28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਸਨੌਰ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਆਇਆ ਸਾਹਮਣੇ <br/>

Ad Position 21
No active advertisement
ਅਜੀਤ ਡੈਸਕ 30-12-2025

ਸਨੌਰ (ਪਟਿਆਲਾ), 29 ਦਸੰਬਰ (ਗੀਤਵਿੰਦਰ ਸਿੰਘ ਸੋਖਲ)-ਪਟਿਆਲਾ ਦੇ ਕਸਬਾ ਸਨੌਰ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਪਿਛਲੇ ਦਿਨੀਂ ਸਾਹਮਣੇ ਆਇਆ | ਘਟਨਾ ਮਗਰੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਗਜ਼ੀਕਿਊਟਿਵ ਮੈਂਬਰ ਸੁਰਜੀਤ ਸਿੰਘ ਗੜ੍ਹੀ, ਸ਼ੋ੍ਰਮਣੀ ਕਮੇਟੀ ਮੈਂਬਰ ਜਸਮੇਰ ਸਿੰਘ ਲਾਛੜੂ ਤੇ ਹੋਰ ਪ੍ਰਬੰਧਕ ਮੌਕੇ 'ਤੇ ਪਹੁੰਚੇ | ਇਸ ਮੌਕੇ ਗੱਲਬਾਤ ਕਰਦਿਆਂ ਸੁਰਜੀਤ ਸਿੰਘ ਗੜ੍ਹੀ ਨੇ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਪਾਠ ਲਈ ਇਕ ਮੁਹੱਲੇ 'ਚ ਲਿਜਾਇਆ ਗਿਆ ਸੀ, ਪਰ ਜਦੋਂ ਇਹ ਸਰੂਪ ਵਾਪਸ ਗੁਰਦੁਆਰਾ ਸਾਹਿਬ ਵਿਚ ਲਿਆਂਦਾ ਗਿਆ ਤਾਂ ਕੁੱਝ ਅੰਗ ਚਾਦਰ ਹੇਠ ਦਿਖਾਈ ਦਿੱਤੇ | ਉਨ੍ਹਾਂ ਮੁਤਾਬਿਕ ਇਸ ਮੰਦਭਾਗੀ ਘਟਨਾ ਨੂੰ 6 ਪਾਠੀ ਸਿੰਘਾਂ ਵਿਚੋਂ ਕੇਵਲ ਇਕ ਵਿਅਕਤੀ ਨੇ ਅੰਜਾਮ ਦਿੱਤਾ | ਇਕ ਪਾਠੀ ਨੇ ਬਿਆਨ ਦਿੱਤਾ ਕਿ ਉਸ ਨੇ ਇਹ ਕੰਮ ਨਹੀਂ ਕਰਨਾ ਚਾਹਿਆ, ਪਰ ਕਿਸ ਤਰ੍ਹਾਂ ਘਟਨਾ ਵਾਪਰ ਗਈ, ਉਹ ਸਮਝ ਨਹੀਂ ਸਕਿਆ, ਜਦੋਂ ਕਿ ਜਥੇ. ਗੜ੍ਹੀ ਮੁਤਾਬਿਕ ਇਹ ਘਟਨਾ ਘਰੇਲੂ ਕਲੇਸ਼ ਜਾਂ ਕਿਸੇ ਦਬਾਅ ਹੇਠ ਵਾਪਰੀ ਹੋ ਸਕਦੀ ਹੈ | ਸਨੌਰ ਦੇ ਥਾਣਾ ਮੁਖੀ ਨੇ ਦੱਸਿਆ ਕਿ ਸਿਮਰਨਜੀਤ ਸਿੰਘ ਵਲੋਂ ਇਸ ਘਿਣਾਉਣੇ ਕਾਰੇ ਨੂੰ ਅੰਜਾਮ ਦਿੱਤਾ ਹੈ ਤੇ ਮਾਮਲੇ ਦੀ ਪੜਤਾਲ ਚੱਲ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਖੰਨਾ ਨੇ ਰੂਸ 'ਚ ਮਾਰੇ ਗਏ ਤੇ ਲਾਪਤਾ ਹੋਏ ਭਾਰਤੀ ਨਾਗਰਿਕਾਂ ਦਾ ਮਾਮਲਾ ਵਿਦੇਸ਼ ਮੰਤਰਾਲੇ ਕੋਲ ਉਠਾਇਆ ਅਗਲੀ ਖ਼ਬਰ ਸਿੱਖ ਜਗਤ ਤੇ ਸਿੱਖ ਸੰਸਥਾਵਾਂ ਲਈ ਚੁਣੌਤੀਆਂ ਤੇ ਉਥਲ-ਪੁਥਲ ਵਾਲਾ ਰਿਹਾ '2025 ਦਾ ਵਰ੍ਹਾ' <br/>
Ad Position 24