14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਡਾ. ਰਣਜੀਤ ਨੇ ਜ਼ੀਰੋ ਤਕਨੀਕ ਨਾਲ ਔਰਤ ਦੇ ਦੋਵੇਂ ਗੋਡਿਆਂ ਦੀ ਕੀਤੀ ਸਫਲ ਸਰਜਰੀ

Ad Position 21
No active advertisement
ਅਜੀਤ ਡੈਸਕ 02-06-2025
ਲੁਧਿਆਣਾ, 1 ਜੂਨ (ਡਾ. ਤਰਲੋਚਨ ਸਿੰਘ)-ਐਸ.ਪੀ.ਐਸ ਹਸਪਤਾਲ, ਸ਼ੇਰਪੁਰ ਚੌਂਕ ਦੇ ਪ੍ਰਸਿੱਧ ਸਰਜਨ ਡਾ. ਰਣਜੀਤ ਸਿੰਘ ਜੀਰੋ ਤਕਨੀਕ ਰਾਹੀਂ ਲਗਾਤਾਰ ਬਜ਼ੁਰਗਾਂ ਦੇ ਗੋਡਿਆਂ ਦੀ ਸਫਲਤਾ ਪੂਰਵਕ ਸਰਜਰੀ ਕਰਦੇ ਆ ਰਹੇ ਹਨ | ਹਾਲ ਹੀ 'ਚ ਡਾ. ਰਣਜੀਤ ਸਿੰਘ ਵਲੋਂ ਜੰਮੂ ਵਾਸੀ ਮਹਿਲਾ ਕਮਲੇਸ਼ ਦੇਵੀ (84) ਜਿਸ ਨੂੰ ਪਿਛਲੇ ਕਾਫੀ ਸਮੇਂ ਤੋਂ ਸ਼ੂਗਰ, ਬਲੱਡ ਪ੍ਰੈਸ਼ਰ ਸੀ ਅਤੇ ਉਸ ਦੇ ਸਟੰਟ ਪਿਆ ਹੋਇਆ ਸੀ ਦੇ ਦੋਵਾਂ ਗੋਡਿਆਂ ਦੀ ਜ਼ੀਰੋ ਤਕਨੀਕ ਨਾਲ ਸਫਲਤਾ ਪੂਰਵਕ ਸਰਜਰੀ ਕਰਕੇ ਉਸ ਨੂੰ ਦੋ ਘੰਟਿਆਂ ਵਿਚ ਹੀ ਚੱਲਣ ਫਿਰਨ ਦੇ ਕਾਬਲ ਬਣਾ ਦਿੱਤਾ ਗਿਆ ਹੈ | ਡਾ. ਰਣਜੀਤ ਸਿੰਘ ਨੇ ਜ਼ੀਰੋ ਤਕਨੀਕ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਵਧਦੀ ਉਮਰ ਅਤੇ ਜ਼ਿਆਦਾ ਵਜ਼ਨ ਵਿਚ ਵੀ ਅੜਿਕਾ ਨਹੀਂ ਬਣਦੀ | ਉਨ੍ਹਾਂ ਨੇ ਦੱਸਿਆ ਕਿ ਇਹ ਸਰਜਰੀ ਰੋਬੋਟਿਕ ਅਤੇ ਹੋਰ ਮੈਨੂਅਲ ਤਰੀਕਿਆਂ ਨੂੰ ਵੀ ਪਿੱਛੇ ਛੱਡ ਰਹੀ ਹੈ, ਜਿਸ ਕਾਰਨ ਲੋਕਾਂ ਦਾ ਝੁਕਾਅ ਦਿਨੋ ਦਿਨ ਇਸ ਸਰਜਰੀ ਵੱਲ ਵੱਧਦਾ ਹੀ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਸਰਜਰੀ ਤੋਂ ਬਾਅਦ ਮਰੀਜ਼ ਦਾ ਦੋ ਘੰਟੇ ਦੇ ਅੰਦਰ ਹੀ ਚੱਲਣ ਫਿਰਨ ਲੱਗ ਜਾਣਾ ਕਿਸੇ ਚਮਤਕਾਰੀ ਨਤੀਜੇ ਤੋਂ ਘੱਟ ਨਹੀਂ ਹੈ | ਉਨ੍ਹਾਂ ਦੱਸਿਆ ਕਿ ਉਹ ਆਕਸਫੋਰਡ ਯੂ.ਕੇ ਤੋਂ ਸਿਖਲਾਈ ਪ੍ਰਾਪਤ ਸਰਜਨ ਹਨ ਅਤੇ 100 ਫੀਸਦੀ ਸਫਲਤਾ ਦਰ ਨਾਲ ਹੁਣ ਤੱਕ 24 ਹਜ਼ਾਰ ਤੋਂ ਵਧੇਰੇ ਸਫਲ ਸਰਜਰੀਆਂ ਕਰ ਚੁੱਕੇ ਹਨ |
Ad Position 22
No active advertisement
ਪਿਛਲੀ ਖ਼ਬਰ ਦਰਜਾਚਾਰ ਕਰਮਚਾਰੀ ਐਸੋਸੀਏਸ਼ਨ ਸਿੱਖਿਆ ਵਿਭਾਗ ਰਜਿ: ਜ਼ਿਲ੍ਹਾ ਮੋਗਾ ਦੀ ਮੀਟਿੰਗ ਅਗਲੀ ਖ਼ਬਰ ਰੁੱਖਾਂ ਬਿਨਾਂ ਮਨੁੱਖੀ ਜੀਵਨ ਸੰਭਵ ਨਹੀਂ-ਬੀ.ਪੀ.ਈ.ਓ. ਵਰਿੰਦਰ ਕੌਰ
Ad Position 24