15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਲਲਿਤ ਮੋਦੀ ਨੇ ਭਾਰਤ ਸਰਕਾਰ ਤੋਂ ਮੰਗੀ ਮੁਆਫ਼ੀ

Ad Position 21
repet_subhas-goyals [Copy P29]
ਅਜੀਤ ਡੈਸਕ 30-12-2025

ਨਵੀਂ ਦਿੱਲੀ, 29 ਦਸੰਬਰ (ਉਪਮਾ ਡਾਗਾ ਪਾਰਥ)-ਇੰਡੀਅਨ ਪ੍ਰੀਮੀਅਮ ਲੀਗ (ਆਈ.ਪੀ.ਐੱਲ.) ਦੇ ਸਾਬਕਾ ਚੇਅਰਮੈਨ ਲਲਿਤ ਮੋਦੀ ਨੇ ਸੋਮਵਾਰ ਨੂੰ ਭਾਰਤ ਸਰਕਾਰ ਤੋਂ ਉਸ ਵਿਵਾਦਿਤ ਵੀਡਿਓ ਲਈ ਮੁਆਫ਼ੀ ਮੰਗੀ ਹੈ, ਜਿਸ 'ਚ ਉਨ੍ਹਾਂ ਨੇ ਖ਼ੁਦ ਦਾ ਅਤੇ ਵਿਜੈ ਮਾਲਿਆ ਦਾ ਵੀਡਿਓ ਸ਼ੇਅਰ ਕਰ ਕੇ ਕਿਹਾ ਸੀ ਕਿ ਭਾਰਤ ਦੇ 2 ਸਭ ਤੋਂ ਵੱਡੇ ਭਗੌੜੇ। ਲਲਿਤ ਮੋਦੀ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਪਾਏ ਸੰਦੇਸ਼ ਰਾਹੀਂ ਮੁਆਫ਼ੀ ਮੰਗਦਿਆਂ ਕਿਹਾ ਕਿ ਉਸ ਦੇ ਬਿਆਨ ਨਾਲ ਜੇਕਰ ਕਿਸੇ ਦੀ ਭਾਵਨਾ ਨੂੰ ਸੱਟ ਲੱਗੀ ਹੋਵੇ, ਖ਼ਾਸ ਤੌਰ 'ਤੇ ਭਾਰਤ ਸਰਕਾਰ ਦੀ, ਤਾਂ ਉਹ ਮੁਆਫ਼ੀ ਚਾਹੁੰਦਾ ਹੈ। ਮੋਦੀ ਨੇ ਕਿਹਾ ਕਿ ਬਿਆਨ ਦਾ ਮਤਲਬ ਉਹ ਨਹੀਂ ਸੀ, ਜਿਵੇਂ ਸਮਝਿਆ ਗਿਆ। ਕਿਸੇ ਵੀ ਗ਼ਲਤਫਹਮੀ ਲਈ ਫਿਰ ਤੋਂ ਮੁਆਫ਼ੀ ਮੰਗਦਾ ਹੈ।
ਜ਼ਿਕਰਯੋਗ ਹੈ ਕਿ ਮਾਲਿਆ 2016 ਤੋਂ ਬਰਤਾਨੀਆ 'ਚ ਹੈ ਅਤੇ 2019 'ਚ ਉਸ ਨੂੰ ਅਧਿਕਾਰਕ ਤੌਰ 'ਤੇ ਭਗੌੜਾ ਆਰਥਿਕ ਮੁਜਰਮ ਐਲਾਨਿਆ ਗਿਆ ਸੀ, ਜਦਕਿ ਲਲਿਤ ਮੋਦੀ 2010 ਤੋਂ ਵਿਦੇਸ਼ 'ਚ ਹੈ, ਉਸ 'ਤੇ ਟੈਕਸ ਚੋਰੀ, ਮਨੀ ਲਾਂਡਰਿੰਗ ਅਤੇ ਆਈ.ਪੀ.ਐੱਲ. 'ਚ ਘੁਟਾਲੇ ਦੇ ਇਲਜ਼ਾਮ ਹਨ। ਲਲਿਤ ਮੋਦੀ ਨੇ 22 ਦਸੰਬਰ ਨੂੰ ਆਪਣਾ ਅਤੇ ਮਾਲਿਆ ਦਾ ਇਕ ਵੀਡਿਓ ਪੋਸਟ ਕਰ ਕੇ ਦੋਹਾਂ ਨੂੰ ਭਾਰਤ ਦੇ ਸਭ ਤੋਂ ਵੱਡੇ ਭਗੌੜੇ ਕਿਹਾ ਸੀ, ਜਿਸ 'ਤੇ ਸੋਸ਼ਲ ਮੀਡੀਆ 'ਤੇ ਕਾਫ਼ੀ ਹੰਗਾਮਾ ਹੋਇਆ।

Ad Position 22
No active advertisement
ਪਿਛਲੀ ਖ਼ਬਰ ਪੁਲਿਸ ਦੇ ਹੂਟਰਾਂ ਨੇ ਪਿਆਕੜਾਂ ਨੂੰ ਪਾਈਆਂ ਭਾਜੜਾਂ <br/> ਅਗਲੀ ਖ਼ਬਰ ਆਈ.ਐਨ.ਐਸ.ਵੀ. ਕੌਂਡਿਨਿਆ ਅਜੰਤਾ ਗੁਫਾਵਾਂ ਦੀ ਪੇਂਟਿੰਗ ਤੋਂ ਪ੍ਰੇਰਿਤ <br/>
Ad Position 24