17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਭਾਰਤ 'ਚ ਘੱਟ ਗਿਣਤੀਆਂ ਨਾਲ ਵਧਦੀ ਹਿੰਸਾ ਅਤੇ ਵਿਤਕਰੇ ਦਾ ਪ੍ਰਚਾਰ ਵਿਸ਼ਵ ਪੱਧਰ 'ਤੇ ਵਧਿਆ

Ad Position 21
No active advertisement
ਅਜੀਤ ਡੈਸਕ 29-12-2025

ਡਾਕੂਮੈਂਟਰੀ ਫ਼ਿਲਮ 'ਇੰਡੀਆ: ਦ ਵਰਸਟ ਕੰਟਰੀ ਆਨ ਅਰਥ' ਦੀ ਭਾਰਤ ਵਿਰੋਧੀ ਪ੍ਰਚਾਰ 'ਚ ਪ੍ਰਮੁੱਖ ਭੂਮਿਕਾ
ਹਰਜਿੰਦਰ ਸਿੰਘ ਲਾਲ

ਖੰਨਾ, 28 ਦਸੰਬਰ -ਵਿਸ਼ਵ ਪੱਧਰ ਤੇ ਭਾਰਤ ਵਿਚ ਘੱਟ ਗਿਣਤੀਆਂ ਨਾਲ ਵਿਤਕਰੇ ਅਤੇ ਧੱਕੇ ਸਬੰਧੀ ਪ੍ਰਚਾਰ ਦਿਨੋਂ ਦਿਨ ਜ਼ੋਰ ਫੜ ਰਿਹਾ ਹੈ | ਇਸ ਦਰਮਿਆਨ ਕਿ੍ਸਮਸ ਮੌਕੇ ਭਾਵੇਂ ਇਕ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ੁਦ ਇਕ ਗਿਰਜੇ ਦੇ ਕਿ੍ਸਮਸ ਸਮਾਰੋਹ ਵਿਚ ਸ਼ਾਮਿਲ ਹੋਏ, ਪਰ ਦੂਜੇ ਪਾਸੇ ਇਸੇ ਹੀ ਦਿਨ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਬਜਰੰਗ ਦਲ ਅਤੇ ਆਰ. ਐਸ. ਐਸ. ਨਾਲ ਜੁੜੇ ਸੰਗਠਨਾਂ ਵਲੋਂ ਇਸਾਈ ਗਿਰਜਾ ਘਰਾਂ ਸਾਹਮਣੇ ਵਿਖਾਵਿਆਂ ਅਤੇ ਸਾਂਤਾ ਕਲਾਜ ਦੇ ਬੁੱਤਾਂ ਨੂੰ ਤੋੜਨ ਦੀਆਂ ਘਟਨਾਵਾਂ ਨੇ ਵਿਸ਼ਵ ਭਰ ਵਿਚ ਭਾਰਤ ਵਿਚ ਘੱਟ ਗਿਣਤੀਆਂ ਵਿਰੁੱਧ ਵਧ ਰਹੀ ਹਿੰਸਾ ਅਤੇ ਵਿਤਕਰੇ ਬਾਰੇ ਪ੍ਰਚਾਰ ਨੂੰ ੂ ਤੇਜ਼ ਕਰਨ ਦਾ ਮੌਕਾ ਦਿੱਤਾ ਹੈ | ਇਸ ਨੇ ਕੌਮਾਂਤਰੀ ਪੱਧਰ 'ਤੇ ਭਾਰਤ ਤੇ ਭਾਰਤੀਆਂ ਦੇ ਅਕਸ ਨੂੰ ਵੀ ਖ਼ਰਾਬ ਕੀਤਾ ਹੈ | ਇਸ ਦੌਰਾਨ ਇਕ ਪੱਤਰਕਾਰ ਮੈਟ ਫਾਰਨੀ ਨੇ 25 ਦਸੰਬਰ 2025 ਨੂੰ 'ਐਕਸ' 'ਤੇ ਪੋਸਟ ਵਿਚ ਲਿਖਿਆ ਕਿ 2026 ਵਿਚ ਅਮਰੀਕਾ ਵਿਚ ਭਾਰਤ ਖ਼ਿਲਾਫ਼ ਨਫ਼ਰਤ ਸਿਖਰ 'ਤੇ ਪਹੁੰਚ ਜਾਵੇਗੀ | ਭਾਰਤੀਆਂ ਨੂੰ ਨਸਲੀ ਹਿੰਸਾ ਦਾ ਨਿਸ਼ਾਨਾ ਬਣਾਇਆ ਜਾਵੇਗਾ, ਕਾਰੋਬਾਰ ਤਬਾਹ ਕੀਤੇ ਜਾਣਗੇ ਅਤੇ ਹਿੰਦੂ ਮੰਦਰਾਂ 'ਤੇ ਬੰਬ ਧਮਾਕੇ ਹੋਣਗੇ | ਉਸ ਨੇ ਕਿਹਾ ਕਿ ਇਸ ਹਿੰਸਾ ਨੂੰ ਰੋਕਣ ਲਈ ਸਾਰੇ ਭਾਰਤੀਆਂ ਨੂੰ ਅਮਰੀਕਾ ਤੋਂ ਵੱਡੇ ਪੱਧਰ 'ਤੇ ਡਿਪੋਰਟ ਕੀਤਾ ਜਾਏਗਾ, ਉਸ ਨੇ ਇਹ ਵੀ ਕਿਹਾ ਕਿ ਇਹ ਹਮਲੇ ਬਲੈਕ, ਲੈਟਿਨੋਂ ਜਾਂ ਪਾਕਿਸਤਾਨੀ ਲੋਕ ਕਰਨਗੇ, ਪਰ ਬਾਅਦ ਵਿਚ ਵਿਰੋਧ ਹੋਣ 'ਤੇ ਉਸ ਨੂੰ ਇਹ ਪੋਸਟ ਡਿਲੀਟ ਕਰਨੀ ਪਈ | ਜਦੋਂ ਕਿ ਇਕ ਨੌਜਵਾਨ ਟਰੰਪ ਹਮਾਇਤੀ ਫੁਏਟਸ ਨੇ ਕਿਹਾ ਕਿ ਅਮਰੀਕਾ ਗੋਰੇ ਇਸਾਈਆਂ ਲਈ ਹੈ | ਉਸ ਨੇ ਕਿਹਾ ਕਿ ਭਾਰਤੀ ਅਮਰੀਕੀ ਨੌਕਰੀਆਂ ਖੋਹ ਰਹੇ ਹਨ | ਉਸ ਨੇ ਭਾਰਤੀਆਂ ਲਈ ਅਪਸ਼ਬਦ ਵੀ ਵਰਤੇ | ਦੁਨੀਆ ਭਰ ਵਿਚ ਧਾਰਮਿਕ ਸਥਿਤੀਆਂ ਬਾਰੇ ਸਰਵੇ ਕਰਨ ਵਾਲੀ ਮਹੱਤਵ ਪੂਰਨ ਸੰਸਥਾ 'ਪਿਊ ਰਿਸਰਚ ਸੈਂਟਰ' ਦੇ ਇਕ ਸਰਵੇ ਮੁਤਾਬਕ, ਦੁਨੀਆਂ ਦੇ ਪ੍ਰਮੁੱਖ 24 ਦੇਸ਼ਾਂ ਵਿਚ ਅÏਸਤਨ 47% ਲੋਕਾਂ ਦੀ ਰਾਏ ਭਾਰਤ ਬਾਰੇ ਹਾਂ ਪੱਖੀ ਹੈ ਪਰ ਹੈਰਾਨੀ ਜਨਕ ਤੌਰ 'ਤੇ 38% ਲੋਕਾਂ ਦੀ ਰਾਏ ਨਾਂਹ ਪੱਖੀ ਵੀ ਹੈ | ਇਸ ਬਿਰਤਾਂਤ ਨੂੰ ਹੋਰ ਵਧਾਉਣ ਵਿਚ ਅਲਟਰਾ-ਰਾਈਟ (ਡੰੂਘੇ ਸੱਜੇ ਪੱਖੀ) ਗਰੁੱਪਾਂ ਵੱਲੋਂ ਬਣਾਈ ਗਈ ਇਕ ਡਾਕੂਮੈਂਟਰੀ ਫ਼ਿਲਮ 'ਇੰਡੀਆ: ਦ ਵਰਸਟ ਕੰਟਰੀ ਆਨ ਅਰਥ' ਨੇ ਵੀ ਵੱਡੀ ਭੂਮਿਕਾ ਨਿਭਾਈ ਹੈ, ਜੋ 2024 ਵਿੱਚ ਰਿਲੀਜ਼ ਹੋਈ ਅਤੇ ਭਾਰਤੀਆਂ ਨੂੰ ਡੀ-ਹਿਊਮਨਾਈਜ਼ (ਅਣ ਮਨੁੱਖੀ) ਦਰਸਾਉਂਦੀ ਹੈ | ਇਹ ਡਾਕੂਮੈਂਟਰੀ ਗਹਿਰੇ ਸੱਜੇ ਪੱਖੀ ਪਲੇਟਫ਼ਾਰਮਾਂ 'ਤੇ ਪ੍ਰਚਾਰੀ ਜਾ ਰਹੀ ਹੈ ਅਤੇ ਭਾਰਤ ਦੇ ਅਕਸ ਨੂੰ ਬੜੀ ਬੁਰੀ ਤਰ੍ਹਾਂ ਪੇਸ਼ ਕਰਦੀ ਹੈ | ਦੁਨੀਆ ਭਰ ਵਿਚ ਭਾਰਤੀਆਂ ਖ਼ਿਲਾਫ਼ ਨਫ਼ਰਤ ਵਧਾਉਣ ਵਿਚ ਭਾਰਤ ਅੰਦਰ ਘੱਟ ਗਿਣਤੀਆਂ ਨਾਲ ਵਾਪਰ ਰਹੀਆਂ ਘਟਨਾਵਾਂ ਨੂੰ ਵੀ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ | ਕਿ੍ਸਮਸ 2025 ਦੌਰਾਨ ਈਸਾਈਆਂ ਵਿਰੁੱਧ ਹਿੰਸਾ ਅਤੇ ਪ੍ਰੇਸ਼ਾਨ ਕਰਨ ਦੀਆਂ ਕਈ ਘਟਨਾਵਾਂ ਜਿਨ੍ਹਾਂ ਵਿਚ ਅਸਾਮ ਦੇ ਨਲਬਾੜੀ ਵਿਚ ਕਿ੍ਸਮਸ ਤਿਉਹਾਰ ਨੂੰ ਬਰਬਾਦ ਕੀਤਾ ਗਿਆ ਅਤੇ ਮੱਧ ਪ੍ਰਦੇਸ਼ ਅਤੇ ਦਿੱਲੀ ਵਿੱਚ ਪ੍ਰਾਥਨਾ ਸਭਾਵਾਂ ਅਤੇ ਕੈਰੋਲ ਯਾਤਰਾਵਾਂ ਨੂੰ ਭੀੜ ਵੱਲੋਂ ਪ੍ਰੇਸ਼ਾਨ ਕੀਤਾ ਗਿਆ | ਇੱਕ ਘਟਨਾ ਵਿਚ, ਕੈਥੋਲਿਕ ਸਕੂਲ ਵਿਚ ਕਿ੍ਸਮਸ ਪ੍ਰੋਗਰਾਮ ਦੌਰਾਨ ਧੱਕਾ ਕਰਨ ਵਾਲੇ ਕਈ ਵਿਅਕਤੀਆਂ ਨੂੰ ਗਿ੍ਫ਼ਤਾਰ ਵੀ ਕੀਤਾ ਗਿਆ ਹੈ | ਭਾਰਤ ਦੇ ਇਸਾਈ ਬਿਸ਼ਪਾਂ ਨੇ ਇਨ੍ਹਾਂ ਘਟਨਾਵਾਂ ਨੂੰ 'ਅਲਾਰਮਿੰਗ ਰਾਈਜ਼' (ਖਤਰੇ ਭਰਿਆ ਵਾਧਾ) ਕਹਿ ਕੇ ਨਿੰਦਾ ਕੀਤੀ ਹੈ | ਜਦੋਂ ਕਿ ਮੁਸਲਮਾਨਾਂ ਵਿਰੁੱਧ ਵੀ 2025 ਵਿਚ ਫ਼ਿਰਕੂ ਹਿੰਸਾ ਵਧੀ ਹੈ | ਸਾਊਥ ਏਸ਼ੀਆ ਜਸਟਿਸ ਕੰਪੇਨ ਦੇ ਭਾਰਤ ਵਿਚ ਸਰਵੇ ਅਨੁਸਾਰ ਕਈ ਮੁਸਲਮਾਨਾਂ ਨੂੰ ਵੀ ਭੀੜ ਵਲੋਂ ਮਾਰਿਆ ਗਿਆ ਅਤੇ ਕਈ ਜ਼ਖ਼ਮੀ ਹੋਏ | ਹਿਊਮਨ ਰਾਈਟਸ ਵਾਚ ਦੀ ਵਰਲਡ ਰਿਪੋਰਟ 2025 ਵਿੱਚ ਕਿਹਾ ਗਿਆ ਹੈ ਕਿ ਭਾਰਤ ਵਿਚ ਸਰਕਾਰੀ ਨੀਤੀਆਂ ਨੇ ਮੁਸਲਮਾਨਾਂ ਅਤੇ ਹੋਰ ਘੱਟ ਗਿਣਤੀਆਂ ਵਿਰੁੱਧ ਵਿਤਕਰਾ ਅਤੇ ਹਿੰਸਾ ਨੂੰ ਵਧਾਇਆ ਹੈ | ਮਲੇਸ਼ੀਆਈ ਸੰਸਥਾ ਮੈਪਿਮ ਵਲੋਂ ਵੀ ਭਾਰਤ ਵਿਚ ਘੱਟ ਗਿਣਤੀਆਂ ਨਾਲ ਧੱਕੇ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ | ਜਦੋਂ ਕਿ ਫਰਵਰੀ 2025 ਵਿਚ, ਯੂ.ਐਨ. ਵਿਚ ਦਾਇਰ ਇਕ ਪਟੀਸ਼ਨ ਵਿੱਚ ਸਿੱਖਾਂ ਨੂੰ ਵੀ ਧੱਕੇ ਦਾ ਸ਼ਿਕਾਰ ਦੱਸਿਆ ਗਿਆ ਅਤੇ ਦਹਾਕਿਆਂ ਤੋਂ ਵਿਤਕਰੇ ਦੀ ਗੱਲ ਕੀਤੀ ਗਈ | ਐਮਨੈਸਟੀ ਇੰਟਰਨੈਸ਼ਨਲ ਦੀ ਰਿਪੋਰਟ ਮੁਤਾਬਿਕ 2025 ਵਿਚਲੀਆਂ ਚੋਣਾਂ ਦੌਰਾਨ ਭਾਰਤ ਵਿਚ ਸ਼ਾਂਤਮਈ ਵਿਖਾਵਿਆਂ ਦੀ ਗਿਣਤੀ ਵਧੀ ਹੈ | ਜਦੋਂ ਕਿ ਸਿੱਖ ਕੋਲੀਸ਼ਨ ਨੇ ਵੀ ਕਿਸਾਨਾਂ ਨਾਲ ਵਿਤਕਰਾ ਕਰਨ ਸਬੰਧੀ ਵਾਈਟ ਹਾਊਸ ਨੂੰ ਚਿੱਠੀ ਲਿਖੀ ਹੈ | ਅਜਿਹੀਆਂ ਘਟਨਾਵਾਂ ਨੇ ਭਾਰਤ ਨੂੰ ਕੌਮਾਂਤਰੀ ਪੱਧਰ 'ਤੇ ਬਦਨਾਮ ਕੀਤਾ ਹੈ | ਸੈਂਟਰ ਫ਼ਾਰ ਦ ਸਟੱਡੀ ਆਫ਼ ਆਰਗੇਨਾਈਜ਼ਡ ਹੇਟ ਦੀ ਰਿਪੋਰਟ ਵਿਚ 'ਐਕਸ' 'ਤੇ ਭਾਰਤ ਵਿਰੋਧੀ ਪ੍ਰਚਾਰ ਦੇ ਵਧਣ ਦਾ ਜ਼ਿਕਰ ਹੈ | ਅਜਿਹੀਆਂ ਰਿਪੋਰਟਾਂ ਭਾਰਤ ਦੇ ਲੋਕਤੰਤਰਿਕ ਅਤੇ ਧਰਮ ਨਿਰਪੱਖ ਅਕਸ ਨੂੰ ਨੁਕਸਾਨ ਪਹੁੰਚਾ ਰਹੀਆਂ ਹਨ |

Ad Position 22
No active advertisement
ਪਿਛਲੀ ਖ਼ਬਰ ਨਵੀਂ ਸ਼ਰਾਬ ਨੀਤੀ 'ਚ ਠੇਕੇਦਾਰ ਨੂੰ ਹੋਰ ਸਬ-ਵੈਂਡ ਖੋਲ੍ਹਣ ਦੇ ਮਾਮਲੇ 'ਚ ਮਿਲੇਗੀ ਰਾਹਤ <br/> ਅਗਲੀ ਖ਼ਬਰ ਰੂਸੀ ਫ਼ੌਜ 'ਚ ਭਰਤੀ ਹੋਏ 10 ਭਾਰਤੀਆਂ ਦੀ ਮੌਤ ਦੀ ਪੁਸ਼ਟੀ, ਚਾਰ ਅਜੇ ਵੀ ਲਾਪਤਾ
Ad Position 24