01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਸਕੂਲੀ ਸਿੱਖਿਆ 'ਚ ਲਿੰਗ ਆਧਾਰਿਤ ਸਮਾਜਿਕ ਪਾੜਾ ਮਿਟਾਉਣ ਦੇ ਸਰਕਾਰੀ ਦਾਅਵੇ ਅਸਲੀਅਤ 'ਚ ਕਿੰਨੇ ਖਰੇ! <br/>

Ad Position 21
No active advertisement
ਅਜੀਤ ਡੈਸਕ 23-12-2025
ਪਛੜੇ ਵਰਗਾਂ ਦੀਆਂ ਧੀਆਂ ਲਈ ਕਸਤੂਰਬਾ ਗਾਂਧੀ ਤੇ ਨੇਤਾ ਜੀ ਸੁਭਾਸ਼ ਚੰਦਰ ਬੋਸ ਰਿਹਾਇਸ਼ੀ ਸਕੂਲ ਵਰਦਾਨ ਹੋਣ ਦੇ ਦਾਅਵੇ
ਰਾਮਪੁਰਾ ਫੂਲ, 22 ਦਸੰਬਰ (ਨਰਪਿੰਦਰ ਸਿੰਘ ਧਾਲੀਵਾਲ)-ਦੇਸ਼ ਭਰ ਵਿਚ ਲੜਕੀਆਂ ਅਤੇ ਸਮਾਜਿਕ ਤੌਰ 'ਤੇ ਪਛੜੇ ਵਰਗਾਂ ਲਈ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਕੀਤੇ ਜਾ ਰਹੇ ਦਾਅਵੇ ਅਸਲੀਅਤ ਤੋਂ ਕੋਹਾਂ ਦੂਰ ਹਨ | ਹਾਲਾਂਕਿ ਸਿੱਖਿਆ ਮੰਤਰਾਲੇ ਨੇ ਇਕ ਅਹਿਮ ਸਵਾਲ ਦੇ ਜਵਾਬ ਵਿਚ ਸਪੱਸ਼ਟ ਕੀਤਾ ਹੈ ਕਿ ਲਿੰਗਕ ਅਤੇ ਸਮਾਜਿਕ ਪਾੜੇ ਨੂੰ ਖਤਮ ਕਰਨ ਲਈ 'ਸਮੱਗਰ ਸਿੱਖਿਆ' ਅਤੇ 'ਨਵੀਂ ਸਿੱਖਿਆ ਨੀਤੀ 2020' ਤਹਿਤ ਵੱਡੇ ਪੱਧਰ 'ਤੇ ਉਪਰਾਲੇ ਕੀਤੇ ਜਾ ਰਹੇ ਹਨ | ਮੰਤਰਾਲੇ ਮੁਤਾਬਿਕ, 2018-19 ਤੋਂ ਲਾਗੂ 'ਸਮੱਗਰ ਸਿੱਖਿਆ' ਯੋਜਨਾ ਦਾ ਮਕਸਦ ਸਕੂਲੀ ਸਿੱਖਿਆ ਦੇ ਹਰ ਪੱਧਰ 'ਤੇ ਬਰਾਬਰੀ ਅਤੇ ਗੁਣਵੱਤਾ ਨੂੰ ਯਕੀਨੀ ਬਣਾਉਣਾ ਹੈ | ਨਵੀਂ ਸਿੱਖਿਆ ਨੀਤੀ 2020 ਦੇ ਤਹਿਤ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਕੋਈ ਵੀ ਬੱਚਾ ਆਪਣੇ ਪਿਛੋਕੜ ਜਾਂ ਸਮਾਜਿਕ-ਸੱਭਿਆਚਾਰਕ ਪਛਾਣ ਕਾਰਨ ਸਿੱਖਿਆ ਤੋਂ ਵਾਂਝਾ ਨਾ ਰਹੇ | ਇਸ ਨੀਤੀ ਵਿਚ ਸਮਾਜਿਕ-ਆਰਥਿਕ ਤੌਰ 'ਤੇ ਪੱਛੜੇ ਸਮੂਹਾਂ, ਜਿਨ੍ਹਾਂ ਵਿਚ ਅÏਰਤਾਂ ਸ਼ਾਮਿਲ ਹਨ, ਦੀਆਂ ਚਿੰਤਾਵਾਂ ਨੂੰ ਪਹਿਲ ਦਿੱਤੀ ਗਈ ਹੈ |
ਜ਼ਮੀਨੀ ਪੱਧਰ 'ਤੇ ਮੁੱਖ ਪਹਿਲਕਦਮੀਆਂ
ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਵਿਚ ਕਈ ਅਹਿਮ ਯੋਜਨਾਵਾਂ ਸ਼ਾਮਿਲ ਕੀਤੇ ਜਾਣ ਦੀਆਂ ਗੱਲਾਂ ਕੀਤੀਆਂ ਹੋਈਆਂ ਹਨ ਜਿਸ ਤਹਿਤ 8ਵੀਂ ਜਮਾਤ ਤੱਕ ਦੀਆਂ ਲੜਕੀਆਂ ਲਈ ਮੁਫ਼ਤ ਵਰਦੀਆਂ ਅਤੇ ਪਾਠ ਪੁਸਤਕਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ | ਇਹ ਵੀ ਕਿ ਲੜਕੀਆਂ ਲਈ ਵੱਖਰੇ ਪਖਾਨੇ ਅਤੇ ਮਹਿਲਾ ਅਧਿਆਪਕਾਂ ਦੀ ਭਰਤੀ 'ਤੇ ਜ਼ੋਰ ਦਿੱਤਾ ਗਿਆ ਹੈ | ਪਹਿਲੀ ਤੋਂ 12ਵੀਂ ਜਮਾਤ ਤੱਕ ਵਿਸ਼ੇਸ਼ ਲੋੜਾਂ ਵਾਲੀਆਂ ਬੱਚੀਆਂ ਲਈ ਵਜ਼ੀਫੇ ਦਾ ਪ੍ਰਬੰਧ ਕੀਤਾ ਗਿਆ ਹੈ | ਇਹ ਵੀ ਕਿ ਅਧਿਆਪਕਾਂ ਲਈ ਸੰਵੇਦਨਸ਼ੀਲਤਾ ਪ੍ਰੋਗਰਾਮ ਅਤੇ ਲਿੰਗ-ਸੰਵੇਦਨਸ਼ੀਲ ਪਾਠਕ੍ਰਮ ਤਿਆਰ ਕੀਤਾ ਗਿਆ ਹੈ | ਸਿੱਖਿਆ ਮੰਤਰਾਲੇ ਨੇ ਖੁਲਾਸਾ ਕੀਤਾ ਕਿ ਵਿਦਿਅਕ ਤੌਰ 'ਤੇ ਪੱਛੜੇ ਬਲਾਕਾਂ ਵਿਚ 'ਕਸਤੂਰਬਾ ਗਾਂਧੀ ਬਾਲਿਕਾ ਵਿਦਿਆਲਿਆ' ਚਲਾਏ ਜਾ ਰਹੇ ਹਨ, ਜੋ ਛੇਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਦੀਆਂ ਲੜਕੀਆਂ ਲਈ ਰਿਹਾਇਸ਼ੀ ਸਕੂਲ ਹਨ | ਇਸ ਦੇ ਨਾਲ ਹੀ, ਦੂਰ ਦੁਰਾਡੇ ਇਲਾਕਿਆਂ, ਪਹਾੜੀ ਖੇਤਰਾਂ ਅਤੇ ਜੰਗਲਾਂ ਵਾਲੇ ਖੇਤਰਾਂ ਵਿਚ 'ਨੇਤਾ ਜੀ ਸੁਭਾਸ਼ ਚੰਦਰ ਬੋਸ ਆਵਾਸੀ ਵਿਦਿਆਲਿਆ' ਸਥਾਪਿਤ ਕੀਤੇ ਗਏ ਹਨ ਤਾਂ ਜੋ ਦੂਰ-ਦੁਰਾਡੇ ਦੀਆਂ ਲੜਕੀਆਂ ਤੱਕ ਪਹੁੰਚ ਕੀਤੀ ਜਾ ਸਕੇ | ਸਰਕਾਰ ਦਾ ਦਾਅਵਾ ਹੈ ਕਿ ਉਕਤ ਯੋਜਨਾਵਾਂ ਨਾਲ ਸਕੂਲੀ ਸਿੱਖਿਆ ਵਿਚ ਲਿੰਗਕ ਪਾੜੇ ਨੂੰ ਘਟਾਉਣ ਅਤੇ ਲੜਕੀਆਂ ਦੀ ਭਾਗੀਦਾਰੀ ਵਧਾਉਣ ਵਿੱਚ ਵੱਡੀ ਮੱਦਦ ਮਿਲ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਹਾਈ ਕੋਰਟ ਵਲੋਂ ਅਕਾਲੀ ਆਗੂ ਬੌਬੀ ਮਾਨ ਨੂੰ ਜ਼ਮਾਨਤ <br/> ਅਗਲੀ ਖ਼ਬਰ ਜ਼ਮੀਨੀ ਵਿਵਾਦ ਨੂੰ ਲੈ ਕੇ ਬਜ਼ੁਰਗ ਦੀ ਕੁੱਟਮਾਰ ਦੌਰਾਨ ਮੌਤ
Ad Position 24