01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਜ਼ਮੀਨੀ ਵਿਵਾਦ ਨੂੰ ਲੈ ਕੇ ਬਜ਼ੁਰਗ ਦੀ ਕੁੱਟਮਾਰ ਦੌਰਾਨ ਮੌਤ

Ad Position 21
No active advertisement
ਅਜੀਤ ਡੈਸਕ 23-12-2025
ਤਰਨ ਤਾਰਨ, 22 ਦਸੰਬਰ (ਹਰਿੰਦਰ ਸਿੰਘ)-ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਪਿੰਡ ਮਾੜੀਕੰਬੋਕੇ ਵਿਖੇ ਜ਼ਮੀਨੀ ਵਿਵਾਦ ਨੂੰ ਲੈ ਕੇ ਕੁਝ ਵਿਅਕਤੀਆਂ ਵਲੋਂ ਇਕ ਬਜ਼ੁਰਗ ਦੀ ਹੱਤਿਆ ਕਰ ਦਿੱਤੀ ਗਈ | ਘਟਨਾ ਦਾ ਸਮਾਚਾਰ ਮਿਲਣ 'ਤੇ ਤਰੁੰਤ ਥਾਣਾ ਖਾਲੜਾ ਦੇ ਐੱਸ.ਐੱਚ.ਓ. ਬਲਜਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਅਤੇ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਇਕ ਔਰਤ ਸਮੇਤ 2 ਵਿਅਕਤੀਆਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ | ਥਾਣਾ ਖਾਲੜਾ ਵਿਖੇ ਅਮਰਜੀਤ ਸਿੰਘ ਪੁੱਤਰ ਲੇਟ ਜਗਤਾਰ ਸਿੰਘ ਵਾਸੀ ਮਾੜੀਕੰਬੋਕੇ ਨੇ ਬਿਆਨ ਦਰਜ ਕਰਵਾਈ ਕਿ ਉਸ ਦਾ ਪਿਤਾ ਜਗਤਾਰ ਸਿੰਘ (70) ਪੁੱਤਰ ਸਮੁੰਦ ਸਿੰਘ ਰੋਟੀ ਪਾਣੀ ਖਾ ਕੇ ਬਾਹਰ ਹਵੇਲੀ ਵਿੱਚ ਟਹਿਲਣ ਵਾਸਤੇ ਚਲਾ ਗਿਆ ਅਤੇ ਉਹ ਵੀ ਆਪਣੇ ਪਿਤਾ ਦੇ ਮਗਰੇ ਹੀ ਬਾਹਰ ਆ ਗਿਆ ਤਾਂ ਉਸ ਸਮੇਂ ਦਿਲਬਾਗ ਸਿੰਘ ਪੁੱਤਰ ਸਮੁੰਦ ਸਿੰਘ, ਗੁਰਲਾਲ ਸਿੰਘ ਪੁੱਤਰ ਦਿਲਬਾਗ ਸਿੰਘ ਅਤੇ ਸੁਖਜਿੰਦਰ ਕੌਰ ਪਤਨੀ ਦਿਲਬਾਗ ਸਿੰਘ ਵਾਸੀਅਨ ਮਾੜੀ ਕੰਬੋਕ ਉਸਦੇ ਪਿਤਾ ਨੂੰ ਫੜ ਕੇ ਖਿਚਧੂਹ ਕਰ ਰਹੇ ਸੀ ਅਤੇ ਗੁਰਲਾਲ ਸਿੰਘ ਨੇ ਉਸਦੇ ਪਿਤਾ ਜਗਤਾਰ ਸਿੰਘ ਦੇ ਨਲਾ ਵਿਚ ਲੱਤ ਮਾਰੀ, ਜਿਸ ਨਾਲ ਉਹ ਜ਼ਮੀਨ 'ਤੇ ਡਿੱਗ ਪਿਆ | ਇਸ ਵਲੋਂ ਰੌਲਾ ਪਾਉਣ 'ਤੇ ਉਕਤ ਵਿਅਕਤੀ ਮੌਕੇ ਤੋਂ ਫ਼ਰਾਰ ਹੋ ਗਏ | ਜਦੋਂ ਉਹ ਆਪਣੇ ਪਿਤਾ ਨੂੰ ਇਲਾਜ ਲਈ ਹਸਪਤਾਲ ਲਿਜਾਣ ਲੱਗਾ ਤਾਂ ਦੇਖਿਆ ਕਿ ਉਸ ਦੇ ਪਿਤਾ ਦੀ ਮੌਕੇ 'ਤੇ ਹੀ ਮੌਤ ਹੋ ਗਈ ਚੁੱਕੀ ਸੀ |

Ad Position 22
No active advertisement
ਪਿਛਲੀ ਖ਼ਬਰ ਸਕੂਲੀ ਸਿੱਖਿਆ 'ਚ ਲਿੰਗ ਆਧਾਰਿਤ ਸਮਾਜਿਕ ਪਾੜਾ ਮਿਟਾਉਣ ਦੇ ਸਰਕਾਰੀ ਦਾਅਵੇ ਅਸਲੀਅਤ 'ਚ ਕਿੰਨੇ ਖਰੇ! <br/> ਅਗਲੀ ਖ਼ਬਰ ਬਿਹਾਰ ਦੇ ਕੈਬਿਨਟ ਮੰਤਰੀ ਸਰਵਣ ਕੁਮਾਰ ਗੁਰਦੁਆਰਾ ਬਾਲ ਲੀਲ੍ਹਾ ਮੈਣੀ ਸੰਗਤ ਵਿਖੇ ਹੋਏ ਨਤਮਸਤਕ <br/>
Ad Position 24