ਬਾਘਾ ਪੁਰਾਣਾ, 2 ਜੂਨ (ਟਿੰਕੂ ਕਾਠਪਾਲ)-ਸਥਾਨਕ ਸ਼ਹਿਰ ਦੇ ਚੰਨੂਵਾਲਾ ਰੋਡ, ਮਹਿੰਦਰਾ ਪੈਲੇਸ ਦੀ ਬੈਕ ਸਾਈਡ ਸਥਿਤ ਬਾਬਾ ਖੇਤਰਪਾਲ ਮੰਦਰ ਦਾ ਪਿਛਲੇ ਲੰਮੇ ਸਮੇਂ ਤੋਂ ਨਵ ਨਿਰਮਾਣ ਦਾ ਕੰਮ ਚੱਲ ਰਿਹਾ ਹੈ | ਮੰਦਰ ਦੀ ਉਸਾਰੀ ਨੂੰ ਲੈ ਕੇ ਸ਼ਰਧਾਲੂਆਂ 'ਚ ਭਾਰੀ ਉਤਸ਼ਾਹ ਹੈ ਅਤੇ ਹਰ ਇਕ ਸ਼ਰਧਾਲੂ ਆਪਣੀ ਇੱਛਾ ਦੇ ਅਨੁਸਾਰ ਇਸ ਮੰਦਰ ਦੇ ਨਵ ਨਿਰਮਾਣ ਦੇ ਕਾਰਜ ਵਿਚ ਆਪਣਾ ਯੋਗਦਾਨ ਪਾ ਰਿਹਾ ਹੈ, ਜਿਸ ਕਰ ਕੇ ਅੱਜ ਬਾਬਾ ਖੇਤਰਪਾਲ ਮੰਦਰ ਦਾ ਵਿਸ਼ਾਲ ਨਿਰਮਾਣ ਹੋ ਚੁੱਕਾ ਹੈ, ਜਿਸ ਕਰ ਕੇ ਮੰਦਰ ਦੇ ਪ੍ਰਬੰਧਕਾਂ ਵਲੋਂ ਸਹਿਯੋਗ ਦੇਣ ਵਾਲੀਆਂ ਸੰਸਥਾਵਾਂ ਦੇ ਨਾਲ ਨਾਲ ਐਨ.ਆਰ.ਆਈ. ਭਰਾਵਾਂ ਅਤੇ ਸ਼ਰਧਾਲੂਆਂ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਪੰਡਤ ਮੁਕੇਸ਼ ਕੁਮਾਰ, ਚੇਅਰਮੈਨ ਵਿਜੇ ਬਾਂਸਲ, ਪ੍ਰਧਾਨ ਸੰਜੀਵ ਕੁਮਾਰ ਗਰਗ, ਕੈਸ਼ੀਅਰ ਰਾਕੇਸ਼ ਜਿੰਦਲ ਤੋਤਾ, ਰਜਿੰਦਰ ਕੁਮਾਰ ਗੋਇਲ, ਪ੍ਰਸੰਨ ਕੁਮਾਰ, ਨਵੀਨ ਗੋਇਲ, ਜਗਪਤੀ ਪ੍ਰਸ਼ਾਦ, ਮੁਕੇਸ਼ ਗੋਇਲ, ਅਜੇ ਪੂਰੀ ਨੇ ਕਿਹਾ ਕਿ ਬਹੁਤ ਜਲਦ ਬਾਬਾ ਖੇਤਰਪਾਲ ਦੇ ਮੰਦਰ 'ਚ ਮੂਰਤੀਆਂ ਦੀ ਸਥਾਪਨਾ ਕੀਤੀ ਜਾਵੇਗੀ |