 136 ਸੀਟਾਂ ਜਿੱਤੀਆਂ ਸਨ, ਕਾਂਗਰਸ ਨੇ 62, ਸ਼੍ਰੋਮਣੀ ਅਕਾਲੀ ਦਲ ਨੇ 46, ਭਾਜਪਾ ਨੇ 7 ਅਤੇ ਬਾਕੀਆਂ ਨੇ 11 ਸੀਟਾਂ ਜਿੱਤੀਆਂ ਸਨ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਦੇ ਵਿਭਾਗਾਂ ਵੱਲ 2,582 ਕਰੋੜ ਰੁਪਏ ਦੇ ਬਿਜਲੀ ਬਿੱਲ ਬਕਾਇਆ <br/> ਅਗਲੀ ਖ਼ਬਰ ਕਿਸਾਨ ਆਗੂ ਇਕਬਾਲ ਸਿੰਘ ਪਥਰਾਲਾ ਦੀ ਅਚਾਨਕ ਗੋਲੀ ਲੱਗਣ ਕਾਰਨ ਮੌਤ <br/>
Ad Position 24