ਧਰਮਕੋਟ, 6 ਸਤੰਬਰ (ਪਰਮਜੀਤ ਸਿੰਘ)-ਧਰਮਕੋਟ ਤੋਂ ਥੋੜ੍ਹੀ ਦੂਰ ਢੋਲੇਵਾਲਾ ਰੋਡ 'ਤੇ ਵਾਪਰੇ ਹਾਦਸੇ ਦੌਰਾਨ ਇਕ ਨੌਜਵਾਨ ਦੀ ਮੌਤ ਹੋਣ ਦੀ ਖਬਰ ਪ੍ਰਾਪਤ ਹੋਈ ਹੈ | ਜਾਣਕਾਰੀ ਅਨੁਸਾਰ ਇਹ ਨੌਜਵਾਨ ਗੁਰਪ੍ਰੀਤ ਸਿੰਘ ਗੋਪੀ ਤੋਤੇ ਵਾਲਾ ਕੰਨੀਆਂ ਦਾ ਰਹਿਣ ਵਾਲਾ ਸੀ | ਅੱਜ ਬਾਅਦ ਦੁਪਹਿਰ ਧਰਮਕੋਟ ਤੋਂ ਵਾਪਸ ਆਪਣੀ ਅਲਟੋ ਕਾਰ ਪੀ. ਬੀ. 25 ਈ. 3095 'ਤੇ ਪਿੰਡ ਜਾ ਰਿਹਾ ਸੀ ਤਾਂ ਢੋਲੇ ਵਾਲਾ ਰੋਡ 'ਤੇ ਸੂਆ ਪਾਰ ਕਰਨ ਲੱਗਾ ਤਾਂ ਗੱਡੀ ਤੇਜ਼ ਹੋਣ ਕਰਕੇ ਇਕ ਸਫੈਦੇ ਨਾਲ ਜਾ ਟਕਰਾਈ ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ | ਇਸ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚ ਕੇ ਪੁਲਿਸ ਪ੍ਰਸ਼ਾਸਨ ਵਲੋਂ ਉਸ ਦੀ ਲਾਸ਼ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਵਿਖੇ ਪੋਸਟਮਾਰਟਮ ਲਈ ਪਹੁੰਚਾਇਆ ਗਿਆ |