01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਅਫ਼ਗਾਨ, ਤਾਲਿਬਾਨ, ਪਾਕਿ ਤੇ ਟੀ. ਟੀ.ਪੀ. 'ਚੋਂ ਇਕ ਦੀ ਕਰਨ ਚੋਣ-ਆਸਿਮ ਮੁਨੀਰ

Ad Position 21
No active advertisement
ਅਜੀਤ ਡੈਸਕ 23-12-2025
ਅੰਮਿ੍ਤਸਰ, 22 ਦਸੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਰੱਖਿਆ ਬਲਾਂ (ਸੀ. ਡੀ. ਐਫ.) ਅਤੇ ਫ਼ੌਜ ਮੁਖੀ ਫੀਲਡ ਮਾਰਸ਼ਲ ਅਸੀਮ ਮੁਨੀਰ ਨੇ ਦਾਅਵਾ ਕੀਤਾ ਹੈ ਕਿ ਪਾਕਿ 'ਚ ਘੁਸਪੈਠ ਕਰਨ ਵਾਲੇ ਪਾਬੰਦੀਸ਼ੁਦਾ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ. ਟੀ. ਪੀ.) ਸਮੂਹ ਵਿਚ ਜ਼ਿਆਦਾਤਰ ਅਫਗਾਨ ਹਨ | ਉਨ੍ਹਾਂ ਅਫਗਾਨ ਤਾਲਿਬਾਨ ਨੂੰ ਪਾਕਿਸਤਾਨ ਅਤੇ ਟੀ. ਟੀ. ਪੀ. 'ਚੋਂ ਇਕ ਦੀ ਚੋਣ ਕਰਨ ਦੀ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਟੀ. ਟੀ. ਪੀ. ਦੇ ਖਾਤਮੇ ਤੱਕ ਨਹੀਂ ਰੁਕਣਗੇ | ਆਪਣੇ ਭਾਸ਼ਣ 'ਚ ਮੁਨੀਰ ਨੇ ਸਪੱਸ਼ਟ ਤੌਰ 'ਤੇ ਦੋਸ਼ ਲਗਾਇਆ ਕਿ ਅਫਗਾਨਿਸਤਾਨ ਸਾਡੇ ਪਾਕਿਸਤਾਨੀ ਬੱਚਿਆਂ ਦਾ ਖੂਨ ਵਹਾ ਰਿਹਾ ਹੈ | ਉਨ੍ਹਾਂ ਨੇ ਟੀ. ਟੀ. ਪੀ. ਨੂੰ ਫਿਤਨਾ ਅਲ-ਖਵਾਰੀਜ ਦੱਸਿਆ ਅਤੇ ਕਿਹਾ ਕਿ 2021 'ਚ ਅਫਗਾਨਿਸਤਾਨ ਵਿਚ ਤਾਲਿਬਾਨ ਦੀ ਸੱਤਾ 'ਚ ਵਾਪਸੀ ਤੋਂ ਬਾਅਦ ਟੀ. ਟੀ. ਪੀ. ਵਧੇਰੇ ਸਰਗਰਮ ਅਤੇ ਦਲੇਰ ਹੋ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਨਹੀਂ ਰਹੇ ਉਸਤਾਦ ਪੂਰਨ ਸ਼ਾਹਕੋਟੀ ਅਗਲੀ ਖ਼ਬਰ ਇੰਟਰਨੈਸ਼ਨਲ ਪੰਥਕ ਦਲ ਵਲੋਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ 37ਵਾਂ ਨਗਰ ਕੀਰਤਨ ਸਜਾਇਆ <br/>
Ad Position 24