15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਆਈ.ਐਨ.ਐਸ.ਵੀ. ਕੌਂਡਿਨਿਆ ਅਜੰਤਾ ਗੁਫਾਵਾਂ ਦੀ ਪੇਂਟਿੰਗ ਤੋਂ ਪ੍ਰੇਰਿਤ <br/>

Ad Position 21
repet_subhas-goyals [Copy P29]
ਅਜੀਤ ਡੈਸਕ 30-12-2025
ਨਵੀਂ ਦਿੱਲੀ, 29 ਦਸੰਬਰ (ਪੀ.ਟੀ.ਆਈ.)-ਰਵਾਇਤੀ ਤੌਰ 'ਤੇ ਬਣਾਇਆ ਗਿਆ ਜਹਾਜ਼ ਆਈ.ਐਨ.ਐਸ.ਵੀ. ਕੌਂਡਿਨਿਆ, ਜਿਸਨੇ ਸੋਮਵਾਰ ਨੂੰ ਗੁਜਰਾਤ ਤੋਂ ਓਮਾਨ ਤੱਕ ਆਪਣੀ ਪਹਿਲੀ ਵਿਦੇਸ਼ੀ ਯਾਤਰਾ ਸ਼ੁਰੂ ਕੀਤੀ, ਪੰਜਵੀਂ ਸਦੀ ਦੇ ਇਕ ਜਹਾਜ਼ ਦਾ ਮੁੜ ਨਿਰਮਾਣ ਹੈ ਤੇ ਪ੍ਰਾਚੀਨ ਅਜੰਤਾ ਗੁਫਾਵਾਂ ਦੀ ਇਕ ਪੇਂਟਿੰਗ ਤੋਂ ਪ੍ਰੇਰਿਤ ਹੈ | ਇਸ ਦਾ ਨਾਂਅ ਪ੍ਰਸਿੱਧ ਮਲਾਹ ਕੌਂਡਿਨਿਆ ਦੇ ਨਾਂਅ 'ਤੇ ਰੱਖਿਆ ਗਿਆ ਹੈ, ਜਿਸ ਬਾਰੇ ਮੰਨਿਆ ਜਾਂਦਾ ਹੈ ਕਿ ਉਹ ਪ੍ਰਾਚੀਨ ਸਮੇਂ 'ਚ ਭਾਰਤ ਤੋਂ ਦੱਖਣ-ਪੂਰਬੀ ਏਸ਼ੀਆ ਤੱਕ ਸਮੁੰਦਰੀ ਸਫ਼ਰ ਕਰਦੇ ਸਨ, ਇਹ ਜਹਾਜ਼ ਇਕ ਸਮੁੰਦਰੀ ਰਾਸ਼ਟਰ ਵਜੋਂ ਭਾਰਤ ਦੀ ਇਤਿਹਾਸਕ ਭੂਮਿਕਾ ਨੂੰ ਦਰਸਾਉਂਦਾ ਹੈ | ਅਧਿਕਾਰੀਆਂ ਦੇ ਅਨੁਸਾਰ, ਇਸ ਦੇ ਡਿਜ਼ਾਈਨ ਤੇ ਨਿਰਮਾਣ ਨੇ 'ਵਿਲੱਖਣ ਤਕਨੀਕੀ ਚੁਣÏਤੀਆਂ' ਪੇਸ਼ ਕੀਤੀਆਂ ਸਨ | ਭਾਰਤੀ ਜਲ ਸੈਨਾ ਨੇ 21 ਮਈ ਨੂੰ ਕੇਂਦਰੀ ਸੱਭਿਆਚਾਰ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਦੀ ਮÏਜੂਦਗੀ 'ਚ ਕਾਰਵਾਰ ਜਲ ਸੈਨਾ ਅੱਡੇ 'ਤੇ ਕਰਵਾਏ ਗਏ ਇਕ ਰਸਮੀ ਸਮਾਗਮ 'ਚ ਰਸਮੀ ਤੌਰ 'ਤੇ ਜਹਾਜ਼ ਨੂੰ ਇੰਡੀਅਨ ਨੇਵਲ ਸੇਲਿੰਗ ਵੈਸਲ (ਆਈ.ਐਨ.ਐਸ.ਵੀ.) ਕੌਂਡਿਨਿਆ ਨਾਂਅ ਦਿੱਤਾ ਗਿਆ ਸੀ | ਸੋਮਵਾਰ ਨੂੰ , ਜਹਾਜ਼ ਗੁਜਰਾਤ ਦੇ ਪੋਰਬੰਦਰ ਤੋਂ ਓਮਾਨ ਲਈ ਆਪਣੀ ਪਹਿਲੀ ਵਿਦੇਸ਼ੀ ਯਾਤਰਾ 'ਤੇ ਰਵਾਨਾ ਹੋਇਆ |

Ad Position 22
No active advertisement
ਪਿਛਲੀ ਖ਼ਬਰ ਲਲਿਤ ਮੋਦੀ ਨੇ ਭਾਰਤ ਸਰਕਾਰ ਤੋਂ ਮੰਗੀ ਮੁਆਫ਼ੀ ਅਗਲੀ ਖ਼ਬਰ ਬੰਗਲਾਦੇਸ਼ੀ ਘੁਸਪੈਠੀਆਂ ਨੂੰ ਵੋਟ ਬੈਂਕ ਮੰਨਦੀ ਹੈ ਕਾਂਗਰਸ-ਅਮਿਤ ਸ਼ਾਹ <br/>
Ad Position 24