ਮੋਗਾ, 2 ਜੂਨ (ਸੁਰਿੰਦਰਪਾਲ ਸਿੰਘ)-ਬਲੂਮਿੰਗ ਬਡਜ਼ ਸਕੂਲ ਵਿਖੇ ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਸਰਪ੍ਰਸਤੀ ਹੇਠ ਸਕੂਲ 'ਚ ਵਿਦਿਆਰਥੀਆਂ ਲਈ ਸਮਰ ਕੈਂਪ ਲਗਾਇਆ ਗਿਆ | ਹਰ ਸਾਲ ਇਹ ਸਮਰ ਕੈਂਪ ਪਹਿਲੀ ਤੋਂ ਬਾਰ੍ਹਵੀਂ ਕਲਾਸ ਦੇ ਵਿਦਿਆਰਥੀਆਂ ਲਈ ਲਗਾਇਆ ਜਾਂਦਾ ਹੈ | ਇਹ ਸਮਰ ਕੈਂਪ ਲਗਾਉਣ ਨਾਲ ਵਿਦਿਆਰਥੀਆਂ ਨੂੰ ਵੱਖ-ਵੱਖ ਸਕਿੱਲ ਉਜਾਗਰ ਕਰਨ ਤੇ ਉਨ੍ਹਾਂ ਅੰਦਰ ਛੁਪੀ ਹੋਈ ਕਲਾ ਨੂੰ ਬਾਹਰ ਕੱਢਣ ਦਾ ਮੌਕਾ ਮਿਲਦਾ ਹੈ | ਸਕੂਲ ਪਿ੍ੰਸੀਪਲ ਡਾ. ਹਮੀਲੀਆ ਰਾਣੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸਾਲ ਸਮਰ ਕੈਂਪ ਦੌਰਾਨ ਵਿਦਿਆਰਥੀਆਂ ਨੂੰ ਇਨਡੋਰ ਤੇ ਆਊਟਡੋਰ ਖੇਡਾਂ, ਲਾਈਫ਼ ਸਕਿੱਲ, ਗੀਤ ਸੰਗੀਤ, ਡਰਾਮਾ ਅਤੇ ਸਕਿੱਟ, ਕੋਰੀਉਗਰਾਫ਼ੀ, ਆਰਟ ਅਤੇ ਕਰਾਫ਼ਟ, ਡਰਾਇੰਗ/ਪੇਂਟਿੰਗ, ਫ਼ੋਟੋਗਰਾਫ਼ੀ, ਫਾਇਰ ਫ਼ਰੀ ਫੂਡ ਕਰਾਫ਼ਟ, ਸਿਲਾਈ-ਕਢਾਈ, ਮਹਿੰਦੀ, ਰੰਗੋਲੀ, ਵਿਗਿਆਨ ਦੇ ਪ੍ਰਯੋਗ, ਗਣਿਤ ਦੀਆਂ ਗਤੀਵਿਧੀਆਂ, ਕੈਲੀਗਰਾਫ਼ੀ ਅਤੇ ਫ਼ੈਸ਼ਨ ਡਿਜ਼ਾਈਨਿੰਗ ਆਦਿ ਸਿੱਖਣ ਦਾ ਮੌਕਾ ਮਿਲੇਗਾ ਤੇ ਇਸ ਦੇ ਨਾਲ ਹੀ ਕਈ ਤਰ੍ਹਾਂ ਦੀਆਂ ਫੰਨ ਖੇਡਾਂ ਜਿਵੇਂ ਸ਼ੂਟਿੰਗ ਬੈਲੂਨ, ਫਿਸ਼ਿੰਗ, ਲੱਕੀ ਡਿੱਪ ਆਦਿ ਖੇਡਣ ਦਾ ਮੌਕਾ ਮਿਲੇਗਾ | ਇਸ ਦੇ ਨਾਲ ਹੀ ਗਰਮੀ ਤੋਂ ਰਾਹਤ ਲਈ ਵਿਦਿਆਰਥੀਆਂ ਲਈ ਠੰਢੇ ਮਿੱਠੇ ਪਾਣੀ ਦੀ ਛਬੀਲ ਲੱਗੇਗੀ |