14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਕਾਲੇ ਕਾਨੂੰਨ, ਲੈਂਡ ਪੂਲਿੰਗ ਪਾਲਿਸੀ ਤੇ ਹੁਣ ਹੜ੍ਹਾਂ ਦੀ ਵੱਧ ਮਾਰ, ਸਭ ਗਿਣੀ ਮਿਥੀ ਸਾਜਿਸ਼-ਆਗੂ ਬੀ.ਕੇ.ਯੂ.

Ad Position 21
No active advertisement
ਅਜੀਤ ਡੈਸਕ 06-09-2025
ਕੋਟ ਈਸੇ ਖਾਂ, 5 ਸਤੰਬਰ (ਗੁਰਮੀਤ ਸਿੰਘ ਖ਼ਾਲਸਾ)-ਭਾਰਤੀ ਕਿਸਾਨ ਯੂਨੀਅਨ ਪੰਜਾਬ ਦੀ ਬਲਾਕ ਪੱਧਰੀ ਬੈਠਕ ਸਥਾਨ ਗੁਰਦੁਆਰਾ ਸ੍ਰੀ ਅਕਾਲਗੜ੍ਹ ਸਾਹਿਬ ਵਿਖੇ ਸੂਬਾ ਪ੍ਰਧਾਨ ਫੁਰਮਾਨ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਹੇਠ ਬਲਾਕ ਪ੍ਰਧਾਨ ਕਾਰਜ ਸਿੰਘ ਮਸੀਤਾਂ ਦੀ ਅਗਵਾਈ ਹੇਠ ਹੋਈ, ਜਿਸ ਦੀ ਕਾਰਵਾਈ ਜ਼ਿਲ੍ਹਾ ਜਨਰਲ ਸਕੱਤਰ ਹਰਬੰਸ ਸਿੰਘ ਬਹਿਰਾਮ ਕੇ ਨੇ ਚਲਾਈ | ਇਸ ਬੈਠਕ ਵਿਚ ਵੱਖ-ਵੱਖ ਕਿਸਾਨ ਆਗੂਆਂ ਨੇ ਪੰਜਾਬ ਅੰਦਰ ਪਈ ਹੜ੍ਹਾਂ ਦੀ ਮਾਰ ਨੂੰ ਲੈ ਕੇ ਕੇਂਦਰ ਤੇ ਰਾਜ ਸਰਕਾਰਾਂ ਦੀ ਸਖ਼ਤ ਆਲੋਚਨਾ ਕਰਦਿਆਂ ਕਿਹਾ ਕਿ ਜੇਕਰ ਸਮਾਂ ਰਹਿੰਦਿਆਂ ਬੈਠਕਾਂ ਕਰਕੇ ਅਗਾਊਾ ਪ੍ਰਬੰਧ ਕੀਤੇ ਹੁੰਦੇ ਤਾਂ ਅੱਜ ਪੰਜਾਬ ਦੇ ਇਹ ਹਾਲਾਤ ਨਾ ਹੁੰਦੇ | ਆਗੂਆਂ ਨੇ ਕਿਹਾ ਕਿ ਇਹ ਸਭ ਸੋਚੀ ਸਮਝੀ ਸਾਜ਼ਿਸ਼ ਹੈ, ਕਿਉਂਕਿ ਮੌਸਮ ਦੀ ਜਾਣਕਾਰੀ ਸਰਕਾਰਾਂ ਨੂੰ ਪਹਿਲਾਂ ਤੋਂ ਹੀ ਸੀ ਤੇ ਭਾਰੀ ਮੀਹ ਦੀ ਆਮਦ ਤੋਂ ਪਹਿਲਾਂ ਜੇਕਰ 20-25 ਫ਼ੀਸਦੀ ਡੈਮ ਥੋੜਾ ਪਾਣੀ ਛੱਡ ਕੇ ਖਾਲੀ ਕਰ ਲਏ ਜਾਂਦੇ ਤਾਂ ਕਾਫੀ ਹੱਦ ਤੱਕ ਨੁਕਸਾਨ ਰੁਕ ਸਕਦਾ ਸੀ | ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਮਾਰਨ ਲਈ ਪਹਿਲਾਂ ਕਾਲੇ ਕਾਨੂੰਨ ਲਿਆਉਣ ਦੀਆਂ ਕੋਸ਼ਿਸ਼ਾਂ ਹੋਈਆਂ, ਉਸ ਤੋਂ ਬਾਅਦ ਹੁਣ ਕੇਂਦਰ ਤੇ ਰਾਜ ਸਰਕਾਰ ਦੀ ਮਿਲੀ ਭੁਗਤ ਨਾਲ ਲੈਂਡ ਪੂਲਿੰਗ ਪਾਲਿਸੀ ਜੋ ਪੰਜਾਬੀਆਂ ਦੀ ਏਕਤਾ ਨੇ ਰੱਦ ਕਰਵਾਈ ਤੇ ਹੋਰ ਕੋਈ ਚਾਰਾ ਨਾ ਚਲਦਾ ਦੇਖ ਸਰਕਾਰਾਂ ਨੇ ਹੁਣ ਵੱਡੀ ਪੱਧਰ 'ਤੇ ਪਾਣੀ ਛੱਡ ਕੇ ਪੰਜਾਬ ਦੇ ਨੁਕਸਾਨ ਦਾ ਰਾਹ ਖੋਲਿਆ ਪਰ ਪੰਜਾਬੀ ਸਰਕਾਰਾਂ ਅੱਗੇ ਕਦੇ ਨਹੀਂ ਝੁਕਣਗੇ | ਬੈਠਕ ਮੌਕੇ ਜਿਲ ਜਨ: ਸਕੱ: ਹਰਬੰਸ ਸਿੰਘ ਬਹਿਰਾਮ ਕੇ, ਬਲਾਕ ਪ੍ਰਧਾਨ ਕਾਰਜ ਸਿੰਘ ਮਸੀਤਾਂ, ਸੂਰਤ ਸਿੰਘ ਬਹਿਰਾਮਕੇ ਕੋਰ ਕਮੇਟੀ ਮੈਂਬਰ, ਸੁਖਵਿੰਦਰ ਸਿੰਘ ਵਿਰਕ, ਰਾਮ ਸਿੰਘ ਜਾਨੀਆ, ਲਖਵੀਰ ਸਿੰਘ ਅਟਾਰੀ, ਅਜਮੇਰ ਸਿੰਘ ਨੰਬਰਦਾਰ, ਬੂਟਾ ਸਿੰਘ ਮਰਾਟੀ, ਬਲਬੀਰ ਸਿੰਘ ਨੰਬਰਦਾਰ, ਗੁਰਚਰਨ ਸਿੰਘ ਬਹਿਰਾਮਕੇ, ਸਾਰਜ ਸਿੰਘ ਬਹਿਰਾਮਕੇ, ਲਾਲਜੀਤ ਸਿੰਘ ਧਰਮ ਸਿੰਘ ਵਾਲਾ, ਸੁਖਦੇਵ ਸੰਧੂ ਬਲਾਕ ਕੈਸ਼ੀਅਰ, ਸੁਖਵਿੰਦਰ ਸਿੰਘ ਕਾਲਾ, ਅੰਮਿ੍ਤਪਾਲ ਸਿੰਘ, ਕਸ਼ਮੀਰ ਸਿੰਘ ਘਲੋਟੀ, ਚਰਨਜੀਤ ਸਿੰਘ ਰੰਡਿਆਲਾ, ਸੁਰਜੀਤ ਰੰਧਾਵਾ ਤਹਿਸੀਲ ਪ੍ਰਧਾਨ, ਮੇਹਰ ਸਿੰਘ ਝੰਡਾ ਬੱਗਾ, ਦਰਸ਼ਨ ਸਿੰਘ, ਅਵਤਾਰ ਸਿੰਘ, ਰਵੀ ਗੁਲਾਟੀ ਕੋਟ, ਲੱਖਾ ਸਿੰਘ, ਰਣਜੀਤ ਸਿੰਘ, ਜੁਗਰਾਜ ਸਿੰਘ, ਤਰਸੇਮ ਸਿੰਘ ਬਰਕਾ, ਇੰਦਰਜੀਤ ਖੋਸਾ ਕੋਟਲਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਕੇਂਦਰ ਸਰਕਾਰ ਹੜ੍ਹਾਂ ਨਾਲ ਹੋਏ ਨੁਕਸਾਨ ਦਾ ਬਣਦਾ ਮੁਆਵਜ਼ਾ ਜਲਦੀ ਦੇਵੇ ਅਤੇ ਸੂਬਾ ਸਰਕਾਰ ਰਾਹਤ ਕਾਰਜਾਂ 'ਚ ਲਿਆਵੇ ਤੇਜ... ਅਗਲੀ ਖ਼ਬਰ ਬਰਿੰਦਰ ਕੁਮਾਰ ਮਧੇਕੇ ਨੇ ਧਰਮਕੋਟ ਵਿਖੇ ਪਸ਼ੂਆਂ ਲਈ ਚਾਰੇ ਦਾ ਟਰੱਕ ਭੇਜਿਆ <br/>
Ad Position 24