17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਐਸ.ਐਮ.ਡੀ. ਵਰਲਡ ਸਕੂਲ 'ਚ ਸਾਇੰਸ ਮੇਲਾ ਲਗਾਇਆ

Ad Position 21
No active advertisement
ਅਜੀਤ ਡੈਸਕ 04-06-2025
ਨੱਥੂਵਾਲਾ ਗਰਬੀ, 3 ਜੂਨ (ਨਵਦੀਪ ਸਿੰਘ)-ਸੰਤ ਮੋਹਨ ਦਾਸ ਗਰੁੱਪ ਆਫ਼ ਇੰਸਟੀਚਿਊਟਸ ਕੋਟ ਸੁਖੀਆ ਦੇ ਅਧੀਨ ਚੱਲ ਰਹੇ ਐਸ.ਐਸ. ਡੀ. ਵਰਲਡ ਸਕੂਲ 'ਚ ਸਾਇੰਸ ਮੇਲਾ ਲਗਾਇਆ ਗਿਆ | ਇਸ ਵਿਗਿਆਨ ਮੇਲੇ ਬਾਰੇ ਜਾਣਕਾਰੀ ਦਿੰਦੇ ਹੋਏ ਪਿ੍ੰਸੀਪਲ ਹਰਮੋਹਨ ਸਿੰਘ ਸਾਹਨੀ ਨੇ ਦੱਸਿਆ ਕਿ ਇਹ ਇਕ ਅਜਿਹੀ ਪ੍ਰਦਰਸ਼ਨੀ ਹੈ, ਜੋ ਕਿ ਬੱਚਿਆਂ ਦੇ ਪ੍ਰੈਕਟੀਕਲ ਗਿਆਨ 'ਚ ਵਾਧਾ ਕਰਨ ਲਈ ਬਹੁਤ ਜ਼ਰੂਰੀ ਹੈ | ਇਸ ਪ੍ਰਦਰਸ਼ਨੀ ਵਿਚ ਮੁੱਖ ਮਹਿਮਾਨ ਦੇ ਤੌਰ 'ਤੇ ਸਰਕਾਰੀ ਸੀਨੀ. ਸੈਕੰਡਰੀ ਸਕੂਲ, ਜੀਵਨ ਵਾਲਾ ਦੇ ਪਿ੍ੰਸੀਪਲ ਵਿਕਾਸ ਅਰੋੜਾ ਅਤੇ ਉਨ੍ਹਾਂ ਦੇ ਸਟਾਫ਼ ਮੈਂਬਰ ਹਰਦੀਪ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ | ਪ੍ਰਦਰਸ਼ਨੀ 'ਚ ਪੰਜਵੀਂ ਜਮਾਤ ਤੋਂ ਲੈ ਕੇ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੁਆਰਾ ਤਿਆਰ ਕੀਤੇ ਗਏ ਵੱਖ-ਵੱਖ ਤਰ੍ਹਾਂ ਦੇ ਮਾਡਲ ਜਿਵੇਂ ਕਿ ਡੀ. ਐਨ.ਏ. ਰੰਪਲੀਕੇਸ਼ਨ, ਪਲਾਂਟ ਸੈੱਲ, ਜੀਵ ਸੈੱਲ, ਵੀਲ ਐਂਡ ਐਕਸਲ, ਚੰਨ ਸੂਰਜ ਗ੍ਰਹਿਣ ਪਾਣੀ ਦਾ ਸ਼ੁੱਧੀਕਰਨ ਪ੍ਰਕਾਸ਼ ਸੰਸ਼ਲੇਸ਼ਨ, ਬਹੁਫਸਲੀ ਖੇਤੀ ਆਦਿ ਨੂੰ ਪ੍ਰਦਰਸ਼ਿਤ ਕੀਤਾ ਗਿਆ | ਵਿਗਿਆਨ ਦੇ ਵਿਸ਼ੇ 'ਚ ਰੁਝਾਨ ਪੈਦਾ ਕਰਨ ਲਈ ਰੋਜ਼ਾਨਾ ਜੀਵਨ 'ਚ ਵਰਤੀਆਂ ਜਾਣ ਵਾਲੀਆਂ ਨਵੀਆਂ ਤਕਨੀਕਾਂ ਨੂੰ ਆਧਾਰ ਬਣਾ ਕੇ ਮਾਡਲ ਪੇਸ਼ ਕੀਤੇ ਗਏ | ਮੁੱਖ ਮਹਿਮਾਨ ਵਿਕਾਸ ਅਰੋੜਾ ਵਲੋਂ ਇਨ੍ਹਾਂ ਮਾਡਲਾਂ ਸੰਬੰਧੀ ਬੱਚਿਆਂ ਤੋਂ ਪ੍ਰਸ਼ਨ ਪੁੱਛੇ, ਜਿਨ੍ਹਾਂ ਦੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਜਵਾਬ ਦਿੱਤੇ | ਵਿਦਿਆਰਥੀਆਂ ਦੀ ਇਸ ਸਫਲਤਾ ਪਿੱਛੇ ਸਕੂਲ ਦੀ ਸਾਇੰਸ ਟੀਮ ਦੀ ਬਹੁਤ ਵੱਡੀ ਭੂਮਿਕਾ ਰਹੀ, ਜਿਸ 'ਚ ਮੈਡਮ ਪ੍ਰੀਤੀ, ਗਗਨਪ੍ਰੀਤ ਕੌਰ, ਕੋਮਲ ਚੋਪੜਾ, ਆਸ਼ਨਾ, ਸੰਦੀਪ ਕੌਰ, ਮਨਪ੍ਰੀਤ ਕੌਰ ਅਤੇ ਜਗਮੀਤ ਸਿੰਘ, ਰਾਕੇਸ਼ ਵੀ ਸ਼ਾਮਲ ਸਨ | ਇਸ ਵਿਗਿਆਨ ਮੇਲੇ 'ਚ ਤਕਰੀਬਨ 150 ਬੱਚਿਆਂ ਨੇ ਭਾਗ ਲਿਆ | ਸਕੂਲ ਦੇ ਡਾਇਰੈਕਟਰ ਰਾਜ ਥਾਪਰ ਵਲੋਂ ਇਸ ਵਿਗਿਆਨ ਮੇਲੇ ਵਿਚ ਪੇਸ਼ ਕੀਤੇ ਮਾਡਲਾਂ ਦੀ ਪ੍ਰਸੰਸਾ ਕੀਤੀ ਗਈ | ਅੰਤ ਵਿਚ ਆਏ ਹੋਏ ਮਹਿਮਾਨਾਂ ਨੂੰ ਵਿਸ਼ੇਸ਼ ਸਨਮਾਨ ਚਿੰਨ ਅਤੇ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਤਗਮੇ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸੰਸਥਾ ਦੇ ਟਰੱਸਟੀ ਹਰਬੰਸ ਲਾਲ ਥਾਪਰ, ਸੰਤੋਖ ਸਿੰਘ ਸੋਢੀ ਪਿ੍ੰਸੀਪਲ ਐਚ.ਐਸ. ਸਾਹਨੀ, ਮੈਡਮ ਮੇਘਾ ਥਾਪਰ, ਕੋਆਰਡੀਨੇਟਰ ਅਮਨਪ੍ਰੀਤ ਕੌਰ, ਮੈਡਮ ਰੇਣੂਕਾ ਅਤੇ ਸਮੂਹ ਸਟਾਫ਼ ਸ਼ਾਮਿਲ ਸੀ |
Ad Position 22
No active advertisement
ਪਿਛਲੀ ਖ਼ਬਰ ਮਹਿਲਾ ਕਮਿਸ਼ਨ ਵਲੋਂ ਐਸ.ਐਸ.ਪੀ. ਦਫ਼ਤਰ ਮੋਗਾ ਵਿਖੇ ਲੱਗੇਗਾ ਖੁੱਲ੍ਹਾ ਦਰਬਾਰ ਅਗਲੀ ਖ਼ਬਰ ਅਣਪਛਾਤੇ ਨੌਜਵਾਨਾਂ ਨੇ ਸ਼ਰਾਬ ਦਾ ਠੇਕਾ ਲੁੱਟਿਆ
Ad Position 24