ਚੰਡੀਗੜ੍ਹ, 29 ਦਸੰਬਰ (ਵਿਕਰਮਜੀਤ ਸਿੰਘ ਮਾਨ)-ਕੁੱਲ ਹਿੰਦ ਕਾਂਗਰਸ ਕਮੇਟੀ ਦੇ ਸਕੱਤਰ ਅਤੇ ਪੰਜਾਬ ਕਾਂਗਰਸ ਦੇ ਨਵਨਿਯੁਕਤ ਸਹਿ ਇੰਚਾਰਜ ਹੀਨਾ ਕਾਵਰੇ ਦੇ ਦਿਸ਼ਾ ਨਿਰਦੇਸ਼ਾਂ 'ਤੇ ਪੰਜਾਬ ਮਹਿਲਾ ਕਾਂਗਰਸ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਦੀ ਅਗਵਾਈ ਹੇਠ ਪੰਜਾਬ ਮਹਿਲਾ ਕਾਂਗਰਸ ਦੀ ਕਾਰਜਕਾਰਨੀ ਬੈਠਕ ਅੱਜ ਚੰਡੀਗੜ੍ਹ ਸਥਿਤ ਪੰਜਾਬ ਕਾਂਗਰਸ ਭਵਨ ਵਿਖੇ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਹੀਨਾ ਕਾਵਰੇ ਨੇ ਕਿਹਾ ਕਿ ਗੁਰਸ਼ਰਨ ਕੌਰ ਰੰਧਾਵਾ ਦੀ ਅਗਵਾਈ ਹੇਠ ਪੰਜਾਬ ਮਹਿਲਾ ਕਾਂਗਰਸ ਨੇ ਅÏਰਤਾਂ ਤੇ ਬੇਟੀਆਂ ਦੀ ਲੜਾਈ ਨੂੰ ਸੜਕਾਂ ਤੋਂ ਲੈ ਕੇ ਵਿਧਾਨ ਸਭਾ ਵਿਚ ਬਾਖੂਬੀ ਲੜਿਆ ਹੈ | ਉਨ੍ਹਾਂ ਕਿਹਾ ਕਿ ਪੰਜਾਬ ਮਹਿਲਾ ਕਾਂਗਰਸ ਨੇ ਔਰਤਾਂ ਦੇ ਮੁੱਦਿਆਂ ਨੂੰ ਲੈ ਕੇ ਸਮੇਂ ਸਮੇਂ 'ਤੇ ਵਿਧਾਨ ਸਭਾ ਦਾ ਘਿਰਾਓ ਕਰਨ ਲਈ ਵੀ ਆਪਣਾ ਵੱਡਾ ਯੋਗਦਾਨ ਪਾਇਆ ਹੈ | ਉਨ੍ਹਾਂ ਕਿਹਾ ਕਿ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਵਿਚ ਅÏਰਤਾਂ ਨੂੰ 33% ਰਾਖਵਾਂਕਰਨ ਦੇਣ ਦੇ ਮੁੱਦੇ ਉੱਤੇ ਮੋਦੀ ਸਰਕਾਰ ਲੋਕਾਂ ਦੀਆਂ ਵੋਟਾਂ ਹਾਸਿਲ ਕਰਦੀ ਰਹੀ ਹੈ ਪਰ ਹੁਣ ਸਮਾਂ ਆਉਣ 'ਤੇ ਲੋਕ ਸਭਾ ਤੇ ਰਾਜ ਸਭਾ ਵਿਚ ਬਿੱਲ ਪਾਸ ਹੋਣ ਦੇ ਬਾਵਜੂਦ ਇਸ ਨੂੰ ਲਾਗੂ ਨਹੀਂ ਕੀਤਾ ਗਿਆ ਕਿਉਂਕਿ ਮੋਦੀ ਸਰਕਾਰ ਇਸ ਉੱਤੇ ਹੋਰ ਰਾਜਨੀਤੀ ਕਰਨਾ ਚਾਹੁੰਦੀ ਹੈ | ਇਸ ਮੌਕੇ ਗੁਰਸ਼ਰਨ ਕੌਰ ਰੰਧਾਵਾ ਨੇ ਕਿਹਾ ਕਿ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਮਹਿਲਾ ਕਾਂਗਰਸ ਦੀ ਕੌਮੀ ਪ੍ਰਧਾਨ ਅਲਕਾ ਲਾਂਬਾ ਦੀ ਅਗਵਾਈ ਹੇਠ ਪੰਜਾਬ ਮਹਿਲਾ ਕਾਂਗਰਸ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਹੈ | ਮੀਟਿੰਗ ਵਿਚ ਕਿਰਨ ਗਰੇਵਾਲ, ਸੰਤੋਸ਼ ਸਵੱਦੀ, ਜਸਬੀਰ ਮੂਨਕ, ਗੁਰਦੀਪ ਕੌਰ, ਰੁਪਿੰਦਰ ਕੰਗ, ਸਵਰਨਜੀਤ ਕੌਰ, ਕੰਚਨ ਠਾਕੁਰ, ਸੁਮਨ ਸੈਣੀ , ਬਲਵਿੰਦਰ ਨਿਆਲ, ਪੂਜਾ ਗਰਗ, ਦੀਪੀ ਮਾਂਗਟ, ਜਤਿੰਦਰ ਮੂੰਗਾ, ਰੀਨਾ ਚੋਪੜਾ, ਨੀਲਮ ਰਾਣੀ, ਸੰਗੀਤਾ ਧੀਰ, ਰੇਨੂੰ ਸੇਠ, ਰਣਜੀਤ ਬਦੇਸ਼ਾ, ਸੁਖੀ ਬਰਨਾਲਾ, ਸ਼ਿਵਾਨੀ ਸ਼ਰਮਾ, ਗੁਰਦੇਵ ਕੌਰ ਮੋਗਾ, ਹਰਜੀਤ ਗਰਚਾ, ਪਿ੍ੰਸੀਪਲ ਅਮਰਜੀਤ, ਪ੍ਰਵੀਨ ਰਾਣਾ, ਨੀਤੂ ਧਾਲੀਵਾਲ, ਏਡਵੋਕੇਟ ਮੱਧੂ ਰਚਨਾ, ਮੀਨੂ ਬੱਗਾ ਵੀ ਹਾਜ਼ਰ ਸਨ |
ਪੰਜਾਬ ਕਾਂਗਰਸ ਸਹਿ ਇੰਚਾਰਜ ਹੀਨਾ ਕਾਵਰੇ ਵਲੋਂ ਪੰਜਾਬ ਮਹਿਲਾ ਕਾਂਗਰਸ ਦੀ ਕਾਰਜਕਾਰਨੀ ਦੀ ਪਲੇਠੀ ਮੀਟਿੰਗ <br/>
ਅਜੀਤ ਡੈਸਕ
30-12-2025