17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਰੂਸੀ ਫ਼ੌਜ 'ਚ ਭਰਤੀ ਹੋਏ 10 ਭਾਰਤੀਆਂ ਦੀ ਮੌਤ ਦੀ ਪੁਸ਼ਟੀ, ਚਾਰ ਅਜੇ ਵੀ ਲਾਪਤਾ

Ad Position 21
No active advertisement
ਅਜੀਤ ਡੈਸਕ 29-12-2025

ਮਾਸਕੋ ਤੋਂ ਪਰਤੇ ਪਰਿਵਾਰਕ ਮੈਂਬਰਾਂ ਨੇ ਕੀਤਾ ਖ਼ੁਲਾਸਾ
ਸੁਲਤਾਨਪੁਰ ਲੋਧੀ (ਕਪੂਰਥਲਾ), 28 ਦਸੰਬਰ (ਥਿੰਦ, ਨਰੇਸ਼ ਹੈਪੀ)-ਰੋਜ਼ੀ ਰੋਟੀ ਕਮਾਉਣ ਲਈ ਵਿਦੇਸ਼ ਗਏ ਭਾਰਤੀ ਨੌਜਵਾਨ ਜਿਹੜੇ ਰੂਸ ਦੀ ਫ਼ੌਜ ਵਿਚ ਭਰਤੀ ਹੋ ਗਏ ਸਨ, ਉਨ੍ਹਾਂ ਵਿਚੋਂ 10 ਜਣਿਆਂ ਦੀ ਮੌਤ ਦੀ ਪੁਸ਼ਟੀ ਹੋ ਗਈ ਹੈ | ਇਨ੍ਹਾਂ ਵਿਚ ਤਿੰਨ ਪੰਜਾਬ ਦੇ ਨੌਜਵਾਨ ਵੀ ਸ਼ਾਮਿਲ ਹਨ | ਬਾਕੀ 7 ਨੌਜਵਾਨ ਉਤਰ ਪ੍ਰਦੇਸ਼, ਜੰਮੂ ਨਾਲ ਸੰਬੰਧਿਤ ਸਨ | ਇਨ੍ਹਾਂ ਨੌਜਵਾਨਾਂ ਨੂੰ ਲੱਭਣ ਵਾਸਤੇ ਪੰਜਾਬ ਤੋਂ ਰੂਸ ਗਏ ਨੌਜਵਾਨ ਜਗਦੀਪ ਸਿੰਘ ਨੇ ਮਾਸਕੋ ਸਮੇਤ ਹੋਰ ਥਾਵਾਂ 'ਤੇ ਭਾਰਤੀ ਨੌਜਵਾਨਾਂ ਦੀ ਭਾਲ ਕੀਤੀ | ਵਾਪਸ ਪਰਤੇ ਨੌਜਵਾਨ ਜਗਦੀਪ ਕੁਮਾਰ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਦਫ਼ਤਰ ਪਹੁੰਚ ਕੇ ਉਹ ਸਾਰੇ ਦਸਤਾਵੇਜ਼ ਦਿਖਾਏ ਜਿਸ ਵਿਚ ਰੂਸੀ ਫ਼ੌਜ ਨੇ ਇਨ੍ਹਾਂ ਨੌਜਵਾਨਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਸੀ | ਜਗਦੀਪ ਮੁਤਾਬਿਕ ਜਿਹੜੇ 10 ਭਾਰਤੀ ਰੂਸ ਦੀ ਫ਼ੌਜ ਵਿਚ ਮਾਰੇ ਗਏ ਹਨ, ਅੰਮਿ੍ਤਸਰ ਦੇ ਤੇਜਪਾਲ ਸਿੰਘ, ਲਖਨਊ ਦੇ ਅਰਵਿੰਦ ਕੁਮਾਰ, ਯੂ.ਪੀ ਦੇ ਧੀਰੇਂਦਰ ਕੁਮਾਰ, ਵਿਨੋਦ ਯਾਦਵ ਤੇ ਯੋਗੇਂਦਰ ਯਾਦਵ ਸਮੇਤ 5 ਹੋਰ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ | ਜਿਹੜੇ ਚਾਰ ਭਾਰਤੀ ਲਾਪਤਾ ਦੱਸੇ ਜਾ ਰਹੇ ਹਨ, ਉਨ੍ਹਾਂ ਵਿਚ ਦੀਪਕ, ਯੋਗੇਸ਼ਵਰ ਪ੍ਰਸ਼ਾਦ, ਅਜ਼ਹੁਰੂਦੀਨ ਖਾਨ ਅਤੇ ਰਾਮ ਚੰਦਰ ਸ਼ਾਮਿਲ ਹਨ | ਜਗਦੀਪ ਨੇ ਦੱਸਿਆ ਕਿ ਉਸ ਵੱਲੋਂ ਸੰਤ ਸੀਚੇਵਾਲ ਨਾਲ ਪਹਿਲੀ ਮੁਲਾਕਾਤ 29 ਜੂਨ 2024 ਨੂੰ ਕੀਤੀ ਗਈ ਸੀ, ਜਿਸ ਦੌਰਾਨ ਉਨ੍ਹਾਂ ਆਪਣੇ ਭਰਾ ਮਨਦੀਪ ਸਮੇਤ ਰਸ਼ੀਅਨ ਆਰਮੀ ਵਿਚ ਫਸੇ ਭਾਰਤੀਆਂ ਦੀ ਸੁਰੱਖਿਅਤ ਵਾਪਸੀ ਲਈ ਮੰਗ ਪੱਤਰ ਦਿੱਤਾ ਸੀ, ਜਿਸ ਤੋਂ ਬਾਅਦ ਸੰਤ ਸੀਚੇਵਾਲ ਨੇ ਵਿਦੇਸ਼ ਮੰਤਰੀ ਨਾਲ ਮੁਲਾਕਾਤ ਕਰਕੇ ਨੌਜਵਾਨਾਂ ਦੀ ਸੁਰੱਖਿਅਤ ਵਾਪਸੀ ਲਈ ਪੱਤਰ ਦਿੱਤਾ ਸੀ | ਇਸ ਮੌਕੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਆਪਣਾ ਅਸਰ ਰਸੂਖ ਵਰਤ ਕੇ ਰੂਸ ਦੀ ਫ਼ੌਜ ਵਿਚ ਭਰਤੀ ਹੋ ਰਹੇ ਭਾਰਤੀ ਨੌਜਵਾਨਾਂ 'ਤੇ ਮੁਕੰਮਲ ਰੋਕ ਲਗਾਵੇ | ਉਨ੍ਹਾਂ ਭਾਰਤ ਸਰਕਾਰ ਤੋਂ ਇਹ ਵੀ ਮੰਗ ਕੀਤੀ ਕਿ ਜਿਹੜੇ ਟਰੈਵਲ ਏਜੰਟ ਨੌਜਵਾਨਾਂ ਨੂੰ ਝਾਂਸਾ ਦੇ ਕੇ ਆਰਮੀ ਵਿਚ ਭਰਤੀ ਕਰਵਾ ਰਹੇ ਹਨ ਉਨ੍ਹਾਂ 'ਤੇ ਸਖ਼ਤ ਕਾਰਵਾਈ ਕੀਤੀ ਜਾਵੇ |

Ad Position 22
No active advertisement
ਪਿਛਲੀ ਖ਼ਬਰ ਭਾਰਤ 'ਚ ਘੱਟ ਗਿਣਤੀਆਂ ਨਾਲ ਵਧਦੀ ਹਿੰਸਾ ਅਤੇ ਵਿਤਕਰੇ ਦਾ ਪ੍ਰਚਾਰ ਵਿਸ਼ਵ ਪੱਧਰ 'ਤੇ ਵਧਿਆ ਅਗਲੀ ਖ਼ਬਰ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਨੂੰ ਸਮਰਪਿਤ ਸਿਮਰਨ ਜਾਪ ਹੋਏ
Ad Position 24