14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਡੀ.ਐਸ.ਪੀ. ਰਵਿੰਦਰ ਸਿੰਘ ਹੋਏ ਸੇਵਾ ਮੁਕਤ

Ad Position 21
No active advertisement
ਅਜੀਤ ਡੈਸਕ 02-06-2025
ਮੋਗਾ, 1 ਜੂਨ (ਅਸ਼ੋਕ ਬਾਂਸਲ)-ਸ਼੍ਰੋਮਣੀ ਅਕਾਲੀ ਦਲ ਹਲਕਾ ਮੋਗਾ ਦੇ ਸੀਨੀਅਰ ਆਗੂ ਰਵਦੀਪ ਸਿੰਘ ਸੰਘਾ ਦਾ ਜਿੱਥੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਚੰਗਾ ਸਹਿਚਾਰ ਹੈ, ਉਸੇ ਤਹਿਤ ਉਨ੍ਹਾਂ ਆਪਣੇ ਮਿੱਤਰ ਡੀ.ਐਸ.ਪੀ. ਸਿਟੀ ਮੋਗਾ ਰਵਿੰਦਰ ਸਿੰਘ ਨੂੰ ਸੇਵਾ ਮੁਕਤ ਹੋਣ 'ਤੇ ਉਨ੍ਹਾਂ ਦੇ ਦਫ਼ਤਰ ਵਿਖੇ ਪਹੁੰਚ ਕੇ ਮੁਬਾਰਕਬਾਦ ਦਿੱਤੀ | ਇਸ ਮੌਕੇ ਰਵਦੀਪ ਸਿੰਘ ਸੰਘਾ ਨੇ ਆਖਿਆ ਕਿ ਰਵਿੰਦਰ ਸਿੰਘ ਡੀ.ਐਸ.ਪੀ. ਸਿਟੀ ਮੋਗਾ ਨੂੰ ਸੇਵਾ ਮੁਕਤ ਹੋਣ 'ਤੇ ਵਧਾਈਆਂ ਦਿੰਦਿਆਂ ਦੱਸਿਆ ਕਿ ਰਵਿੰਦਰ ਨੇ ਮੋਗਾ ਜ਼ਿਲੇ੍ਹ ਦੇ ਵੱਖ-ਵੱਖ ਥਾਣਿਆਂ 'ਚ ਬਤੌਰ ਮੁੱਖ ਅਫ਼ਸਰ ਲੰਮਾ ਸਮਾਂ ਸੇਵਾਵਾਂ ਨਿਭਾਈਆਂ ਅਤੇ ਬਤੌਰ ਡੀ.ਐਸ.ਪੀ. ਮੋਗਾ ਤੋਂ ਸੇਵਾ ਮੁਕਤ ਹੋਏ ਹਨ | ਉਨ੍ਹਾਂ ਕਿਹਾ ਕਿ ਰਵਿੰਦਰ ਸਿੰਘ ਦਾ ਜਿੱਥੇ ਆਪਣੇ ਸਟਾਫ਼ ਮੈਂਬਰਾਂ ਨਾਲ ਅਥਾਹ ਲਗਾਵ ਰਿਹਾ, ਉੱਥੇ ਹੀ ਉਨ੍ਹਾਂ ਡਿਊਟੀ ਦੌਰਾਨ ਆਮ ਪਬਲਿਕ ਦੇ ਮਸਲੇ ਸ਼ਿਕਾਇਤਾਂ ਨਿਰਪੱਖਤਾ ਨਾਲ ਸਮਝ ਕੇ ਤੱਥਾਂ ਦੇ ਆਧਾਰ 'ਤੇ ਹਮੇਸ਼ਾ ਸਚਾਈ ਦਾ ਪੱਖ ਪੂਰਿਆ, ਅਜਿਹੇ ਪੁਲਿਸ ਅਫ਼ਸਰਾਂ ਦੀ ਮਹਿਕਮੇ 'ਚ ਸਦਾ ਹੀ ਲੋੜ ਹੈ | ਇਸ ਮੌਕੇ ਉਨ੍ਹਾਂ ਨਾਲ ਗੁਰਜੰਟ ਸਿੰਘ ਗਿੱਲ ਅਤੇ ਹਾਕਮ ਸਿੰਘ ਗਿੱਲ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਰੁੱਖਾਂ ਬਿਨਾਂ ਮਨੁੱਖੀ ਜੀਵਨ ਸੰਭਵ ਨਹੀਂ-ਬੀ.ਪੀ.ਈ.ਓ. ਵਰਿੰਦਰ ਕੌਰ ਅਗਲੀ ਖ਼ਬਰ ਸਵ: ਰਾਮ ਸਿੰਘ ਲੋਧੀ ਦੀ ਯਾਦ 'ਚ ਠੱਠੀ ਭਾਈ ਵਿਖੇ ਲਗਾਇਆ ਖ਼ੂਨਦਾਨ ਕੈਂਪ
Ad Position 24