ਮੋਗਾ, 2 ਜੂਨ (ਜਸਪਾਲ ਸਿੰਘ ਬੱਬੀ)-ਲਾਇਨਜ਼ ਕਲੱਬਾਂ ਜ਼ਿਲ੍ਹਾ 321 ਐਫ ਕੈਬਨਿਟ ਮੈਂਬਰਾਂ ਦੀ ਸਕੂਲਿੰਗ ਮਿਤੀ 7 ਜੂਨ ਤੋਂ 9 ਜੂਨ ਤੱਕ ਹਿਮਾਚਲ ਪ੍ਰਦੇਸ਼ ਦੇ ਕੁਫ਼ਰੀ ਵਿਖੇ ਹੋਵੇਗੀ | ਜਾਣਕਾਰੀ ਦਿੰਦਿਆਂ ਲਾਈਨਜ਼ ਕਲੱਬ ਮੋਗਾ ਸੈਂਟਰਲ ਦੇ ਪ੍ਰਧਾਨ ਸਾਹਿਲ ਗਰਗ ਅਤੇ ਸੈਕਟਰੀ ਐਸ. ਕੇ. ਬਾਂਸਲ ਐਨ. ਜੀ. ਓ. ਨੇ ਦੱਸਿਆ ਕਿ ਮਿਤੀ 1 ਜੁਲਾਈ 2025 ਤੋਂ ਲੈ ਕੇ 30 ਜੂਨ 2026 ਤੱਕ ਤੇ 1 ਸਾਲ ਲਈ ਚੁਣੇ ਗਏ ਰੀਜ਼ਨ ਚੇਅਰਮੈਨ ਜੋਨ ਅਤੇ ਕੈਬਨਿਟ ਮੈਂਬਰਾਂ ਦੀ ਸਕੂਲਿੰਗ ਹੋਟਲ ਕੁਫ਼ਰੀ ਵਿਖੇ ਮੈਂਬਰਾਂ ਨੂੰ ਲਰਨ, ਲੀਡ ਅਤੇ ਸਰਵਿਸ ਬਾਰੇ ਜਾਣਕਾਰੀ ਦਿੱਤੀ ਜਾਵੇਗੀ | ਸਕੂਲਿੰਗ ਦੇ ਮੁੱਖ ਮਹਿਮਾਨ ਲਾਈਨ ਰਵਿੰਦਰ ਮੱਕੜ ਨੈਸ਼ਨਲ ਚੇਅਰਮੈਨ ਹੋਣਗੇ | ਪ੍ਰਧਾਨਗੀ ਮੰਡਲ ਵਿਚ ਜ਼ਿਲ੍ਹਾ ਗਵਰਨਰ ਸਾਲ 2026-27 ਲਾਇਨ ਅੰਮਿ੍ਤ ਪਾਲ ਸਿੰਘ ਜੰਡੂ ਕਰਨਗੇ | ਟਰੇਨਿੰਗ ਲਾਇਨ ਇੰਟਰਨੈਸ਼ਨਲ ਵਲੋਂ ਰਵੀ ਮੰਜੂਲਾ, ਮੈਨਿਕ ਸਵੰਤ, ਸੌਰਵ ਕਾਂਤ ਦੇਣਗੇ |