ਧਰਮਕੋਟ, 2 ਸਤੰਬਰ (ਪਰਮਜੀਤ ਸਿੰਘ)-ਉਦਾਸੀਨ ਡੇਰਾ ਬਾਬਾ ਸ੍ਰੀ ਚੰਦ ਜੀ ਪਿੰਡ ਚੁੱਘਾ ਖੁਰਦ ਵਿਖੇ ਬਾਬਾ ਸ੍ਰੀ ਚੰਦ ਮਹਾਰਾਜ ਦਾ 531ਵਾਂ ਜਨਮ ਦਿਹਾੜਾ ਮੁੱਖ ਸੇਵਾਦਾਰ ਬਾਬਾ ਭੋਲਾ ਭਗਤ ਦੀ ਦੇਖ ਰੇਖ ਹੇਠ ਮਨਾਇਆ ਗਿਆ | ਸਮਾਗਮ ਦੌਰਾਨ ਅਖੰਡ ਪਾਠ ਦੇ ਭੋਗ ਪਾਏ ਗਏ ਤੇ ਸਰਬੱਤ ਦੇ ਭਲੇ ਲਈ ਗੁਰੂ ਚਰਨਾਂ 'ਚ ਅਰਦਾਸ ਬੇਨਤੀ ਕੀਤੀ ਗਈ | ਭੋਗ ਪੈਣ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ ਜਿਸ 'ਚ ਭਾਈ ਗੁਰਪ੍ਰੀਤ ਸਿੰਘ ਮੋਗਾ, ਬਾਬਾ ਰਾਮ ਸਿੰਘ ਲੋਹਗੜ੍ਹ, ਭਾਈ ਮਲਕੀਤ ਸਿੰਘ ਪੰਖੇਰੂ, ਭਾਈ ਸਰਬਜੀਤ ਸਿੰਘ, ਗਿਆਨੀ ਗੁਰਬਚਨ ਸਿੰਘ ਦੇ ਕੀਰਤਨੀ ਜਥੇ ਨੇ ਰਸ ਭਿੰਨਾਂ ਕੀਰਤਨ ਸੁਣਾ ਕੇ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਿਆ | ਪੰਥ ਪ੍ਰਸਿੱਧ ਢਾਡੀ ਭਾਈ ਸਤਨਾਮ ਸਿੰਘ ਅਣਖੀ ਮਰਾਣੇ ਵਾਲੇ, ਜਸਵਿੰਦਰ ਸਿੰਘ, ਜੀਤ ਸਿੰਘ ਸੈਦ ਮੁਹੰਮਦ, ਨਿਸ਼ਾਨ ਸਿੰਘ, ਅਵਤਾਰ ਸਿੰਘ, ਲਾਲ ਸਿੰਘ ਸ਼ੇਰਪੁਰੀ ਦੇ ਜਥੇ ਨੇ ਸੰਗਤਾਂ ਨੂੰ ਗੁਰੂ ਇਤਿਹਾਸ ਸੁਣਾ ਕੇ ਨਿਹਾਲ ਕੀਤਾ | ਇਸ ਸਮੇਂ ਬਾਬਾ ਪਵਨਦੀਪ ਸਿੰਘ ਕੜਿਆਲ ਵਾਲੇ, ਬਾਬਾ ਦਰਸ਼ਨ ਦਾਸ ਸਹਿਣਾ, ਬਾਬਾ ਕਰਮਜੀਤ ਸਿੰਘ ਬਾਘਾ ਪੁਰਾਣਾ, ਸੰਤ ਸੁੰਦਰ ਦਾਸ ਪੰਜਗਰਾਈਾ, ਸੰਤ ਹਰਵਿੰਦਰ ਦਾਸ ਅÏਲਖ, ਸੰਤ ਹਰਮੇਲ ਦਾਸ ਡਾਲਾ, ਸੰਤ ਫਰੀਦਾਸ ਕਪੂਰੇ ਆਦਿ ਨੇ ਗੁਰਮਤਿ ਵਿਚਾਰਾਂ ਕਰਦੇ ਹੋਏ ਸੰਗਤਾਂ ਨੂੰ ਆਖਿਆ ਕਿ ਸਾਨੂੰ ਸਾਰਿਆਂ ਨੂੰ ਭਗਵਾਨ ਸ੍ਰੀ ਚੰਦ ਮਹਾਰਾਜ ਜੀ ਦੀਆਂ ਸਿੱਖਿਆਵਾਂ 'ਤੇ ਚੱਲ ਕੇ ਆਪਣਾ ਜੀਵਨ ਸਫਲ ਬਣਾਉਣਾ ਚਾਹੀਦਾ ਹੈ | ਇਸ ਮੌਕੇ ਮੁੱਖ ਸੇਵਾਦਾਰ ਬਾਬਾ ਭੋਲਾ ਭਗਤ ਨੇ ਸੰਤਾਂ ਮਹਾਂਪੁਰਸ਼ਾਂ ਨੂੰ ਜੀ ਆਇਆਂ ਆਖਦਿਆਂ ਗੁਰੂ ਘਰ ਦੀ ਬਖਸ਼ੀਸ਼ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਕਮਲ ਚੁੱਘਾ, ਅਵਤਾਰ ਸਿੰਘ, ਅਜਮੇਰ ਸਿੰਘ, ਮਨਜੀਤ ਸਿੰਘ, ਗੁਰਮੀਤ ਸਿੰਘ ਮੋਗਾ, ਸੋਨੂੰ ਮੋਗਾ, ਜਗਪ੍ਰੀਤ ਸਿੰਘ, ਪਰਗਟ ਸਿੰਘ ਧਰਮਕੋਟ, ਕੁਨਾਲ ਸ਼ਰਮਾ (ਗੋਲਡੀ), ਸਾਹਿਬਜੋਤ ਸਿੰਘ, ਬਿੱਟਾ ਮੱਖੂ, ਤਜਿੰਦਰ ਸਿੰਘ, ਪੱਪਾ ਮੋਗਾ, ਤਰਨੀ ਬੁੱਟਰ, ਬੋਹੜ ਗਿੱਲ, ਮੰਦਰ ਦਾਇਆ, ਸੁਖਮੰਦਰ ਸਿੰਘ, ਹੁਸ਼ਿਆਰ ਸਿੰਘ, ਕੰਮਾ ਦਾਇਆ, ਮਾਸਟਰ ਭਗਵੰਤ ਸਿੰਘ ਦਾਇਆ, ਕਰਮ, ਰਾਣਾ ਰਾਊਕੇ, ਸੰਦੀਪ ਸਿੰਘ ਧਰਮਕੋਟ ਆਦਿ ਹਾਜ਼ਰ ਸਨ |