14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਪ੍ਰਗਤੀਸ਼ੀਲ ਮੰਚ ਪੰਜਾਬ ਦੀ ਮੀਟਿੰਗ ਹੋਈ ਮਾਨ ਸਰਕਾਰ ਹਰ ਫ਼ਰੰਟ 'ਤੇ ਫ਼ੇਲ੍ਹ ਸਾਬਤ ਹੋਈ-ਆਗੂ

Ad Position 21
No active advertisement
ਅਜੀਤ ਡੈਸਕ 02-06-2025
ਮੋਗਾ, 1 ਜੂਨ (ਸੁਰਿੰਦਰਪਾਲ ਸਿੰਘ)-ਪ੍ਰਗਤੀਸ਼ੀਲ ਮੰਚ ਦੀ ਹੰਗਾਮੀ ਮੀਟਿੰਗ ਪਰਮਜੀਤ ਸਿੰਘ ਬਿੱਟੂ ਦੀ ਪ੍ਰਧਾਨਗੀ ਹੇਠ ਨੇਚਰ ਪਾਰਕ ਮੋਗਾ ਵਿਖੇ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਮੰਚ ਦੇ ਆਗੂ ਬਲਕਰਨ ਮੋਗਾ, ਨਵਜੋਤ ਸਿੰਘ ਜੋਗੇਵਾਲਾ ਤੇ ਅਮਨਦੀਪ ਸਿੰਘਾਂਵਾਲਾ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਲੋਕਾਂ ਨਾਲ ਝੂਠੇ ਵਾਅਦੇ ਤੇ ਸਬਜ਼ਬਾਗ ਵਿਖਾ ਕੇ ਸੱਤਾ ਹਥਿਆਉਣ ਵਿਚ ਕਾਮਯਾਬ ਹੋਈ ਸੀ ਪਰ ਸਰਕਾਰ ਹਰ ਫ਼ਰੰਟ 'ਤੇ ਫ਼ੇਲ੍ਹ ਸਾਬਤ ਹੋਈ ਹੈ | ਸਰਕਾਰ ਭੁੱਲ ਚੁੱਕੀ ਹੈ ਕਿ ਉਸ ਨੇ ਚੋਣਾਂ ਦੌਰਾਨ ਹਰ ਔਰਤ ਨੂੰ ਮਹੀਨਾਵਾਰ 1000 ਰੁਪਏ ਤੇ ਬੁਢਾਪਾ, ਵਿਧਵਾ ਪੈਨਸ਼ਨ 2500 ਰੁਪਏ ਦੇਣ ਦਾ ਵੀ ਵਾਅਦਾ ਕੀਤਾ ਸੀ | ਸ੍ਰੀ ਗੁਰੂ ਨਾਨਕ ਦੀ ਧਰਤੀ ਦੇ ਲੋਕ ਸਾਂਝੀਵਾਲਤਾ ਦਾ ਸਮਾਜ ਸਿਰਜਣ ਲਈ ਹਰ ਇਕ ਲਈ ਸਿਹਤ ਵਿੱਦਿਆ ਤੇ ਰੁਜ਼ਗਾਰ ਦੀ ਗਰੰਟੀ ਦਾ ਕਾਨੂੰਨ ਚਾਹੁੰਦੇ ਹਨ | ਆਗੂਆਂ ਕਿਹਾ ਕਿ ਪ੍ਰਗਤੀਸ਼ੀਲ ਮੰਚ ਪੰਜਾਬ ਇਕ ਅਜਿਹਾ ਕਾਨੂੰਨ ਚਾਹੁੰਦੀ ਹੈ ਕਿ ਚੁਣੀ ਗਈ ਸਰਕਾਰ ਚੋਣ ਮੈਨੀਫੈਸਟੋ ਵਿਚ ਕੀਤੇ ਗਏ ਵਾਅਦਿਆਂ ਨੂੰ ਲਾਗੂ ਕਰਨ ਲਈ ਕਾਨੂੰਨੀ ਰੂਪ ਵਿਚ ਪਾਬੰਦ ਹੋਵੇ | ਇਸ ਮੌਕੇ ਜਗਜੀਤ ਸਿੰਘ ਭੁੱਲਰ, ਬਲਵੰਤ ਸਿੰਘ ਤੇ ਸੁਖਜਿੰਦਰ ਸਿੰਘ ਨੇ ਕਿਹਾ ਕਿ ਪ੍ਰਗਤੀਸ਼ੀਲ ਮੰਚ ਸਾਂਝੀਵਾਲਤਾ ਦੇ ਪਵਿੱਤਰ ਉਦੇਸ਼ ਲਈ ਲੋਕਾਂ ਦੀ ਵਿਸ਼ਾਲ ਲਾਮਬੰਦੀ ਕੀਤੀ ਜਾਵੇਗੀ | ਇਸ ਮੌਕੇ ਹਾਜ਼ਰ ਮੈਂਬਰਾਂ ਵਿਚ ਨਿਰਮਲ ਸਿੰਘ, ਅਮਰੀਕ ਸਿੰਘ, ਅਮਿਤ ਕੁਮਾਰ ਤੇ ਦਸਜੀਤ ਸਿੰਘ ਸ਼ਾਮਿਲ ਸਨ |
Ad Position 22
No active advertisement
ਪਿਛਲੀ ਖ਼ਬਰ ਬੈਟਰ ਫਿਊਚਰ ਮੋਗਾ ਨੇ ਲਗਵਾਇਆ ਯੂ.ਕੇ. ਦਾ ਵੀਜ਼ਾ-ਹਠੂਰ ਅਗਲੀ ਖ਼ਬਰ 02-06-2025
Ad Position 24