ਮੋਗਾ, 2 ਸਤੰਬਰ (ਜਸਪਾਲ ਸਿੰਘ ਬੱਬੀ)-ਮਰਾਠਾ ਮੰਡਲ ਅਤੇ ਸਵਰਨਕਾਰ ਸੰਘ ਸਰਾਫਾ ਬਾਜ਼ਾਰ ਮੋਗਾ ਵਲੋਂ 31ਵਾਂ ਸ੍ਰੀ ਗਣੇਸ਼ ਮਹਾਂਉਤਸਵ ਮੌਕੇ ਵੱਖ-ਵੱਖ ਪਾਰਟੀਆਂ ਦੇ ਰਾਜਨੀਤਕ ਅਤੇ ਸਮਾਜ ਸੇਵੀ ਆਗੂਆਂ ਨੇ ਸ੍ਰੀ ਗਣੇਸ਼ ਦਾ ਆਸ਼ੀਰਵਾਦ ਲਿਆ | ਇਸ ਮੌਕੇ ਪੁੱਜੀਆਂ ਸ਼ਖਸੀਅਤਾਂ ਦਾ ਸਨਮਾਨ ਵੀ ਕੀਤਾ ਗਿਆ | ਸੁਖਚੈਨ ਸਿੰਘ ਰਾਮੂੰਵਾਲਾ, ਯਸ਼ਪਾਲ ਪਾਲੀ, ਸੰਜੀਵ ਕੁਮਾਰ, ਗਣਪਤੀ ਪਾਟਿਲ, ਜੈ ਸਿੰਘ, ਅਸ਼ੋਕ ਕੁਮਾਰ, ਸੂਰੀਆ ਨੇ ਦੱਸਿਆ ਕਿ ਸ੍ਰੀ ਗਣੇਸ਼ ਮਹਾਂਉਤਸਵ 27 ਅਗਸਤ ਨੂੰ ਸ਼ੁਰੂ ਹੋ ਕੇ 6 ਸਤੰਬਰ ਤੱਕ ਪੂਜਾ ਅਰਚਨਾ ਹੋਵੇਗੀ | ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਪ੍ਰੇਮ ਚੰਦ ਚੱਕੀ ਵਾਲੇ, ਕੌਂਸਲਰ ਗੌਰਵ ਗੱਡੂ, ਕੌਂਸਲਰ ਭਾਰਤ ਭੂਸ਼ਨ, ਕੌਂਸਲਰ ਮਨਜੀਤ ਸਿੰਘ ਧੰਮੂ, ਕੌਂਸਲਰ ਮੱਤੇਵਾਲ, ਪ੍ਰਧਾਨ ਰਿਸ਼ੂ ਅਗਰਵਾਲ, ਆਮ ਪਾਰਟੀ ਦੇ ਆਗੂ ਰਾਜਵੀਰ ਸਿੰਘ, ਮੌਂਗਾ, ਪ੍ਰੀਤ ਧੰਮੂ ਨੂੰ ਮਰਾਠਾ ਮੰਡਲ ਅਤੇ ਸਵਰਨਕਾਰ ਸੰਘ ਸਰਾਫਾ ਬਾਜ਼ਾਰ ਮੋਗਾ ਵਲੋਂ ਸਨਮਾਨਿਤ ਕੀਤਾ ਗਿਆ | ਸੁਖਚੈਨ ਸਿੰਘ ਰਾਮੂੰਵਾਲਾ ਨੇ ਦੱਸਿਆ ਕਿ 6 ਸਤੰਬਰ ਦਿਨ ਐਤਵਾਰ ਨੂੰ ਸਵੇਰੇ ਪੂਜਾ ਅਤੇ ਹਵਨ ਯੱਗ ਹੋਵੇਗਾ | 6 ਸਤੰਬਰ ਨੂੰ ਗਣੇਸ਼ ਦੀ ਮੂਰਤੀ ਨੂੰ ਬੈਂਡ ਵਾਜਿਆਂ ਨਾਲ ਸ਼ੋਭਾ ਯਾਤਰਾ ਨੂੰ ਹਰੀਕੇ ਪੱਤਣ ਲਈ ਰਵਾਨਾ ਕੀਤਾ ਜਾਵੇਗਾ | ਇਸ ਮੌਕੇ ਵਰਣ ਭੱਲਾ, ਸੁਰੇਸ਼ ਭੱਲਾ, ਬਿੱਟੂ ਭੰਮ, ਸੋਨਾ ਕੜਵੱਲ, ਸੰਨ੍ਹੀ ਅਰੋੜਾ, ਰਿੰਕੂ ਜੌੜਾ, ਲਖਵੀਰ ਧੁੰਨਾ, ਗਣਪਤੀ ਪਾਟਿਲ, ਸੰਜੇ, ਗਜਾ ਨੰਦ, ਬਾਲਾ ਜੀ, ਅਸ਼ੋਕ ਕੁਮਾਰ, ਬੱਬੂ ਜੌੜਾ, ਵਿਕੀ, ਰਾਜੀਵ ਪਲਤਾ ਸਮੇਤ ਸਵਰਨਕਾਰ ਸ਼ਾਮਿਲ ਸਨ |