14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਹਿਮਾਚਲ 'ਚ ਡਾਕਟਰਾਂ ਦੀ ਅਣਮਿੱਥੇ ਸਮੇਂ ਦੀ ਹੜਤਾਲ-ਸਿਹਤ ਸੇਵਾਵਾਂ ਪ੍ਰਭਾਵਿਤ <br/>

Ad Position 21
No active advertisement
ਅਜੀਤ ਡੈਸਕ 28-12-2025
ਸ਼ਿਮਲਾ, 27 ਦਸੰਬਰ (ਪੀ. ਟੀ. ਆਈ.)-ਹਿਮਾਚਲ ਪ੍ਰਦੇਸ਼ ਦੇ ਕਈ ਹਸਪਤਾਲਾਂ ਵਿਚ ਸ਼ਨਿਚਰਵਾਰ ਨੂੰ ਐਮਰਜੈਂਸੀ ਸੇਵਾਵਾਂ ਨੂੰ ਛੱਡ ਕੇ ਬਾਕੀ ਸਾਰੀਆਂ ਡਾਕਟਰੀ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ | ਇਹ ਹੜਤਾਲ ਰੈਜ਼ੀਡੈਂਟ ਡਾਕਟਰਾਂ ਵਲੋਂ ਇੱਕ ਮਰੀਜ਼ ਨਾਲ ਹੱਥੋਪਾਈ ਕਰਨ ਵਾਲੇ ਡਾਕਟਰ ਦੀਆਂ ਸੇਵਾਵਾਂ ਖ਼ਤਮ ਕਰਨ ਦੇ ਵਿਰੋਧ ਵਿਚ ਅਣਮਿੱਥੇ ਸਮੇਂ ਲਈ ਸ਼ੁਰੂ ਕੀਤੀ ਗਈ ਹੈ | ਦੂਰ-ਦੁਰਾਡੇ ਦੇ ਇਲਾਕਿਆਂ ਤੋਂ ਆਉਣ ਵਾਲੇ ਮਰੀਜ਼ਾਂ ਅਤੇ ਉਨ੍ਹਾਂ ਦੇ ਵਾਰਸਾਂ ਨੂੰ ਡਾਕਟਰਾਂ ਦੀ ਗੈਰ-ਮੌਜੂਦਗੀ ਕਾਰਨ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਕੜਾਕੇ ਦੀ ਠੰਢ ਅਤੇ ਨਵੇਂ ਸਾਲ ਕਾਰਨ ਸੈਲਾਨੀਆਂ ਦੀ ਭੀੜ ਕਾਰਨ ਰਹਿਣ ਲਈ ਜਗ੍ਹਾ ਨਾ ਮਿਲਣਾ ਲੋਕਾਂ ਦੀਆਂ ਮੁਸੀਬਤਾਂ ਹੋਰ ਵਧਾ ਰਿਹਾ ਹੈ | ਇੰਦਰਾ ਗਾਂਧੀ ਮੈਡੀਕਲ ਕਾਲਜ ਅਤੇ ਹੋਰ ਸਰਕਾਰੀ ਹਸਪਤਾਲਾਂ ਦੇ ਰੈਜ਼ੀਡੈਂਟ ਡਾਕਟਰਾਂ ਨੇ ਸ਼ਨਿਚਰਵਾਰ ਤੋਂ ਰੁਟੀਨ ਸੇਵਾਵਾਂ, ਓਪਰੇਸ਼ਨ ਥੀਏਟਰ ਅਤੇ ਓ.ਪੀ.ਡੀ ਬੰਦ ਰੱਖਣ ਦਾ ਐਲਾਨ ਕੀਤਾ ਹੈ, ਜਦਕਿ ਸਿਰਫ਼ ਐਮਰਜੈਂਸੀ ਸੇਵਾਵਾਂ ਚਾਲੂ ਰਹਿਣਗੀਆਂ | ਦੱਸਣਯੋਗ ਹੈ ਕਿ ਹਿਮਾਚਲ ਪ੍ਰਦੇਸ਼ ਸਰਕਾਰ ਨੇ ਬੁੱਧਵਾਰ ਨੂੰ ਡਾਕਟਰ ਰਾਘਵ ਨਰੂਲਾ ਦੀਆਂ ਸੇਵਾਵਾਂ ਇਸ ਲਈ ਖ਼ਤਮ ਕਰ ਦਿੱਤੀਆਂ ਸਨ ਕਿਉਂਕਿ ਉਸ ਦੀ ਸੋਮਵਾਰ ਨੂੰ ਇੱਕ ਮਰੀਜ਼ ਅਰਜੁਨ ਸਿੰਘ ਨਾਲ ਹੱਥੋਪਾਈ ਹੋ ਗਈ ਸੀ | ਇਸ ਘਟਨਾ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ | ਮਰੀਜ਼ ਦਾ ਦੋਸ਼ ਹੈ ਕਿ ਡਾਕਟਰ ਨੇ ਉਸ ਨੂੰ ਤੁਸੀਂ ਦੀ ਬਜਾਏ ਤੂੰ ਕਹਿ ਕੇ ਸੰਬੋਧਨ ਕੀਤਾ, ਜਿਸ ਦਾ ਵਿਰੋਧ ਕਰਨ 'ਤੇ ਡਾਕਟਰ ਹਿੰਸਕ ਹੋ ਗਿਆ | ਦੂਜੇ ਪਾਸੇ ਡਾਕਟਰ ਨਰੂਲਾ ਦਾ ਕਹਿਣਾ ਹੈ ਕਿ ਮਰੀਜ਼ ਨੇ ਉਸ ਦੇ ਪਰਿਵਾਰ ਖ਼ਿਲਾਫ਼ ਭੱਦੀ ਸ਼ਬਦਾਵਲੀ ਵਰਤ ਕੇ ਉਸ ਨੂੰ ਉਕਸਾਇਆ ਸੀ | ਜਾਂਚ ਕਮੇਟੀ ਨੇ ਦੋਵਾਂ ਧਿਰਾਂ ਨੂੰ ਕਸੂਰਵਾਰ ਪਾਇਆ ਹੈ | ਵੱਖ-ਵੱਖ ਮੈਡੀਕਲ ਐਸੋਸੀਏਸ਼ਨਾਂ ਡਾਕਟਰ ਦੇ ਸਮਰਥਨ ਵਿਚ ਆ ਗਈਆਂ ਹਨ ਅਤੇ ਉਸ ਨੂੰ ਬਹਾਲ ਕਰਨ ਦੀ ਮੰਗ ਕਰ ਰਹੀਆਂ ਹਨ | ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਡਾਕਟਰਾਂ ਨੂੰ ਸੁਰੱਖਿਆ ਅਤੇ ਭੀੜ ਖ਼ਿਲਾਫ਼ ਕਾਰਵਾਈ ਦਾ ਭਰੋਸਾ ਦਿੱਤਾ ਹੈ, ਪਰ ਡਾਕਟਰ ਆਪਣੀ ਹੜਤਾਲ 'ਤੇ ਅੜੇ ਹੋਏ ਹਨ |

Ad Position 22
No active advertisement
ਪਿਛਲੀ ਖ਼ਬਰ ਖ਼ੈਬਰ ਪਖਤੂਨਖਵਾ ਦੇ ਮੁੱਖ ਮੰਤਰੀ ਨਾਲ ਲਹਿੰਦੇ ਪੰਜਾਬ ਦੀ ਵਿਧਾਨ ਸਭਾ 'ਚ ਬਦਸਲੂਕੀ <br/> ਅਗਲੀ ਖ਼ਬਰ ਉਨਾਓ ਜਬਰ ਜਨਾਹ ਮਾਮਲਾ-ਸੰਸਦ ਨੇੜੇ ਵਿਰੋਧ ਕਰ ਰਹੇ ਕਾਂਗਰਸੀ ਆਗੂ ਤੇ ਕਾਰਕੁੰਨ ਹਿਰਾਸਤ 'ਚ ਲਏ <br/>
Ad Position 24