14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਰੁੱਖਾਂ ਬਿਨਾਂ ਮਨੁੱਖੀ ਜੀਵਨ ਸੰਭਵ ਨਹੀਂ-ਬੀ.ਪੀ.ਈ.ਓ. ਵਰਿੰਦਰ ਕੌਰ

Ad Position 21
No active advertisement
ਅਜੀਤ ਡੈਸਕ 02-06-2025
ਮੋਗਾ, 1 ਜੂਨ (ਸੁਰਿੰਦਰਪਾਲ ਸਿੰਘ)-ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਅਤੇ ਮੰਜੂ ਭਾਰਦਵਾਜ ਜ਼ਿਲ੍ਹਾ ਸਿੱਖਿਆ ਅਫ਼ਸਰ ਮੋਗਾ ਦੀ ਰਹਿਨੁਮਾਈ ਹੇਠ ਬਲਾਕ ਮੋਗਾ-2 ਦੇ ਸਮੂਹ ਸਕੂਲਾਂ ਵਿਚ ਪੀ.ਟੀ.ਐਮ. ਦੇ ਨਾਲ-ਨਾਲ ਵਾਤਾਵਰਨ ਦਿਵਸ ਮਨਾਉਂਦੇ ਹੋਏ ਮਾਪਿਆਂ ਤੇ ਅਧਿਆਪਕਾਂ ਵਲੋਂ ਬੂਟੇ ਵੀ ਲਗਾਏ ਗਏ | ਬਲਾਕ ਸਿੱਖਿਆ ਅਫ਼ਸਰ ਵਰਿੰਦਰ ਕੌਰ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਧੱਲੇਕੇ ਅਤੇ ਖੋਸਾ ਰਣਧੀਰ ਵਿਖੇ ਵਿਜ਼ਟ ਕਰਦੇ ਹੋਏ ਛੁੱਟੀਆਂ ਦੌਰਾਨ ਬੱਚਿਆਂ ਪ੍ਰਤੀ ਮਾਪਿਆਂ ਦੇ ਕੀ ਕੀ ਫ਼ਰਜ਼ ਹਨ, ਸਾਂਝੇ ਕੀਤੇ ਗਏ | ਵਰਿੰਦਰ ਕੌਰ ਨੇ ਵਾਤਾਵਰਨ ਦਿਵਸ ਦੀ ਮਹੱਤਤਾ 'ਤੇ ਚਾਨਣਾ ਪਾਉਂਦਿਆਂ ਕਿਹਾ ਕਿ ਰੁੱਖਾਂ ਬਿਨਾਂ ਮਨੁੱਖੀ ਜੀਵਨ ਸੰਭਵ ਨਹੀਂ | ਇਸ ਲਈ ਸਾਨੂੰ ਸਾਰਿਆਂ ਨੂੰ ਰੁੱਖ ਲਗਾ ਕੇ ਪਾਲਣਾ ਵੀ ਜ਼ਰੂਰੀ ਹੈ | ਇਸ ਮੌਕੇ ਸੈਂਟਰ ਮੁਖੀ ਬਲਦੇਵ ਰਾਮ ਤੇ ਗੁਰਵਿੰਦਰ ਕੌਰ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ | ਵਾਤਾਵਰਨ ਦਿਵਸ ਮਨਾਉਂਦੇ ਸਮੇਂ ਅਰਜਿੰਦਰ ਕੌਰ, ਸੰਦੀਪ ਕੌਰ, ਚੰਦਨਦੀਪ ਕੌਰ, ਕਮਲਦੀਪ ਕੌਰ, ਲਿਲੀ ਸ਼ਰਮਾ, ਗੁਰਪਿੰਦਰ ਕੁਮਾਰ, ਮੰਜੂ, ਗੁਰਵਿੰਦਰ ਕੌਰ, ਕੁਲਦੀਪ ਕੌਰ, ਸਿਮਰਜੀਤ ਕੌਰ, ਮੀਨਾਕਸ਼ੀ ਸ਼ਰਮਾ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਡਾ. ਰਣਜੀਤ ਨੇ ਜ਼ੀਰੋ ਤਕਨੀਕ ਨਾਲ ਔਰਤ ਦੇ ਦੋਵੇਂ ਗੋਡਿਆਂ ਦੀ ਕੀਤੀ ਸਫਲ ਸਰਜਰੀ ਅਗਲੀ ਖ਼ਬਰ ਡੀ.ਐਸ.ਪੀ. ਰਵਿੰਦਰ ਸਿੰਘ ਹੋਏ ਸੇਵਾ ਮੁਕਤ
Ad Position 24